BJP ਦੇ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਵਲੋਂ ਵੱਡਾ ਬਿਆਨ ਦਿੱਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੂੰ CM ਦੇ ਅਹੁਦੇ ਤੋਂ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ | ਓਹਨਾ ਦਸਿਆ ਕਿ ਭਗਵੰਤ ਮਾਨ ਤੇ ਕੇਜਰੀਵਾਲ ਦੇ ਵਿਚਾਲੇ ਤਲਖ਼ੀਆਂ ਚਲ ਰਹੀਆਂ ਹਨ |ਓਹਨਾ ਦਸਿਆ ਕਿ ਮੈਨੂੰ ਆਮ ਆਦਮੀ ਦੇ MP ਦਾ ਫੋਨ ਆਇਆ ਤੇ ਦਸਿਆ ਕਿ ਐਕਸਾਈਜ਼ ਪਾਲਿਸੀ ਨੂੰ ਲੈ ਕੇ ਨਰਾਜਗੀ ਹੈ | ਇਸ ਤੋਂ ਪਹਿਲਾ ਹਰਪਾਲ ਸਿੰਘ ਚੀਮਾ ਦੇ ਵਲੋਂ BJP ਤੇ ਇਲਜ਼ਾਮ ਲਗਾਏ ਗਏ ਕਿ BJP ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
ਓਹਨਾ ਨੇ ਦਸਿਆ ਕਿ 25 25 ਕਰੋੜ ਦੇ ਆਫਰ ਦਿੱਤੇ ਜਾ ਰਹੇ ਹਨ | ਓਹਨਾ ਦਸਿਆ ਕਿ BJP ਵਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੁੱਟਣ ਦੇ ਲਈ |ਇਸ ਤੋਂ ਬਾਅਦ ਆਪ ਆਗੂ ਦੇ ਨਾਲ ਗੱਲ ਕੀਤੀ ਗਯੀ ਤਾ ਓਹਨਾ ਤੋਂ ਇਸ ਮਾਮਲੇ ਦੇ ਬਾਰੇ ਦੇ ਵਿਚ ਪੁਸ਼ਿਯਾ ਗਿਆ ਤਾ ਓਹਨਾ ਦਾ ਹੀ ਕਹਿਣਾ ਸੀ ਕਿ ਹੁਣ ਸਿਰਸਾ ਜੀ ਦੇ ਕੋਲ ਹੋਰ ਕੋਈ ਗੱਲ ਤਾਂ ਹੈ ਨਹੀਂ ਕਾਰਨ ਲਈ ਨਾ ਕੋਈ ਕ੍ਰਪਸ਼ਨ ਵਾਲੀ ਨਾ ਕੋਈ ਹੋਰ ਮੁਦਾ ਹੁਣ ਬਸ ਆਹ ਗੱਲਾਂ ਕਰ ਰਹੇ ਨੇ | ਅਖੀਰ ਓਹਨਾ ਨੇ ਵਿਚ ਕੋਈ ਨਾ ਕੋਈ ਗੱਲ ਤਾ ਕਰਨੀ ਹੈ ਨਾ |
ਓਹਨਾ ਨੇ ਕਿਹਾ ਜੋ ਗੱਲ ਕਰਨੀ ਕੰਮ ਦੇ ਬਾਰੇ ਕਰਨ ਜਿਵੇ ਅਸੀਂ ਮੋਹਲਾ ਕਲੀਨਿਕ ਖੋਲ ਰਹੇ ਜਾ ਹੋਰ ਕੰਮ ਜੋ ਅਸੀਂ ਕਰ ਰਹੇ ਓਹਨਾ ਦੇ ਉਪਰ ਸਾਡੇ ਨਾਲ ਗੱਲਬਾਤ ਕਰਨ ਇਹੋ ਜਿਹੀਆਂ ਗੱਲਾਂ ਕਰਨ ਦੇ ਨਾਲ ਕੁੱਛ ਨਹੀਂ ਹੋਣਾ | ਪੰਜਾਬ ਦੇ ਨਾਲ ਜੁੜੇ ਰਹਿਣ ਦੇ ਲਈ ਸਦਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ | ਅੱਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਹਮੇਸ਼ਾ ਨਵੀਆਂ ਤੇ ਨਿਰਪੱਖ ਖ਼ਬਰਾਂ |
