ਜਿਸ ਤਰ੍ਹਾਂ ਸਭ ਨੂੰ ਪਤਾ ਹੈ 26 ਜਨਵਰੀ ਨੂੰ ਕਿਸਾਨਾਂ ਦੀ ਹੋਣ ਵਾਲੀ ਪਰੇਡ ਚ ਲੱਖਾਂ ਦੀ ਗਿਣਤੀ ਚ ਟਰੈਕਟਰ ਪਹੁੰਚ ਰਹੇ ਹਨ ਸਭ ਟਰੈਕਟਰ ਪੂਰੇ ਕੈਮ ਹਨ। ਕਿਸਾਨਾਂ ਦੀ ਅੱਜ ਦਿੱਲੀ ਅਤੇ ਐੱਨ.ਸੀ.ਆਰ. ਦੀ ਪੁਲਸ ਨਾਲ ਬੈਠਕ ਹੋਈ। ਇਸ ਬੈਠਕ ਵਿੱਚ ਕਿਸਾਨਾਂ ਅਤੇ ਪੁਲਸ ਵਿਚਾਲੇ ਦਿੱਲੀ ‘ਚ 26 ਜਨਵਰੀ ਨੂੰ ਟ੍ਰੈਕਟਰ ਪਰੇਡ ਕਰਨ ਨੂੰ ਲੈ ਕੇ ਸਹਿਮਤੀ ਬਣ ਗਈ ਹੈ।
ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਹੁਣ ਅਸੀਂ ਦਿੱਲੀ ਵਿੱਚ ਟ੍ਰੈਕਟਰ ਪਰੇਡ ਕੱਢਾਂਗੇ। ਪੁਲਸ ਹੁਣ ਸਾਨੂੰ ਨਹੀਂ ਰੋਕੇਗੀ। ਉਨ੍ਹਾਂ ਕਿਹਾ ਕਿ ਅਸੀਂ ਵੱਖ-ਵੱਖ ਪੰਜ ਰੂਟਾਂ ਤੋਂ ਆਪਣੀ ਪਰੇਡ ਕੱਢਾਂਗੇ। ਪਰੇਡ ਸ਼ਾਂਤੀਪੂਰਵਕ ਹੋਵੇਗੀ। ਦੱਸ ਦਈਏ ਕਿ ਕਿਸਾਨ ਆਗੂਆਂ ਦੀ ਪੁਲਸ ਨਾਲ ਹੋਈ ਬੈਠਕ ਤੋਂ ਬਾਅਦ ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਟ੍ਰੈਕਟਰ ਪਰੇਡ ਕਰੀਬ 100 ਕਿਲੋਮੀਟਰ ਚੱਲੇਗੀ। ਪੁਲਸ ਵੱਲੋਂ ਕੀਤੀ ਗਈ ਸਾਰੀ ਬੈਰੀਕੇਡਿੰਗ ਵੀ ਚੁੱਕ ਲਈ ਜਾਏਗੀ| ਪਰੇਡ ਵਿੱਚ ਜਿੰਨਾ ਸਮਾਂ ਲੱਗੇਗਾ, ਉਹ ਸਾਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਰੇਡ ਇਤਿਹਾਸਕ ਹੋਵੇਗੀ ਜਿਸ ਨੂੰ ਦੁਨੀਆ ਦੇਖੇਗੀ। ਕੱਲ ਪਰੇਡ ਦੇ ਪੂਰੇ ਰੂਟ ਅਤੇ ਸਮੇਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਦੱਸ ਦਈਏ ਕਿ ਇਸ ਮਾਰਚ ਨੂੰ ਲੈ ਕੇ ਨੌਜਵਾਨਾਂ ਚ ਬਹੁਤ ਜਿਆਦਾ ਜੋਸ਼ ਹੈ ਕਿਸਾਨ ਘੋਲ ‘ਚ 26 ਜਨਵਰੀ ਦੀ ਪਰੇਡ ‘ਚ ਵੱਡੀ ਗਿਣਤੀ ‘ਚ ਪੰਜਾਬ ਦੇ ਕਿਸਾਨ ਆਪਣੇ ਟਰੈਕਟਰ ਲੈ ਕੇ ਪਹੁੰਚ ਰਹੇ ਹਨ।ਬਹੁਤਿਆਂ ਨੌਜਵਾਨ ਕਿਸਾਨਾਂ ਵਲੋਂ ਆਪਣੇ ਟਰੈਕਟਰ ਮੋਡੀਫਾਈ ਕਰਵਾਏ ਜਾ ਰਹੇ ਹਨ। ਸੰਗਰੂਰ ਦੇ ਪਿੰਡ ਬਾਲੀਆਂ ਦੇ ਰਹਿਣ ਵਾਲੇ ਅਵਤਾਰ ਸਿੰਘ ਆਪਣੇ ਟਰੈਕਟਰ ਨੂੰ ਮੋਡੀਫਾਈ ਕਰਵਾ ਕੇ ਦਿੱਲੀ ਪਹੁੰਚ ਰਹੇ ਹਨ। ਉਨ੍ਹਾਂ ਦੇ ਟਰੈਕਟਰ ‘ਤੇ 5 ਲੱਖ ਰੁਪਏ ਲਗ ਚੁਕੇ ਹਨ।
