Home / ਤਾਜ਼ਾ ਖਬਰਾਂ / BJP ਬਾਰੇ ਆਈ ਵੱਡੀ ਖ਼ਬਰ

BJP ਬਾਰੇ ਆਈ ਵੱਡੀ ਖ਼ਬਰ

ਵੱਡੀ ਖਬਰ ਆ ਰਹੀ ਹੈ bjp ਬਾਰੇ ਜਾਣਕਾਰੀ ਅਨੁਸਾਰ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਬੀਜੇਪੀ ਨੂੰ ਵੱਡਾ ਝ ਟ ਕਾ ਲੱਗ ਸਕਦਾ ਹੈ। ਬੇਸ਼ੱਕ ਸਭ ਨੂੰ ਚੋਣ ਨਤੀਜਿਆਂ ਦੀ ਉਡੀਕ ਹੈ ਪਰ ‘ਏਬੀਪੀ ਨਿਊਜ਼’ ਲਈ ਸੀ ਵੋਟਰ ਵੱਲੋਂ ਕਰਵਾਏ ਐਗਜ਼ਿਟ ਪੋਲ ਵਿੱਚ ਬੀਜੇਪੀ ਲਈ ਚੰਗੀ ਖਬਰ ਨਹੀਂ ਹਨ। ਐਗਜ਼ਿਟ ਪੋਲ ਮੁਤਾਬਕ ਅਹਿਮ ਸੂਬੇ ਪੱਛਮੀ ਬੰਗਾਲ ਤੇ ਤਾਮਿਲਨਾਡੂ ਵਿੱਚ ਬੀਜੇਪੀ ਨੂੰ ਝ ਟ ਕਾ ਲੱਗ ਰਿਹਾ ਹੈ। ਆਸਾਮ, ਤਾਮਿਲ ਨਾਡੂ, ਪੁੱਡੂਚੇਰੀ ਤੇ ਕੇਰਲ ਦੇ ਚੋਣ ਨਤੀਜਿਆਂ ਦਾ ਐਲਾਨ ਦੋ ਮਈ ਨੂੰ ਹੋਵੇਗਾ।

ਦੱਸ ਦਈਏ ਕਿ ਇਸੇ ਲਈ ‘ਏਬੀਪੀ ਨਿਊਜ਼’ ਲਈ ਸੀ-ਵੋਟਰ ਨੇ ਐਗਜ਼ਿਟ ਪੋਲ ਕੀਤਾ ਹੈ। ਇਸ ਸਰਵੇਖਣ ਮੁਤਾਬਕ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਨੂੰ 2016 ਦੀਆਂ ਚੋਣਾਂ ਦੇ ਮੁਕਾਬਲੇ ਕੁਝ ਨੁਕਸਾਨ ਤਾਂ ਜ਼ਰੂਰ ਹੋ ਰਿਹਾ ਹੈ ਪਰ ਉਹ ਇੱਕ ਵਾਰ ਫਿਰ ਸੱਤਾ ’ਚ ਵਾਪਸੀ ਕਰਨਗੇ। ਏਬੀਪੀ ਨਿਊਜ਼ ਸੀ ਵੋਟਰ ਦੇ ਐਗਜ਼ਿਟ ਪੋਲ ਅਨੁਸਾਰ 294 ਸੀਟਾਂ ਵਾਲੀ ਪੱਛਮੀ ਬੰਗਾਲ ਵਿਧਾਨ ਸਭਾ ’ਚ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਨੂੰ 152 ਤੋਂ 164 ਵਿਚਾਲੇ ਸੀਟਾਂ ਮਿਲਣ ਦਾ ਅਨੁਮਾਨ ਹੈ।

ਰਾਜ ਵਿੱਚ ਕਿਸੇ ਵੀ ਪਾਰਟੀ ਜਾਂ ਗੱਠਜੋੜ ਨੂੰ ਸਰਕਾਰ ਬਣਾਉਣ ਲਈ 148 ਸੀਟਾਂ ਦੀ ਜ਼ਰੂਰਤ ਹੁੰਦੀ ਹੈ। ਭਾਜਪਾ ਨੂੰ 109 ਤੋਂ 121 ਸੀਟਾਂ ਮਿਲਣ ਦਾ ਅਨੁਮਾਨ ਹੈ। ਕਾਂਗਰਸ ਤੇ ਲੈਫ਼ਟ 14 ਤੋਂ 24 ਤੱਕ ਸੀਟਾਂ ਲੈ ਸਕਦੀ ਹੈ।ਆਸਾਮ: ਐਗਜ਼ਿਟ-ਪੋਲ ਦੇ ਅੰਕੜਿਆਂ ਅਨੁਸਾਰ ਆਸਾਮ ’ਚ ਕਾਂਗਰਸ ਤੇ ਭਾਜਪਾ ਵਿੱਚ ਸਖ਼ਤ ਟੱਕਰ ਹੈ। ਰਾਜ ਵਿੱਚ ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 63 ਹੈ। ਐਗਜ਼ਿਟ ਪੋਲ ਅਨੁਸਾਰ ਐਨਡੀਏ ਨੂੰ 58 ਤੋਂ 71 ਸੀਟਾਂ ਮਿਲ ਸਕਦੀਆਂ ਹਨ। ਉੱਧਰ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਨੂੰ 53 ਤੋਂ 66 ਸੀਟਾਂ ਮਿਲਣ ਦਾ ਅਨੁਮਾਨ ਹੈ। ਹੋਰਨਾਂ ਦੇ ਖਾਤੇ ਵਿੱਚ 0 ਤੋਂ 5 ਸੀਟਾਂ ਜਾ ਸਕਦੀਆਂ ਹਨ।

ਕੇਰਲ ’ਚ ਕੁੱਲ 140 ਵਿਧਾਨ ਸਭਾ ਸੀਟਾਂ ਹਨ ਤੇ ਇੱਥੇ ਬਹੁਮੱਤ ਦਾ ਅੰਕੜਾ 71 ਸੀਟਾਂ ਦਾ ਹੈ। ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਇੱਕ ਵਾਰ ਫਿਰ ਖੱਬੀ ਪਾਰਟੀ ਦੀ ਅਗਵਾਈ ਹੇਠਲਾ LDF ਸੱਤਾ ’ਚ ਵਾਪਸੀ ਕਰ ਸਕਦਾ ਹੈ।ਦੱਸ ਦਈਏ ਕਿ ਇਸ ਵਾਰ ਤਾਮਿਲਨਾਡੂ ’ਚ ਕਾਂਗਰਸ ਤੇ ਐਮਕੇ ਸਟਾਲਿਨ ਦੇ ਗੱਠਜੋੜ ਵਾਲੀ ਯੂਪੀਏ ਦੀ ਸਰਕਾਰ ਬਣਦੀ ਦਿਸ ਰਹੀ ਹੈ। UPA ਨੂੰ ਇੱਥੇ 160 ਤੋਂ 172 ਸੀਟਾਂ ਮਿਲਣ ਦਾ ਅਨੁਮਾਨ ਹੈ। ਇਹ ਅੰਕੜੇ ਵੱਡੀ ਜਿੱਤ ਵੱਲ ਇਸ਼ਾਰਾ ਕਰ ਰਹੇ ਹਨ। ਆਲ ਇੰਡੀਆ ਅੰਨਾ ਡੀਐਮਕੇ ਅਤੇ ਭਾਜਪਾ ਦੇ ਗੱਠਜੋੜ ਨੂੰ 58 ਤੋਂ 70 ਸੀਟਾਂ ਮਿਲ ਸਕਦੀਆਂ ਹਨ।।।।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.