Breaking News
Home / ਤਾਜ਼ਾ ਖਬਰਾਂ / SAD ਲਈ ਆਈ ਇਹ ਵੱਡੀ ਖੁਸ਼ਖਬਰੀ

SAD ਲਈ ਆਈ ਇਹ ਵੱਡੀ ਖੁਸ਼ਖਬਰੀ

ਵੱਡੀ ਖਬਰ ਆ ਰਹੀ ਹੈ ਸ੍ਰੋਮਣੀ ਅਕਾਲੀ ਦਲ ਬਾਦਲ ਲਈ ਜੋ ਕਿ ਖੁਸ਼ਖਬਰੀ ਤੋਂ ਘੱਟ ਨਹੀ ਹੈ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲ ੜ ਨ ਦਾ ਰਾਹ ਪੱਧਰਾ ਹੋ ਗਿਆ ਹੈ। ਮਾਮਲਾ ਬ ਖਣ ਮਗਰੋਂ ਗੁਰਦੁਆਰਾ ਚੋਣ ਡਾਇਰਟੋਰੇਟ ਨੇ ਯੂ-ਟਰਨ ਲਿਆ ਹੈ। ਅਕਾਲੀ ਦਲ ਨੂੰ ਬਾਲਟੀ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਹੈ। ਅਕਾਲੀ ਦਲ ਨੇ ਇਸ ਨੂੰ ਸੱਚ ਦੀ ਜਿੱਤ ਕਰਾਰ ਦਿੱਤਾ ਹੈ।

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ 25 ਅਪਰੈਲ ਨੂੰ ਹੋ ਰਹੀਆਂ ਹਨ। ਇਸ ਦੀ ਖੁਸ਼ੀ ਦੀ ਜਾਣਕਾਰੀ ਖੁਦ ਸੁਖਬੀਰ ਬਾਦਲ ਤੇ ਬੀਬਾ ਬਾਦਲ ਨੇ ਆਪਣੇ ਪੇਜ਼ ਤੇ ਸਾਝੀ ਕਰਕੇ ਦਿੱਤੀ ਹੈ।।ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਚੋਣ ਡਾਇਰਟੋਰੇਟ ਨੇ ਚੋਣਾਂ ਸਬੰਧੀ ਨੋਟੀਫਿਕੇਸ਼ਨ ’ਚ ਅਕਾਲੀ ਦਲ ਨੂੰ ਚੋਣ ਨਿਸ਼ਾਨ ਅਲਾਟ ਨਹੀਂ ਕੀਤਾ ਸੀ, ਜਦੋਂਕਿ ਛੇ ਹੋਰ ਪਾਰਟੀਆਂ ਨੂੰ ਚੋਣ ਲੜਨ ਦੇ ਯੋਗ ਦੱਸਿਆ ਗਿਆ ਸੀ। ਇਸ ਉਪਰ ਵਿ ਵਾ ਦ ਖੜ੍ਹਾ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੂੰ ਰਾਹਤ ਮਿਲ ਗਈ ਹੈ। ਚੋਣ ਨਿਸ਼ਾਨ ਅਲਾਟ ਨਾ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 3 ਅਪਰੈਲ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਬੁਲਾ ਲਈ ਸੀ।

ਦੱਸ ਦਈਏ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਉਮੀਦਵਾਰ 7 ਅਪਰੈਲ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 8 ਅਪਰੈਲ ਨੂੰ ਕੀਤੀ ਜਾਏਗੀ ਤੇ ਉਮੀਦਵਾਰਾਂ ਲਈ ਨਾਂ ਵਾਪਸੀ ਦੀ ਆਖਰੀ ਤਰੀਕ 10 ਅਪਰੈਲ ਹੈ। ਵੋਟਾਂ ਦੀ ਗਿਣਤੀ 28 ਅਪਰੈਲ ਨੂੰ ਕੀਤੀ ਜਾਏਗੀ।ਕੱਲ੍ਹ ਦਿੱਲੀ ਹਾਈਕੋਰਟ ਦੇ ਡਬਲ ਬੈਂਚ ਨੇ ਅਕਾਲੀ ਦਲ ਦੇ ਹੱਕ ‘ਚ ਫੈਂਸਲਾ ਸੁਣਾਉਂਦੇ ਹੋਏ ਪੁਰਾਣੇ ਚੋਣ ਨਿਸ਼ਾਨ ‘ਤੇ ਹੀ ਚੋਣਾਂ ਦੀ ਇਜਾਜ਼ਤ ਦੇ ਦਿੱਤੀ ਸੀ।

About Jagjit Singh

Check Also

ਮਸ਼ਹੂਰ ਮਾਡਲ ਸੋਨਮ ਬਾਜਵਾ ਦੀਆ ਅਣਦੇਖੀਆਂ ਤਸਵੀਰਾਂ

ਸੋਨਮ ਬਾਜਵਾ ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ ਜੋ ਮੁੱਖ ਤੌਰ ‘ਤੇ ਪੰਜਾਬੀ ਭਾਸ਼ਾ ਦੀਆਂ …

Leave a Reply

Your email address will not be published. Required fields are marked *