Home / ਤਾਜ਼ਾ ਖਬਰਾਂ / USA ਦੇ ਰਾਸ਼ਟਰਪਤੀ ਬਾਰੇ ਆਈ ਇਹ ਖ਼ਬਰ

USA ਦੇ ਰਾਸ਼ਟਰਪਤੀ ਬਾਰੇ ਆਈ ਇਹ ਖ਼ਬਰ

ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰਜੀਆ ਸੂਬੇ ਦੇ ਸੈਕਟਰੀ ਰਿਪਬਲਿਕਨ ਬ੍ਰੈਡ ਰੈਫੇਨਸਪਰਗਰ ਨੂੰ ਫ਼ੋਨ ਕਰਕੇ ਕਿਹਾ ਕਿ ਉਹ ਉਸ ਦੀ ਹਾਰ ਨੂੰ ਉਲਟਾ ਦੇਣ ਅਤੇ ਉਨ੍ਹਾਂ ਨੂੰ ਚਾਹੀਦੀਆਂ 11779 ਵੋਟਾਂ ਲੱਭ ਕੇ ਉਨ੍ਹਾਂ ਨੂੰ ਜੇਤੂ ਕਰ ਦੇਣ ਪਰ ਸੈਕਟਰੀ ਰੈਫੇਨਸਪਰਗਰ ਨੇ ਕਿਹਾ ਹੁਣ ਤਾਂ ਕੁਝ ਨਹੀਂ ਹੋ ਸਕਦਾ ਕਿਉਂਕਿ ਜੋ ਬਾਈਡਨ 11779 ਵੋਟਾਂ ਨਾਲ ਜੇਤੂ ਐਲਾਨੇ ਜਾ ਚੁੱਕੇ ਹਨ |

ਪਰ ਟਰੰਪ ਆਪਣੀ ਹਾਰ ਨੂੰ 11779 ਰਾਹੀਂ ਜਿੱਤ ‘ਚ ਬਦਲਣ ‘ਚ ਅਜੇ ਵੀ ਲੱਗੇ ਹੋਏ ਹਨ |ਅਸਲ ‘ਚ ਟਰੰਪ ਅਤੇ ਸੈਕਟਰੀ ਬ੍ਰੈਡ ਰੈਫੇਨਸਪਰਗਰ ‘ਚ ਹੋਈ ਫ਼ੋਨ ‘ਤੇ ਗੱਲਬਾਤ ਦੀ ਰਿਕਾਰਡਿੰਗ ਲੀਕ ਹੋਣ ਨਾਲ ਇਹ ਮਾਮਲਾ ਜਨਤਕ ਹੋ ਗਿਆ |ਰੈਫੇਨਸਪਰਗਰ ਨੇ ਵਾਰ-ਵਾਰ ਕਿਹਾ ‘ਸਰ ਬਾਈਡਨ ਨੂੰ ਅਸੀਂ 11779 ਵੋਟਾਂ ਨਾਲ ਜੇਤੂ ਐਲਾਨ ਚੁੱਕੇ ਹਾਂ | ਅਸੀਂ ਕੁਝ ਨਹੀਂ ਕਰ ਸਕਦੇ |’ ਸੈਕਟਰੀ ਨੇ ਟਰੰਪ ਦੇ ਇਸ ਝੂਠ ਦੀ ਪੈਰਵੀ ਕਰਨ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ | ਟਰੰਪ ਨੇ ਕਿਹਾ ਕਿ ਅਜਿਹਾ ਕੋਈ ਹੋਰ ਤਰੀਕਾ ਨਹੀਂ ਹੈ ਜੋ ਮੈਂ ਜੇਤੂ ਹੋ ਸਕਾਂ ਕਿਉਂਕਿ ਸਾਨੂੰ ਸੈਂਕੜੇ ਹਜ਼ਾਰਾਂ ਵੋਟਾਂ ਪਈਆਂ ਹਨ | ਟਰੰਪ ਦੀ ਇਸ ਲੀਕ ਹੋਈ ਫ਼ੋਨ ਕਾਲ ਨਾਲ ਭਾਰੀ ਹੰਗਾਮਾ ਖੜ੍ਹਾ ਹੋ ਗਿਆ ਹੈ ਅਤੇ ਡੈਮੋਕ੍ਰੇਟਸ ਪਾਰਟੀ ਦੇ ਵੱਡੇ ਨੇਤਾ ਇਸ ਦੀ ਨਿੰਦਾ ਕਰ ਰਹੇ ਹਨ | ਰਾਸ਼ਟਰਪਤੀ ਟਰੰਪ ਨੇ ਟਵੀਟ ਕਰ ਕੇ ਰਾਫੇਸਪਰਗਰ ਨਾਲ ਫ਼ੋਨ ‘ਤੇ ਗੱਲ ਹੋਣ ਦੀ ਪੁਸ਼ਟੀ ਕੀਤੀ | ਉਨ੍ਹਾਂ ਕਿਹਾ ਕਿ ਰਾਜ ਦੇ ਸੈਕਟਰੀ ਦੇ ਟੇਬਲ ਦੇ ਹੇਠਾਂ ਬੈਲਟ ਘੁਟਾਲੇ, ਬੈਲਟ ਦੀ ਤਬਾਹੀ, ਰਾਜ ਦੇ ਮਾਰੇ ਵੋਟਰਾਂ, ਦੇ ਬੈਲਟ ਬਾਰੇ ਪ੍ਰਸ਼ਨਾਂ ਦੇ ਜਵਾਬ ਲੈਣ ਲਈ ਫ਼ੋਨ ਕੀਤਾ, ਜਿਸ ਦਾ ਜਵਾਬ ਨਹੀਂ ਮਿਲ ਰਿਹਾ |

ਟਰੰਪ ਦੇ ਟਵੀਟ ਤੋਂ ਬਾਅਦ ਰੈਫੇਨਸਪਰਗਰ ਨੇ ਵੀ ਟਵੀਟ ਕਰਕੇ ਟਰੰਪ ਨੂੰ ਜਵਾਬ ਦਿੱਤਾ ਕਿ ‘ਸਤਿਕਾਰਤ ਰਾਸ਼ਟਰਪਤੀ ਜੋ ਤੁਸੀਂ ਕਹਿ ਰਹੇ ਹੋ, ਉਹ ਸੱਚ ਨਹੀਂ ਹੈ |’ਟਰੰਪ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆਇਆ- ਕਮਲਾ ਹੈਰਿਸ—-ਅਮਰੀਕਾ ਦੀ ਨਵੀਂ ਚੁਣੀ ਗਈ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਟਰੰਪ ਦੀ ਗੱਲਬਾਤ ਲੀਕ ਹੋਣ ਨੂੰ ਕਿਹਾ ਕਿ ਟਰੰਪ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ ਅਤੇ ਉਹ ਕਿਸ ਤਰ੍ਹਾਂ ਰਾਸ਼ਟਰਪਤੀ ਦੇ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ, ਇਹ ਵੀ ਲੋਕਾਂ ਨੂੰ ਪਤਾ ਲੱਗ ਗਿਆ ਹੈ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.