Home / ਹੋਰ ਜਾਣਕਾਰੀ / ਇਹ ਕਥਾ ਸੁਨਣ ਦੇ ਨਾਲ ਘਰ ਵਿਚ ਰਹੇਗੀ ਸੁਖ ਸ਼ਾਂਤੀ ,ਸ਼ੇਅਰ ਜਰੂਰ ਕਰੋ

ਇਹ ਕਥਾ ਸੁਨਣ ਦੇ ਨਾਲ ਘਰ ਵਿਚ ਰਹੇਗੀ ਸੁਖ ਸ਼ਾਂਤੀ ,ਸ਼ੇਅਰ ਜਰੂਰ ਕਰੋ

ਘਰ ਚ ਸੁੱਖ ਸ਼ਾਤੀ ਲਈ ਇਹ ਕਥਾ ਜਰੂਰ ਸੁਣੋ”ਹਿਰਿ ਲਇਆ = ਚੁਰਾਇਆ ਜਾਂਦਾ ਹੈ। ਉਰਵਾਰਿ = ਉਰਲੇ ਪਾਸੇ, ਇਸ ਲੋਕ ਵਿਚ। ਮਨਿ ਚਿਤਿ = ਮਨ ਨਾਲ ਤੇ ਚਿਤ ਨਾਲ, ਮਨੋਂ ਚਿਤੋਂ ਪੂਰੀ ਖਿੱਚ ਨਾਲ। ਮਸਤਕਿ = ਮੱਥੇ ਤੇ। ਗੁਣੀ = ਗੁਣਾਂ ਵਾਲਾ ਪ੍ਰਭੂ। ਨਾਮਿ = ਨਾਮ ਵਿਚ।*ਅਰਥ: ਹੇ ਨਾਨਕ ਜੀ! ਨਾਮ ਤੋਂ ਖੁੰਝਿਆਂ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ; ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੱਸ ਜਾਂਦਾ ਹੈ, ਤੇ ਮਾਇਆ ਦੇ ਮੋਹ ਵਿਚ (ਉਹਨਾਂ ਦੀ ਮਤਿ) ਠੱਗੀ ਜਾਂਦੀ ਹੈ; ਜਮ ਦੁਆਰ ਤੇ ਬੱਧੇ ਮਾਰੀਦੇ ਹਨ ਤੇ ਬੜੀ ਸਜ਼ਾ (ਉਹਨਾਂ ਨੂੰ) ਮਿਲਦੀ ਹੈ ॥੧॥ ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ। ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁਖ ਨਹੀਂ ਮਿਲਦਾ। ਘੜੀ ਮੁੜੀ ਦੁਬਿਧਾ ਵਿਚ ਖ਼ੁਆਰ ਹੋ ਹੋ ਕੇ, ਜੰਮਦੇ ਮਰਦੇ ਹਨ; ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲਹਿੰਦੀ। ਹਰੀ ਦੇ ਸੱਚੇ ਦਰਬਾਰ ਵਿਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ। ਹੇ ਨਾਨਕ ਜੀ! ਨਾਮ ਤੋਂ ਸੱਖਣਿਆਂ ਨੂੰ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ (ਢੋਈ ਮਿਲਦੀ ਹੈ) ॥੨॥ ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹ ਅੰਦਰੋਂ ਹਰੀ-ਨਾਮ ਵਿਚ ਰੰਗੇ ਜਾਂਦੇ ਹਨ। ਜਿਨ੍ਹਾਂ ਨੇ ਇਕਾਗ੍ਰ ਚਿੱਤ ਹੋ ਕੇ ਇਕ ਹਰੀ ਨੂੰ ਅਰਾਧਿਆ ਹੈ, ਉਹ ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦੇ।

(ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਜਿਨ੍ਹਾਂ ਦੇ ਮੱਥੇ ਤੇ (ਸੰਸਕਾਰ-ਰੂਪ) ਲੇਖ ਉੱਕਰਿਆ ਹੋਇਆ ਹੈ, ਉਹ ਮਨੁੱਖ ਹਰੀ ਨੂੰ ਜਪਦੇ ਹਨ।ਉਹ ਸਦਾ ਹਰੀ ਦੇ ਗੁਣ ਗਾਉਂਦੇ ਹਨ, ਗੁਣ ਗਾ ਕੇ ਗੁਣਾਂ ਦੇ ਮਾਲਕ ਹਰੀ ਦੀ (ਹੋਰਨਾਂ ਨੂੰ) ਸਿੱਖਿਆ ਦੇਂਦੇ ਹਨ। ਗੁਰਮੁਖਾਂ ਵਿਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਿਗੁਰੂ ਦੀ ਰਾਹੀਂ ਹਰੀ ਦੇ ਨਾਮ ਵਿਚ ਲੀਨ ਹੁੰਦੇ ਹਨ ॥੧੭॥

About Jagjit Singh

Check Also

ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ, America Canada ਤੋਂ ਆਉਂਦੀ ਹੈ ਸੰਗਤ

ਤੁਹਾਨੂੰ ਅੱਜ ਅਸੀਂ ਇਕ ਗੁਰਦਵਾਰਾ ਸਾਹਿਬ ਬਾਰੇ ਦੱਸ ਰਹੇ ਹਾਂ ਜਿਸ ਗੁਰਦਵਾਰਾ ਸਾਹਿਬ ਦਾ ਨਾਮ …

Leave a Reply

Your email address will not be published.