Breaking News
Home / ਪਾਲੀਵੁੱਡ / 92 ਸਾਲ ਦੀ ਉਮਰ ‘ਚ ਝਟਕਾ, ਬਾਦਲ ਨੂੰ ਅੱਜ ਦਾ ਦਿਨ ਕਦੇ ਨੀ ਭੁੱਲਣਾ

92 ਸਾਲ ਦੀ ਉਮਰ ‘ਚ ਝਟਕਾ, ਬਾਦਲ ਨੂੰ ਅੱਜ ਦਾ ਦਿਨ ਕਦੇ ਨੀ ਭੁੱਲਣਾ

ਇਸ ਸਮੇਂ ਦੀ ਵੱਡੀ ਖਬਰ ਦਿੱਲੀ ਤੋ ਆ ਰਹੀ ਹੈ ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫਰੰਸ ਕੀਤੀ। ਦਿੱਲੀ ਚੋਣਾਂ ‘ਚ ਅਕਾਲੀ ਦਲ ਭਾਜਪਾ ਦਾ ਸਮਰਥਨ ਕਰੇਗਾ। ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਗਠਜੋੜ ਅੱਗੇ ਵੀ ਮਜ਼ਬੂਤ ਰਹੇਗਾ। 100 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਗੁਰੂ ਘਰਾਂ ਦੀ ਸੇਵਾ ਕਰ ਰਿਹਾ ਹੈ। ਅਸੀਂ ਕਦੇ ਵੀ ਗਠਜੋੜ ਨਹੀਂ ਤੋੜਿਆ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨਾਲ ਦਿੱਲੀ ‘ਚ ਮੁਲਾਕਾਤ ਕੀਤੀ। ਦਿੱਲੀ ਚੋਣਾਂ ਦੇ ਮੱਦੇਨਜ਼ਰ ਹੋਈ ਇਸ ਮੁਲਾਕਾਤ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਚੋਣਾਂ ‘ਚ ਭਾਜਪਾ ਦਾ ਸਮਰਥਨ ਕਰੇਗੀ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਸੀ।ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਨਾਗਰਿਕ ਕਾਨੂੰਨ ਨੂੰ ਲੈ ਕੇ ਭਾਜਪਾ ਨਾਲ ਚੱਲ ਰਹੇ ਆਪਸੀ ਮਤਭੇਦਾਂ ਦੇ ਕਾਰਨ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਦਿੱਲੀ ‘ਚ ਮਿਲ ਕੇ ਵਿਧਾਨ ਸਭਾ ਚੋਣਾਂ ਲੜਦੇ ਆ ਰਹੇ ਹਨ |

ਪਰ ਇਸ ਵਾਰ ਦੋਵੇਂ ਪਾਰਟੀਆਂ ਵੱਖ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਸੀ.ਏ.ਏ ਨੂੰ ਲੈ ਕੇ ਨਰਾਜ਼ਗੀ ਜਤਾਉਂਦੇ ਹੋਏ ਦਿੱਲੀ ਵਿਧਾਨ ਸਭਾ ਚੋਣਾਂ ‘ਚ ਭਾਜਪਾ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਨਹੀਂ ਉਤਾਰੇ ਪਰ ਪਾਰਟੀ ਨੇ ਸਾਫ ਕਿਹਾ ਹੈ ਕਿ ਉਹ ਨਾਗਰਿਕਤਾ ਕਾਨੂੰਨ ਸਬੰਧੀ ਭਾਜਪਾ ‘ਤੇ ਖੁਸ਼ ਨਹੀਂ ਹੈ। ਇਸ ‘ਚ ਮੁਸਲਮਾਨਾਂ ਨੂੰ ਛੱਡਿਆ ਜਾਣਾ ਗਲਤ ਹੈ।

About admin

Check Also

ਬੌਬੀ ਦਿਓਲ ਦੀਆਂ ਪਤਨੀ ਤਾਨੀਆ ਨਾਲ ਖੂਬਸੂਰਤ ਤਸਵੀਰਾਂ

ਬਾਲੀਵੁੱਡ ਵਿੱਚ ਪੰਜਾਬ ਦੇ ਦਿਓਲ ਪਰਿਵਾਰ ਦਾ ਵਿਸ਼ੇਸ਼ ਸਥਾਨ ਹੈ। ਧਰਮਿੰਦਰ ਦਾ ਕਿਸੇ ਸਮੇਂ ਨਾਮ …

Leave a Reply

Your email address will not be published. Required fields are marked *