Home / ਦੇਸ਼ ਵਿਦੇਸ਼ / USA ਤੋਂ ਆਈ ਵੱਡੀ ਖ਼ਬਰ

USA ਤੋਂ ਆਈ ਵੱਡੀ ਖ਼ਬਰ

ਵਿਦੇਸ਼ ਰੋਜ਼ੀ ਰੋਟੀ ਕਮਾਉਣ ਗਏ ਕਿਸਾਨ ਪਰਿਵਾਰ ਦੇ ਜਵਾਨ ਪੁੱਤ ਦੀ ਕੈਲੀਫੋਰਨੀਆ ‘ਚ ਇੱਕ ਭਾਣੇ ‘ਚ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਹੈ , ਅੰਮ੍ਰਿਤਪਾਲ ਸਿੰਘ ਦੀ ਮੌ ਤ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੇਟ ਪਤਨ ਵਿੱਚ ਮਾਤਮ ਹੈ।। ਉਥੇ ਹੀ ਪਰਿਵਾਰ ਕਾ ਕਹਿਣਾ ਹੈ ਕਿ ਜੋ ਸੁਪਨੇ ਸੰਜੋਏ ਸਨ ਸਭ ਖ ਤਮ ਹੋ ਗਏ ਹਨ।

ਹੁਣ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਅਪੀਲ ਕਰ ਰਹੇ ਹਨ ਕਿ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਬਾਡੀ ਭਾਰਤ ਲਿਆਂਦੀ ਜਾਵੇਤਾਂ ਜੋ ਉਹ ਉਸਦਾ ਅੰਤਿਮ ਰਸਮਾਂ ਕੀਤੀਆਂ ਜਾ ਸਕਣ।ਦੱਸ ਦਈਏ ਕਿ ਗੁਰਦਾਸਪੁਰ ਦੇ ਪਿੰਡ ਭੇਟ ਪਤਨ ਦੇ ਰਹਿਣ ਵਾਲਾ ਨੌਜਵਾਨ ਅਮ੍ਰਿਤਪਾਲ ਸਿੰਘ ਪਿਛਲੇ 7 ਸਾਲਾਂ ਤੋਂ ਅਮਰੀਕਾ ‘ਚ ਰਹਿ ਰਿਹਾ ਸੀ। ਨੌਜਵਾਨ ਦੇ ਪਿਤਾ ਸਕੱਤਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਉਹਨਾਂ ਨੂੰ ਕੈਲੀਫੋਰਨੀਆ ਅਮਰੀਕਾ ਤੋਂ ਫੋਨ ਆਇਆ ਕਿ ਉਹਨਾਂ ਦੇ ਪੁੱਤ ਦਾ ਉਥੇ ਵੱਡਾ ਸੜਕੀ ਭਾਣਾ ਹੋਇਆ ਹੈ ਅਤੇ ਜਦ ਉਹਨਾਂ ਅਮਰੀਕਾ ਰਹਿੰਦ ਆਪਣੇ ਰਿਸ਼ਤੇਦਾਰਾਂ ਨੂੰ ਉਥੇ ਪੁੱਛ ਪੜਤਾਲ ਕੀਤੀ ਤਾਂ ਉਹਨਾਂ ਦੱਸਿਆ ਕਿ ਸੜਕੀ ਭਾਣੇ ‘ਚ ਅਮ੍ਰਿਤਪਾਲ ਰੱਬ ਨੂੰ ਪਿਆਰਾ ਹੋ ਗਿਆ ਹੈ। ਪਿਤਾ ਸਕੱਤਰ ਸਿੰਘ ਨੇ ਦੱਸਿਆ ਕਿ ਇਥੇ ਪੰਜਾਬ ‘ਚ ਕੋਈ ਰੁਜ਼ਗਾਰ ਨਾ ਹੋਣ ਅਤੇ ਚੰਗੇ ਭਵਿਖ ਲਈ ਜ਼ਮੀਨ ਗਹਿਣੇ ਰੱਖਕੇ ਪੁੱਤ ਨੂੰ ਵਿਦੇਸ਼ ਭੇਜਿਆ ਸੀ।

ਮਗਰ ਇਹ ਨਹੀਂ ਪਤਾ ਸੀ ਕਿ ਅੱਜ ਇਹ ਵੀ ਦਿਨ ਸਾਮਣੇ ਆਵੇਗਾ।ਅਮ੍ਰਿਤਪਾਲ ਸਿੰਘ ਦੇ ਚਲੇ ਜਾਣ ਦੇ ਸੁਨੇਹਾ ਨੂੰ ਲੈਕੇ ਇਲਾਕੇ ਭਰ ‘ਚ ਸੋ ਗ ਹੈ ਅਤੇ ਉਥੇ ਹੀ ਪਰਿਵਾਰ ਨਾਲ ਦੁ ਖ ਸਾਂਝਾ ਕਰਨ ਪਹੁਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਨੇ ਕਿਹਾ ਕਿ ਸਕੱਤਰ ਸਿੰਘ ਉਹਨਾਂ ਦੀ ਕਿਸਾਨ ਜਥੇਬੰਦੀ ਦੇ ਜਿਲਾ ਆਗੂ ਹਨ ਅਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਇਸ ਘੜੀ ‘ਚ ਪਰਿਵਾਰ ਦੇ ਨਾਲ ਹੈ।

About Jagjit Singh

Check Also

ਪੰਜਾਬ ਸਰਕਾਰ ਨੇ ਜਾਰੀ ਕਰ ਦਿਤੀਆਂ ਨਵੀਆਂ ਹਦਾਇਤਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ …

Leave a Reply

Your email address will not be published.