Home / ਪਾਲੀਵੁੱਡ / ਮਸ਼ਹੂਰ ਪੰਜਾਬੀ ਕਲਾਕਾਰ ਦੇ ਘਰੇ ਆਇਆ ਨੰਨਾ ਮਹਿਮਾਨ

ਮਸ਼ਹੂਰ ਪੰਜਾਬੀ ਕਲਾਕਾਰ ਦੇ ਘਰੇ ਆਇਆ ਨੰਨਾ ਮਹਿਮਾਨ

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਜੋ ਕਿ ਪਿਤਾ ਬਣ ਗਏ ਨੇ । ਜੀ ਹਾਂ ਪਰਮਾਤਮਾ ਦੀ ਮੇਹਰ ਦੇ ਨਾਲ ਉਨ੍ਹਾਂ ਦੇ ਘਰ ਨੰਨ੍ਹੇ ਬੱਚੇ ਦੀ ਕਿਲਕਾਰੀਆਂ ਦੇ ਨਾਲ ਗੂੰਜ ਉਠਿਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਨੰਨ੍ਹੇ ਮਹਿਮਾਨ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੇਰੀ ਜਾਨ ਤੂੰ ਏ’ ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਸ਼ੇਅਰ ਕੀਤਾ ਹੈ । ਜੀ ਹਾਂ ਉਹ ਇੱਕ ਪੁੱਤਰ ਦੇ ਪਿਤਾ ਬਣ ਗਏ ਨੇ ।ਇਸ ਪੋਸਟ ਉੱਤੇ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਕਲਾਕਾਰ ਕਮੈਂਟ ਕਰ ਰਹੇ ਨੇ ।

ਮਨਿੰਦਰ ਬੁੱਟਰ ਨੇ ਜੱਫੀ ਤੇ ਸਿਤਾਰੇ ਵਾਲੇ ਇਮੋਜ਼ੀ ਪੋਸਟ ਕਰਦੇ ਹੋਏ ਮੁਬਾਰਕਾਂ ਦਿੱਤੀਆਂ ਨੇ । ਪੰਜਾਬੀ ਅਦਾਕਾਰਾ ਦਿਲਜੋਤ ਨੇ ਲਿਖਿਆ ਹੈ -ਮੁਬਾਰਕਾਂ ਹੈਪੀ’ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ, ਦੇਸੀ ਕਰਿਊ, ਸਾਰਾ ਗੁਰਪਾਲ, ਜ਼ੋਰਾ ਰੰਧਾਵਾ,ਧੀਰਜ ਕੁਮਾਰ, ਜਗਦੀਪ ਸਿੱਧੂ ਤੋਂ ਇਲਾਵਾ ਕਈ ਹੋਰ ਕਲਾਕਾਰ ਨੇ ਮੈਸੇਜਾਂ ਰਾਹੀਂ ਵਧਾਈ ਦਿੱਤੀਆਂ ਨੇ । ਉਧਰ ਫੈਨਜ਼ ਵੀ ਕਮੈਟਸ ਕਰਕੇ ਆਪਣੀ ਸ਼ੁੱਭਕਾਮਨਾਵਾਂ ਦੇ ਰਹੇ ਨੇ ।ਗੱਲ ਕਰੀਏ ਹੈਪੀ ਰਾਏਕੋਟੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਰੌਸ਼ਨ ਪ੍ਰਿੰਸ, ਐਮੀ ਵਿਰਕ ਤੇ ਕਈ ਹੋਰ ਗਾਇਕ ਵੀ ਗਾ ਚੁੱਕੇ ਨੇ ।

ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ਸਿੰਗਲ ਟਰੈਕ ਜਿਵੇਂ ਜ਼ਿੰਦਾ, ਪਿਆਰ ਨਹੀਂ ਕਰਨਾ, ਜਾਨ, ਬਾਈ ਹੁੱਡ, ਮੁਟਿਆਰ, ਕੁੜੀ ਮਰਦੀ ਆ ਤੇਰੇ ਤੇ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । ਉਹ ਟਸ਼ਨ ਟਾਈਟਲ ਹੇਠ ਬਣੀ ਪੰਜਾਬੀ ਫ਼ਿਲਮ ‘ਚ ਅਦਾਕਾਰੀ ਵੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਅਰਦਾਸ ਕਰਾਂ, ਮੰਜੇ ਬਿਸਤਰੇ,ਨਿੱਕਾ ਜ਼ੈਲਦਾਰ, ਅਰਦਾਸ, ਅੰਗਰੇਜ਼, ਲਵ ਪੰਜਾਬ ਤੇ ਕਈ ਹੋਰ ਪੰਜਾਬੀ ਦਾ ਸ਼ਿੰਗਾਰ ਬਣ ਚੁੱਕੇ ਨੇ ।

About admin

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.