Home / ਪਾਲੀਵੁੱਡ / ਲਓ ਜੀ ਨਵੇਂ ਸਾਲ ਤੇ ਆਈ ਵੱਡੀ ਖੁਸ਼ਖਬਰੀ

ਲਓ ਜੀ ਨਵੇਂ ਸਾਲ ਤੇ ਆਈ ਵੱਡੀ ਖੁਸ਼ਖਬਰੀ

ਮਹਿੰਗਾਈ ਨੇ ਲੋਕਾਂ ਦੇ ਕੰਨਾਂ ਨੂੰ ਹੱਥ ਲਵਾ ਦਿੱਤੇ ਹਨ। ਜ਼ਰੂਰੀ ਵਸਤਾਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ। ਐੱਲ.ਪੀ.ਜੀ ਗੈਸ, ਡੀਜ਼ਲ ਅਤੇ ਪੈਟਰੋਲ ਨੇ ਲੋਕਾਂ ਨੂੰ ਚੱਕਰ ਵਿੱਚ ਪਾਇਆ ਹੈ। ਹੁਣ ਨਵੇਂ ਸਾਲ ਦੀ ਆਮਦ ਤੇ ਐੱਲ.ਪੀ.ਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਕੁਝ ਕਮੀ ਕਰ ਕੇ ਜਨਤਾ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। 102.50 ਰੁਪਏ ਪ੍ਰਤੀ ਸਿਲੰਡਰ ਕੀਮਤ ਘਟਾਈ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਹ ਰਾਹਤ ਸਿਰਫ਼ 19 ਕਿਲੋ ਗੈਸ ਵਾਲੇ ਵਪਾਰਕ ਸਿਲੰਡਰ ਦੇ ਸੰਬੰਧ ਵਿਚ ਹੀ ਦਿੱਤੀ ਗਈ ਹੈ।

14.2 ਕਿੱਲੋ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। 1 ਦਸੰਬਰ 2021 ਨੂੰ 19 ਕਿੱਲੋ ਵਾਲੇ ਗੈਸ ਸਿਲੰਡਰ ਦੀ ਕੀਮਤ ਵਿੱਚ 103.50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਹੁਣ 1 ਜਨਵਰੀ 2022 ਤੋਂ ਇਸ ਵਪਾਰਕ ਸਿਲੰਡਰ ਦੀ ਕੀਮਤ ਵਿੱਚ 102.50 ਰੁਪਏ ਦੀ ਕਮੀ ਕੀਤੀ ਗਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਹੁਣ 1 ਜਨਵਰੀ ਤੋਂ ਵਪਾਰਕ ਸਿਲੰਡਰ ਦੀ ਕੀਮਤ ਦਿੱਲੀ ਵਿੱਚ 1998.5 ਰੁਪਏ ਪ੍ਰਤੀ ਸਿਲੰਡਰ

ਅਤੇ ਮੁੰਬਈ ਵਿੱਚ 1948.5 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਇਸ ਤਰ੍ਹਾਂ ਹੀ ਕੋਲਕਾਤਾ ਵਿੱਚ 2076 ਰੁਪਏ ਅਤੇ ਚੇਨੱਈ ਵਿੱਚ 2131 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।ਪਿੱਛਲੇ ਕੁਝ ਸਾਲ ਤੋਂ ਬਹੁਤ ਮਹਿੰਗਾਈ ਹੋ ਰਹੀ ਹੈ |ਜਿਸਦੇ ਚਲਦੇ ਇਹ ਇਕ ਰਾਹਤ ਵਾਲੀ ਖਬਰ ਹੈ | ਘਰੇਲੂ ਐਲਪੀਜੀ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਕੀਮਤਾਂ ਪਹਿਲਾਂ ਵਾਂਗ ਹੀ ਲਾਗੂ ਰਹਿਣਗੀਆਂ।ਜਾਣਕਾਰੀ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ | ਪੰਜਾਬ ਦੇ ਨਾਲ ਜੁੜੇ ਰਹਿਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਅਸੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਨਵੀਆਂ ਨਵੀਆਂ ਖਬਰਾਂ ਤੁਹਾਡੀ ਲਈ ਸਭ ਤੋਂ ਪਹਿਲਾ ਸਭ ਤੋਂ ਤੇਜ਼ | ਸਾਡੇ ਪੇਜ ਤੇ ਆਉਣ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ |ਧੰਨਵਾਦ

About Jagjit Singh

Check Also

ਦਿਲਜੀਤ ਦੀ ਨਵੀ ਆ ਰਹੀ ਫਿਲਮ ਸ਼ਹਿਨਾਜ਼ ਤੇ ਸੋਨਮ ਬਾਜਵਾ ਨਾਲ ,ਅੱਜ ਹੋਇਆ ਟਰੇਲਰ ਰਿਲੀਜ

ਬਿੱਗ ਬੌਸ 13 ਵਿੱਚ ਨਜ਼ਰ ਆਉਣ ਵਾਲੀ ਸ਼ਹਿਨਾਜ਼ ਗਿੱਲ ਨੇ ਹੁਣ ਫਿਲਮਾਂ ਵਿੱਚ ਕਦਮ ਰੱਖਿਆ …

Leave a Reply

Your email address will not be published. Required fields are marked *