ਸਿੱਧੂ ਮੂਸੇਵਾਲਾ ਮਾਮਲੇ ਦੇ ਵਿਚ ਬਹੁਤ ਸਾਰੇ ਦੋਸ਼ੀ ਫੜੇ ਗਏ ਹਨ ਤੇ ਬਹੁਤ ਸਾਰੇ ਫਰਾਰ ਵੀ ਚਲਦੇ ਸਨ | ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਸਨ ਕਿ ਸਿੱਧੂ ਦੇ ਇਨਸਾਫ ਦੀ ਮੰਗ ਛੱਡ ਦੇ | ਬੀਤੇ ਦਿਨੀ ਇਕ ਈ-ਮੇਲ ਦੇ ਜਰੀਏ ਸਿੱਧੂ ਦੇ ਪਿਤਾ ਜੀ ਨੂੰ ਧਮਕੀ ਆਈ ਸੀ ਜਿਸਦੇ ਵਿਚ ਫਿਰ ਤੋਂ ਹੀ ਲਿਖਿਆ ਸੀ ਕਿ ਆਪਣੇ ਪੁੱਤ ਦੇ ਇਨਸਾਫ ਦੀ ਮੰਗ ਛੱਡ ਦੇ ਨਹੀਂ ਤਾ ਤੇਰਾ ਹਾਲ ਉਸ ਤੋਂ ਵੀ ਬੁਰਾ ਕਰਾਂਗੇ |
ਪਰ ਸਿੱਧੂ ਦੇ ਪਿਤਾ ਜੀ ਨੇ ਕਿਹਾ ਸੀ ਕਿ ਉਹ ਆਪਣੇ ਪੁੱਤ ਦਾ ਇਨਸਾਫ ਜਰੂਰ ਲੈਣਗੇ ਤੇ ਇਹ ਧਮਕਾਉਣ ਵਾਲੇ ਜੋ ਵੀ ਕਰਨਾ ਹੋਵੇ ਕਰ ਲੈਣ | ਓਹਨਾ ਦਾ ਕਹਿਣਾ ਇਹ ਸੀ ਕਿ ਜੇਕਰ ਸਿੱਧੂ ਨੂੰ ਇਨਸਾਫ ਹੀ ਨਾ ਦਿਵਾ ਪਾਇਆ ਤਾ ਉਸਦਾ ਪੁੱਤ ਕਿ ਕਹੇਗਾ | ਓਹਨਾ ਨੇ ਕਿਹਾ ਸੀ ਕਿ ਮੇਰੀ ਦੁਨੀਆ ਮੇਰਾ ਪੁੱਤ ਸਿੱਧੂ ਤਾ ਚਲਾ ਗਿਆ ਹੋਰ ਹੁਣ ਮੇਰੇ ਕੋਲ ਖੋਣ ਦੇ ਲਈ ਕੁਸ਼ ਵੀ ਨਹੀਂ ਜੋ ਕਿਸੇ ਨੇ ਕਰਨਾ ਉਹ ਕਰ ਲਵੇ ਪਰ ਮੈਂ ਇਹ ਮੰਗ ਨਹੀਂ ਛੱਡਾਂਗੇ |ਅੱਜ ਇਕ ਸਕਸ਼ ਜਿਸਨੂੰ ਕਿ ਰਾਜਸਥਾਨ ਦੇ ਵਿੱਚੋ ਫੜ ਲਿਆ ਗਿਆ ਹੈ | ਪੰਜਾਬ ਪੁਲਿਸ ਨੇ ਜਗਾਹ ਨੂੰ ਟ੍ਰੇਸ ਕਰਕੇ ਇਸ ਸਕਸ਼ ਤਕ ਪਹੁੰਚ ਕੀਤੀ ਤੇ ਇਸ ਨੂੰ ਫੜ ਲਿਆ | ਹੁਣ ਇਸ ਸਕਸ਼ ਨੂੰ ਪੰਜਾਬ ਦੇ ਵਿਚ ਲਿਆਂਦਾ ਜਾ ਰਿਹਾ ਹੈ | ਇਹ ਸਕਸ਼ ਵੀ ਕਿਸੇ ਗੈਂਗ ਦਾ ਹਿਸਾ ਦਸਿਆ ਜਾ ਰਿਹਾ ਹੈ |ਪੰਜਾਬ ਪੁਲਿਸ ਇਸਦੀ ਵੀ ਪੁੱਛਗਿੱਛ ਕਰੇਗੀ |
ਦਸ ਦੇਈਏ ਕਿ ਸਿੱਧੂ ਮਾਮਲੇ ਦੀ ਜਿੰਮੇਵਾਰੀ ਲਾਰੇਂਸ ਗਰੁੱਪ ਨੇ ਲਈ ਸੀ ਤੇ ਗੋਲਡੀ ਬਰਾੜ ਇਸ ਦਾ ਮਾਸ੍ਟਰਮਾਇੰਡ ਸੀ | ਗੋਲਡੀ ਬਰਾੜ ਹਾਲੇ ਤਕ ਪੁਲਿਸ ਦੀ ਗ੍ਰਿਫਤ ਦੇ ਵਿੱਚੋ ਬਾਹਰ ਹੈਪਰ ਗੋਲਡੀ ਬਰਾੜ ਦੇ ਖਿਲਾਫ ਪੰਜਾਬ ਪੁਲਿਸ ਵਲੋਂ ਰੇਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ | ਦੇਖੋ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ
