Home / ਤਾਜ਼ਾ ਖਬਰਾਂ / PM ਮੋਦੀ ਨੇ ਸਿੱਖਾਂ ਬਾਰੇ ਕਹਿ ਇਹ ਵੱਡੀ ਗੱਲ

PM ਮੋਦੀ ਨੇ ਸਿੱਖਾਂ ਬਾਰੇ ਕਹਿ ਇਹ ਵੱਡੀ ਗੱਲ

ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਨੇ ਅੱਜ ਸੰਸਦ ’ਚ ਕਿਹਾ ਕਿ ਦੇਸ਼ ਨੂੰ ਹਰ ਸਿੱਖ ਉੱਤੇ ਮਾਣ ਹੈ। ਇਸ ਦੌਰਾਨ ਉਨ੍ਹਾਂ ਦੇਸ਼ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਵੀ ਮਾਣਮੱਤਾ ਦੱਸਿਆ। ਰਾਸ਼ਟਰਪਤੀ ਦੇ ਭਾਸ਼ਣ ਉੱਤੇ ਧੰਨਵਾਦ ਦੇ ਮਤੇ ਦਾ ਜਵਾਬ ਦਿੰਦਿਆਂ ਅੱਜ ਰਾਜ ਸਭਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਇੱਥੋਂ ਦੇ ਸਮੂਹ ਦੇਸ਼ ਵਾਸੀਆਂ ਨੂੰ ਰਾਸ਼ਟਰ ਨਿਰਮਾਣ ਵਿੰਚ ਸਿੱਖਾਂ ਦੇ ਯੋਗਦਾਨ ਉੱਤੇ ਬੇਹੱਦ ਮਾਣ ਹੈ।

ਉਨ੍ਹਾਂ ਦੂਜੀ ਧਿਰ ਉੱਤੇ ਸਿੱਖਾਂ ਨੂੰ ਵਰਗਲਾ ਕਰਨ ਦੀ ਕੋਸ਼ਿਸ਼ ਦੀ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇਸ਼ ਨੂੰ ਹਰੇਕ ਸਿੱਖ ਉੱਤੇ ਮਾਣ ਹੈ। ਉਨ੍ਹਾਂ ਇਸ ਦੇਸ਼ ਲਈ ਕੀ ਨਹੀਂ ਕੀਤਾ। ਅਸੀਂ ਉਨ੍ਹਾਂ ਨੂੰ ਜੋ ਵੀ ਮਾਣ-ਸਨਮਾਨ ਦੇਵਾਂਗੇ, ਉਹ ਸਦਾ ਘੱਟ ਰਹੇਗਾ। ਇਸ ਦੌਰਾਨ ਉਨ੍ਹਾਂ ਪੰਜਾਬ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ’ਚ ਆਪਣੇ ਜੀਵਨ ਦੇ ਅਹਿਮ ਸਾਲ ਬਿਤਾਏ ਹਨ, ਇਸ ਲਈ ਮੈਂ ਖ਼ੁਸ਼ਕਕਿਸਮਤ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਉਨ੍ਹਾਂ ਤੇ ਵਰਤੀ ਗਈ ਭਾਸ਼ਾ ਤੇ ਉਨ੍ਹਾਂ ਨੂੰ ਗੁੰਮ ਰਾਹ ਕਰਨ ਦੀ ਕੋਸ਼ਿਸ਼ ਦੇਸ਼ ਨੂੰ ਕਦੇ ਫ਼ਾਇਦਾ ਨਹੀਂ ਪਹੁੰਚਾਏਗੀ। ਦੱਸ ਦਈਏ ਕਿ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਸਮਝਣਣਾ ਚਾਹੀਦਾ ਹੈ। ਉਹਨਾਂ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਗਾਲ੍ਹਾਂ ਵੀ ਮੇਰੇ ਹਿੱਸੇ ਪਾ ਦਿਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਨੂੰ ਦੁਨੀਆਂ ਵਿੱਚ ਨਵੀਂ ਉਮੀਦ ਜਗਾਉਣ ਵਾਲਾ ਅਤੇ ਆਮਨਿਰਭਰ ਭਾਰਤ ਦਾ ਰਾਹ ਦਸੇਰਾ ਕਰਾਰ ਦਿੱਤਾ।

ਰਾਜਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਬਹਿਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਕਰੋਨਾ ਦੇ ਇਸ ਦੌਰ ਵਿੱਚ ਪੂਰੀ ਦੁਨੀਆਂ ਦੀ ਨਿਗ੍ਹਾ ਅੱਜ ਭਾਰਤ ’ਤੇ ਹੈ। ਉਨ੍ਹਾਂ ਨੂੰ ਭਾਰਤ ਤੋਂ ਬਹੁਤ ਉਮੀਦਾਂ ਵੀ ਹਨ। ਉਨ੍ਹਾਂ ਕਿਹਾ, ‘‘ ਪੂਰੀ ਦੁਨੀਆਂ ਅੱਜ ਅਨੇਕਾਂ ਚੁਣੌ ਤੀਆਂ ਦਾ ਸਾਹਮਣਾ ਕਰ ਰਹੀ ਹੈ। ਕਿਸੇ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਮਨੁੱਖ ਨੂੰ ਅਜਿਹੇ ਕਠਿਨ ਦੌਰ ਵਿਚੋਂ ਲੰਘਣਾ ਪਵੇਗਾ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.