Breaking News
Home / ਹੋਰ ਜਾਣਕਾਰੀ / ਸੁਣੋ ਕਿਵੇਂ ਜੁੜਦਾ ਹੈ ਦਿੱਲੀ ਅੰਦੋਲਨ ਗੁਰੂ ਸਾਹਿਬ ਜੀ ਦੇ ਨਾਲ

ਸੁਣੋ ਕਿਵੇਂ ਜੁੜਦਾ ਹੈ ਦਿੱਲੀ ਅੰਦੋਲਨ ਗੁਰੂ ਸਾਹਿਬ ਜੀ ਦੇ ਨਾਲ

ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਜਾਣਕਾਰੀ ਨੂੰ ਧਿਆਨ ਨਾਲ ਪੜ੍ਹਨ ਤੋਂ ਬਾਅਦ ਸ਼ੇਅਰ ਕਰਨ ਜੀ। ਕੁੰਡਲੀ ਤੇ ਸਿੰਘੂ ਬਾਡਰ ‘ਤੇ ਬਿਰਾਜਮਾਨ ਕਿਸਾਨ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਜਿਸ ਮੁਕੱਦਸ ਧਰਤੀ ‘ਤੇ ਬੈਠੇ ਹੋ ਇਹ ਰਾਹ ਸਿੱਖ ਇਤਿਹਾਸ ਵਿਚ ਬਹੁਤ ਮਹੱਤਤਾ ਵਾਲਾ ਹੈ। ਇਸ ਰਾਹ ਤੋਂ ਹੀ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਗਏ ਸਨ।

ਦਿੱਲੀ ਤੋਂ ਗੁਰੂ ਸਾਹਿਬ ਦਾ ਪਵਿੱਤਰ ਸੀਸ ਲੈ ਕੇ ਭਾਈ ਜੈਤਾ ਜੀ ਨੇ ਕੁੰਡਲੀ ਦੇ ਨੇੜੇ ਪਿੰਡ ਖੁਸ਼ਹਾਲ ਗੜ੍ਹੀ ਵਿਖੇ ਭਾਈ ਖੁਸ਼ਹਾਲਾ ਦੇ ਘਰ ਪੜਾਅ ਕੀਤਾ ਸੀ। ਜਦੋਂ ਭਾਈ ਖੁਸ਼ਹਾਲਾ ਨੂੰ ਪਤਾ ਲੱਗਿਆ ਕਿ ਭਾਈ ਜੈਤਾ ਜੀ ਕੋਲ ਗੁਰੂ ਤੇਗ ਬਹਾਦਰ ਜੀ ਦਾ ਸੀਸ ਹੈ ਤਾਂ ਉਸ ਨੇ ਸੋਚਿਆ ਕਿ ਅਜਿਹੇ ਸਮੇਂ ਜੇ ਮੇਰਾ ਜੀਵਨ ਧਰਮ ਦੇ ਲੇਖੇ ਲਗ ਜਾਵੇ ਤਾਂ ਇਸ ਤੋਂ ਚੰਗਾ ਕੀ ਹੋ ਸਕਦਾ ਹੈ ?

ਮੁਗਲ ਸਿਪਾਹੀ ਗੁਰੂ ਜੀ ਦੇ ਸੀਸ ਦੀ ਭਾਲ ਵਿਚ ਪਿੱਛੇ ਆ ਰਹੇ ਸਨ, ਤਾਂ ਭਾਈ ਖੁਸ਼ਹਾਲਾ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਤੁਸੀਂ ਮੇਰਾ ਸਿਰ ਲਾਹ ਕੇ ਸਿਪਾਹੀਆਂ ਨੂੰ ਫੜਾ ਦਿਉ ਤੇ ਭਾਈ ਜੈਤਾ ਨੂੰ ਸੁਰੱਖਿਅਤ ਅਨੰਦਪੁਰ ਪਹੁੰਚਣ ਦਿਉ। ਇਸੇ ਤਰ੍ਹਾਂ ਹੀ ਕੀਤਾ ਗਿਆ। ਮੁਗਲ ਸਿਪਾਹੀਆਂ ਨੂੰ ਭਾਈ ਖੁਸ਼ਹਾਲਾ ਜੀ ਦਾ ਸੀਸ ਦੇ ਕੇ ਦਿੱਲੀ ਵੱਲ ਤੋਰ ਦਿਤਾ ਗਿਆ ਤੇ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋ ਗਏ। ਮੁਗਲਾਂ ਨੂੰ ਸਚਾਈ ਪਤਾ ਲਗੀ ਤਾਂ ਉਹਨਾਂ ਨੇ ਗੁੱਸੇ ਵਿਚ ਸਾਰੇ ਪਿੰਡ ਨੂੰ ਅੱ-ਗ ਲਾ ਦਿਤੀ ਸੀ।

ਉਸ ਤੋਂ ਬਾਅਦ ਭਾਈ ਖੁਸ਼ਹਾਲਾ ਦੀ ਵੰਸ ਨੇ ਇਸ ਪਿੰਡ ਨੂੰ ਨਵੇਂ ਸਿਰੇ ਤੋਂ ਵਸਾਇਆ ਤੇ ਇਸ ਦਾ ਨਾਂ ‘ਬਡ ਖਾਲਸਾ’ ਰੱਖਿਆ।ਇਥੇ ਗੁਰੂ ਤੇਗ ਬਹਾਦਰ ਜੀ ਦੀ ਯਾਦਗਾਰ ਵੀ ਬਣੀ ਹੋਈ ਹੈ। ਇਹ ਨਗਰ ਕੁੰਡਲੀ ਦੇ ਨਜਦੀਕ ਇਸੇ ਰਾਹ ਉਤੇ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਇਸ ਇਤਿਹਾਸਕ ਸਥਾਨ ਦੇ ਜਰੂਰ ਦਰਸ਼ਨ ਕਰਨੇ ਅਤੇ ਭਾਈ ਜੈਤਾ ਜੀ ਦੀ ਬਹਾਦਰੀ ਤੋਂ ਸਦਾ ਊਰਜਾ ਲੈਂਦੇ ਰਹਿਣਾ। ਗੁਰੂ ਮਹਾਰਾਜ ਅੰਗ ਸੰਗ ਸਹਾਈ ਹੋਣਗੇ। ਜਗਸੀਰ ਸਿੰਘ ਮੱਤਾ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਔਲਾਦ ਦੀ ਪ੍ਰਾਪਤੀ ਲਈ ਸੱਚੇ ਮਨ ਦੇ ਨਾਲ ਇਸ ਸ਼ਬਦ ਦਾ ਜਾਪੁ ਕਰੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ ।ਸਲੋਕ …

Leave a Reply

Your email address will not be published. Required fields are marked *