ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਜੀਵਨ ‘ਚ ਖੁਸ਼ੀ ਸਾਡੀ ਖੁਸ਼ੀ ਵਧਾਉਂਦੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਕ੍ਰਿਸਮਿਸ, ਗੀਤਾ ਜਯੰਤੀ, ਅਟਲ ਜੀ ਦੀ ਜਯੰਤੀ ਸਮੇਤ ਕਈ ਹੋਰ ਸ਼ੁੱਭ ਮੌਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੱਜ ਖੇਤੀ ਕਾਨੂੰਨਾਂ ਨੂੰ ਲੈ ਕੇ ਝੂਠ ਫੈਲਾਏ ਜਾ ਰਹੇ ਹਨ।
ਐੱਮ.ਐੱਸ.ਪੀ. ਅਤੇ ਮੰਡੀ ‘ਤੇ ਅਫ਼ ਵਾਹ ਜਾਰੀ ਹੈ, ਕਾਨੂੰਨ ਲਾਗੂ ਕਈ ਮਹੀਨੇ ਹੋ ਗਏ ਹਨ ਪਰ ਕੀ ਕਿਸੇ ਨੂੰ ਕੋਈ ਨੁਕ ਸਾਨ ਹੋਇਆ ਹੈ। ਕਿਸਾਨ ਅੰਦੋਲਨ ‘ਚ ਸਾਰੇ ਗਲਤ ਲੋਕ ਨਹੀਂ ਹੈ, ਕੁਝ ਭੋਲੇ ਕਿਸਾਨਾਂ ਨੂੰ ਗਲਤ ਰਸਤੇ ਤੇ ਲਿਜਾ ਰਹੇ ਹਨ।ਪਹਿਲਾਂ ਐੱਮ.ਐੱਸ.ਪੀ. ‘ਤੇ ਫ਼ਸਲ ਵੇਚੀ ਗਈ ਅਤੇ ਉਸ ਤੋਂ ਬਾਅਦ ਅੰਦੋਲਨ ਨੂੰ ਹਵਾ ਦਿੱਤੀ ਗਈ। ਮੋਦੀ ਨੇ ਕਿਹਾ ਕਿ ਰੱਬ ਨੇ ਸਾਰਾ ਗਿਆਨ ਸਾਨੂੰ ਹੀ ਨਹੀਂ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਖੇਤੀ ਕਾਨੂੰਨ ਤੋ ੜਨ ‘ਤੇ ਕਿਸਾਨਾਂ ਨੂੰ ਜ਼ੁਰ ਮਾਨਾ ਲੱਗਦਾ ਸੀ ਪਰ ਹੁਣ ਸਾਡੀ ਸਰਕਾਰ ਨੇ ਅਜਿਹੇ ਫਾਈਨ ਨੂੰ ਖ਼ਤਮ ਕਰ ਦਿੱਤਾ ਹੈ।। ਪੀ.ਐੱਮ. ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹੱਕ ‘ਚ ਖੜ੍ਹੀ ਹੈ ਅਤੇ ਅਜਿਹੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਮਿਲੇ। ਜੇਕਰ ਕੋਈ ਕਿਸਾਨ ਨਾਲ ਸਮਝੌਤਾ ਕਰੇਗਾ ਤਾਂ ਉਹ ਚਾਹੇਗਾ ਕਿ ਫ਼ਸਲ ਚੰਗੀ ਹੋਵੇ।ਅਜਿਹੇ ‘ਚ ਸਮਝੌਤਾ ਕਰਨਾ ਵਾਲਾ ਵਿਅਕਤੀ ਬਜ਼ਾਰ ਦੇ ਟਰੈਂਡ ਦੇ ਹਿਸਾਬ ਨਾਲ ਹੀ ਕਿਸਾਨਾਂ ਨੂੰ ਆਧੁਨਿਕ ਚੀਜ਼ਾਂ ਉਪਲੱਬਧ ਕਰਵਾਏਗਾ।
ਜੇਕਰ ਕਿਸੇ ਕਾਰਨ ਕਿਸਾਨ ਦੀ ਫ਼ਸਲ ਚੰਗੀ ਨਹੀਂ ਹੁੰਦੀ ਜਾਂ ਬਰਬਾਦ ਹੋ ਜਾਂਦੀ ਹੈ ਤਾਂ ਵੀ ਕਿਸਾਨ ਨੂੰ ਫਸਲ ਦਾ ਪੈਸਾ ਮਿਲੇਗਾ। ਸਮਝੌਤਾ ਕਰਨ ਵਾਲਾ ਸਮਝੌਤਾ ਨਹੀਂ ਤੋ ੜ ਸਕਦਾ ਹੈ ਪਰ ਕਿਸਾਨ ਆਪਣੀ ਮਰਜ਼ੀ ਨਾਲ ਸਮਝੌਤਾ ਖ਼ਤਮ ਕਰ ਸਕਦਾ ਹੈ।
