ਪਿੱਛਲੇ ਕੁੱਛ ਦਿਨਾਂ ਤੋਂ ਪੰਜਾਬ ਪੁਲਿਸ ਬਾਰੇ ਬਹੁਤ ਸਾਰੀਆਂ ਖਬਰਾਂ ਸੋਸ਼ਲ ਮੀਡਿਆ ਤੇ ਆ ਰਹੀਆਂ ਸਨ |ਸ਼ਾਇਦ ਪੰਜਾਬ ਪੁਲਿਸ ਲਈ ਇਹ ਮਹੀਨਾ ਹੀ ਸਹੀ ਨਹੀਂ ਚੜਿਆ |ਪਹਿਲਾ ਇਕ ASI ਮਹਿਲਾ ਦੇ ਨਾਲ ਫੜਿਆ ਜਾਂਦਾ ਹੈ |ਫਿਰ ਇਕ ਅੰਡਾ ਚੋਰੀ ਦੀ ਵੀਡੀਓ ਆਉਂਦੀ ਹੈ |ਫਿਰ ਅੰਮ੍ਰਿਤਸਰ ਵਿੱਚੋ ਪੁਲਿਸ ਅਧਿਕਾਰੀ ਦਾ ਪਿਸਤੌਲ ਖੋਣਾ |ਇਹ ਮਹੀਨਾ ਪੰਜਾਬ ਪੁਲਿਸ ਲਈ ਕੁੱਛ ਬਹੁਤ ਵਧੀਆ ਨਹੀਂ ਰਿਹਾ |
ਜੇਕਰ ਗੱਲ ਕਰੀਏ ਪੰਜਾਬ ਪੁਲਿਸ ਦੇ ਕਿਰਦਾਰ ਦੀ ਤਾ ਆਮ ਜਨਤਾ ਪੰਜਾਬ ਪੁਲਿਸ ਨੂੰ ਬਹੁਤ ਘਟ ਪਸੰਦ ਕਰਨ ਲੱਗ ਗਈ ਹੈ |ਪਰ ਸਾਰੇ ਅਫਸਰ ਤੇ ਅਧਿਕਾਰੀ ਇਕੋ ਜਿਹੇ ਨਹੀਂ ਹੁੰਦੇ |ਹੁਣ ਹਾਲ ਹੀ ਵਿਚ ਉਸ ASI ਦੀ ਇਕ ਆਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਉਹ ASI ਉਸ ਮਹਿਲਾ ਨਾਲ ਗੱਲਬਾਤ ਕਰ ਰਿਹਾ ਹੈ |ਹਾਂਜੀ ਇਹ ਓਹੀ ASI ਹੈ ਜੋ ਮਹਿਲਾ ਦੇ ਘਰ ਗਿਆ ਸੀ ਤੇ ਓਥੇ ਕੁੱਛ ਪਿੰਡ ਦੇ ਲੋਕ ਨੇ ਉਸਨੂੰ ਫੜ ਲਿਆ ਸੀ |
ਇਸਤੋਂ ਬਾਅਦ ਮਾਮਲਾ ਪੁਲਿਸ ਅਧਿਕਾਰੀਆਂ ਦੇ ਤਕ ਪਹੁੰਚ ਚੁਕਾ ਸੀ |ਹੁਣ ਪੰਜਾਬ ਪੁਲਿਸ ਦੇ ਉਸ ਅਧਿਕਾਰੀ ਦੀ ਇਕ ਆਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਉਹ ਮਹਿਲਾ ਦੇ ਨਾਲ ਗੱਲਬਾਤ ਕਰ ਰਿਹਾ ਹੈ ਤੇ ਬਾਰ ਬਾਰ ਉਸ ਨਾਲ ਪਿਆਰ ਦੀਆ ਗੱਲਾਂ ਕਰ ਰਿਹਾ ਹੈ |ਮਹਿਲਾ ਵਲੋਂ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਉਹ ਸਿਰਫ ਆਪਣੇ ਬਚੇ ਨੂੰ ਬਚਾਉਣ ਲਈ ਇਸ ਤਰਾਂ ਕਰ ਰਹੀ ਹੈ |
ਮਹਿਲਾ ਉਸ ਨੂੰ ਕਹਿੰਦੀ ਹੈ ਕਿ ਹੁਣ ਜੋ ਤੁਸੀਂ ਕਹੋਗੇ ਮੈਨੂੰ ਕਰਨਾ ਤਾ ਪੈਣਾ ਹੀ ਹੈ |ਮਹਿਲਾ ਦਾ ਕਹਿਣਾ ਸੀ ਕਿਸੇ ਵੀ ਤਰਾਂ ਕਰਕੇ ਮੇਰੇ ਬਚੇ ਨੂੰ ਬਚਾ ਲਵੋ |ASI ਵੀ ਕਹਿੰਦਾ ਹੈ ਕਿ ਕਿ ਗੱਲ ਨਹੀਂ ਉਹ ਮਈ ਬਚਾ ਲਵਾਂਗਾ |ਇਸੇ ਹੀ ਤਰਾਂ ਸੁਣੋ ਇਹ ਆਡੀਓ ਕਲਿਪ ਕਿਵੇਂ ਦੋਨੋ ਗੱਲਬਾਤ ਕਰ ਰਹੇ ਹਨ |ਇਸ ਆਡੀਓ ਤੇ ਤੁਸੀਂ ਵੀ ਆਪਣੇ ਵਿਚਾਰ ਜਰੂਰ ਦਿਓ |ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਦਾ ਪੇਜ ਜਰੂਰ ਲਾਇਕ ਕਰੋ |
