Breaking News
Home / ਦੇਸ਼ ਵਿਦੇਸ਼ / USA ਰਾਸ਼ਟਪਤੀ ਤੇ ਜਗਮੀਤ ਸਿੰਘ ਨੇ ਕੀਤੀ ਇਸ ਗੱਲ ਦੀ ਹਮਾਇਤ

USA ਰਾਸ਼ਟਪਤੀ ਤੇ ਜਗਮੀਤ ਸਿੰਘ ਨੇ ਕੀਤੀ ਇਸ ਗੱਲ ਦੀ ਹਮਾਇਤ

ਅਮਰੀਕਾ ਦੇ ਰਾਸ਼ਟਰਪਤੀ ਤੇ ਜਗਮੀਤ ਸਿੰਘ ਵੀ ਪੰਜਾਬ ਭਾਰਤ ਦੇ ਕਿਸਾਨਾਂ ਦੀ ਹਮਾਇਤ ਕਰ ਦਿੱਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਆਵਾਜ ਨੂੰ ਵੱਡੇ ਪੱਧਰ ਤੇ ਲੈ ਕੇ ਜਾਣਗੇ ਤਾਂ ਜੋ ਕਿਸਾਨਾਂ ਨੂੰ ਇਨਸਾਫ ਮਿਲੇ ਜੇ ਲੋੜ ਪਈ ਤਾਂ ਉਹ ਖੁਦ ਵੀ ਸ਼ਾਮਲ ਹੋ ਸਕਦੇ ਹਨ। ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਜੋ ਸੰਘਰਸ਼ ਕੀਤਾ ਹੋਇਆ ਹੈ, ਉਹ ਹੁਣ ਸਿਖਰਾਂ ‘ਤੇ ਹੈ। ਇਸ ਸੰਘਰਸ਼ ‘ਚ ਹੁਣ ਵਿਦੇਸ਼ੀ ਸਿੱਖ ਵੀ ਕਿਸਾਨਾਂ ਨੂੰ ਹਮਾਇਤ ਦੇ ਰਹੇ ਹਨ।

ਅਮਰੀਕਾ ਦਾ ਸਮੁੱਚਾ ਸਿੱਖ ਭਾਈਚਾਰਾ ਗੁਰਦੁਆਰਿਆਂ ਨਾਲ ਸਬੰਧਿਤ ਹੈ ਅਤੇ ਹੁਣ ਅਮਰੀਕਾ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਵੱਲੋਂ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਗਈ ਹੈ।ਦੱਸ ਦਈਏ ਕਿ ਸਿੱਖ ਗੁਰਦੁਆਰਾ ਸੇਨ ਹੋਜ਼ੇ ਦੀ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਕਮੇਟੀ ਅਤੇ ਸਮੂਹ ਸਾਧ ਸੰਗਤ ਕਿਸਾਨ ਸੰਘਰਸ਼ ‘ਚ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਆਖਦੇ ਹਾਂ ਕਿ ਉਹ ਖੇਤੀ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਕੇ ਕਿਸਾਨਾਂ ਨੂੰ ਸ਼ਾਂਤ ਕਰੇ।

ਨਿਊਜਰਸੀ ਸਿੱਖ ਗੁਰਦੁਆਰਾ ਕੌਂਸਲ ਦੇ ਕੋਆਰਡੀ ਨੇਟਰ ਯਾਦਵਿੰਦਰ ਸਿੰਘ ਨੇ ਮੀਡੀਆ ਦੇ ਨਾਂਅ ਜਾਰੀ ਕੀਤੇ ਪ੍ਰੈੱਸ ਨੋਟ ‘ਚ ਕਿਹਾ। ਕਿ ਉਹ ਸੰਘਰਸ਼ ਦੇ ਨਾਲ ਹਨ ਕੇਂਦਰ ਸਰ ਕਾਰ ਨੂੰ ਆਖਦੇ ਹਨ ਕਿ ਕਿਸਾਨਾਂ ਦਾ ਸਿਦਕ ਨਾ ਪਰਖੇ। ਗੁਰੂ ਨਾਨਕ ਸਿੱਖ ਟੈਂਪਲ ਫੇਅਰਫੀਲਡ ਕੈਲੀਫੋਰਨੀਆ ਵੱਲੋਂ ਵੀ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਦਿੰਦਿਆਂ ਲਈ ਪ੍ਰਬੰ ਧਕਾਂ ਦੀ ਇਕ ਮੀਟਿੰਗ ਕੀਤੀ ਗਈ।ਜਾਣਕਾਰੀ ਅਨੁਸਾਰ ਇਸ ਤੋਂ ਇਲਾਵਾ ਕਿਸਾਨ ਸੰਘਰਸ਼ ਬਾਰੇ ਕੈਨੇਡੀਅਨ ਸਿੱਖ ਜਥੇਬੰ ਦੀਆਂ ਨੇ ਕੈਨੇਡੀਅਨ ਵਿਦੇਸ਼ ਮੰਤਰੀ ਅਤੇ ਸੰਸਦ ਮੈਂਬਰਾਂ ਨੂੰ ਚਿੱਠੀਆਂ ਲਿਖੀਆਂ ਹਨ।

ਇੱਕ ਚਿੱਠੀ ਵਿਚ ਉਨ੍ਹਾਂ ਲਿਖਿਆ ਹੈ ਕਿ ”ਇਹ ਲੈਟਰ ਮਿਨਿਸਟਰ ਆਫ ਫੋਰਿਨ ਅਫੇਅਰਜ਼ (ਕੈਨੇਡਾ) ਨੂੰ ਭੇਜਿਆ ਗਿਆ ਹੈ। (ਕੈਨੇਡਾ ਦੇ ਸਮੂਹ ਪੋਲਿਟੀਕਲ ਪਾਰਟੀਜ਼ ਦੇ ਲੀਡਰਾਂ ਨੂੰ ਵੀ ਭੇਜਿਆ ਗਿਆ ਹੈ)। ਪੰਜਾਬ ਵਿੱਚ ਚੱਲ ਰਹੇ ਸੰਘਰਸ਼ ਦੀ ਜਾਣਕਾਰੀ ਤੋਂ ਇਲਾਵਾ ਮਿਨਿਸਟਰ ਆਫ ਫੋਰਿਨ ਅਫੇਅਰਜ਼ (ਕੈਨੇਡਾ) ਨੂੰ ਕਿਹਾ ਗਿਆ ਹੈ ਕਿ ਉਹ ਇੰਡੀਆ ਤੇ ਸਟੇਟਮੈਂਟ ਦੇਣ ਕਿਉਂਕਿ ਇੰਡੀਆ ਨੇ ਕਿਸਾਨਾਂ ਨਾਲ ਸਹੀ ਨਹੀਂ ਕਰ ਰਹੀ।।

About Jagjit Singh

Check Also

ਕਨੇਡਾ ਤੋਂ ਸਿੱਖ ਆਗੂ ਜਗਮੀਤ ਸਿੰਘ ਬਾਰੇ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਜਗਮੀਤ ਸਿੰਘ ਬਾਰੇ ਜਾਣਕਾਰੀ ਅਨੁਸਾਰ ਕੈਨੇਡਾ ਵਿਚ 20 ਸਤੰਬਰ ਨੂੰ …

Leave a Reply

Your email address will not be published. Required fields are marked *