ਮਾਨਸਾ ਦੇ ਸ਼ਹੀਦ ਗੁਰਤੇਜ ਸਿੰਘ ਦੀ ਅੰ-ਤਿ-ਮ ਅਰਦਾਸ ਅਤੇ ਭੋਗ ਦੀ ਰਸਮ ਉਨ੍ਹਾਂ ਦੇ ਪਿੰਡ ਵਿੱਚ ਹੋਈ। ਸ਼ਹੀਦ ਨੂੰ ਸ਼-ਰ-ਧਾਂ-ਜ-ਲੀ ਦੇਣ ਲਈ ਵੱਖ ਵੱਖ ਭਾਰਤੀਆਂ ਦੇ ਲੀਡਰ, ਉੱਚ ਪੁਲਿਸ ਅਧਿਕਾਰੀ ਅਤੇ ਸਮਾਜ ਸੇਵੀ ਪਹੁੰਚੇ ਹੋਏ ਸਨ। ਇਸ ਮੌਕੇ ਸਭ ਨੇ ਸ਼ਹੀਦ ਗੁਰਤੇਜ ਸਿੰਘ ਨੂੰ ਸ਼-ਰ-ਧਾ ਦੇ ਫੁੱਲ ਭੇਟ ਕੀਤੇ। ਸਰਕਾਰੀ ਨੁਮਾਇੰਦੇ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ।
ਇਸ ਤੋਂ ਬਿਨਾਂ ਪਿੰਡ ਦੇ ਸਰਕਾਰੀ ਸਕੂਲ ਦਾ ਨਾਂ ਵੀ ਸ਼ਹੀਦ ਗੁਰਤੇਜ ਸਿੰਘ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਗਿਆ। ਫੌ-ਜ ਵਿੱਚ ਨੌਕਰੀ ਕਰਨ ਵਾਲਾ ਮਾਨਸਾ ਦਾ ਗੁਰਤੇਜ ਸਿੰਘ ਸਿਰਫ 22 ਸਾਲ ਦੀ ਉਮਰ ਵਿੱਚ ਸਰਹੱਦ ਤੇ ਸ਼-ਹਾ-ਦ-ਤ ਦਾ ਜਾਮ ਪੀ ਗਿਆ। ਪਿਛਲੇ ਦਿਨੀਂ ਚੀਨ ਦੀ ਫੌ-ਜ ਨਾਲ ਹੋਈ ਮੁੱ-ਠ-ਭੇ-ੜ ਵਿੱਚ ਇਸ ਯੋਧੇ ਨੇ ਸ਼-ਹੀ-ਦੀ ਪਾਈ ਹੈ। ਗੁਰਤੇਜ ਸਿੰਘ ਦੇ ਭੋਗ ਦੀ ਰਸਮ ਤੇ ਉਨ੍ਹਾਂ ਨੂੰ ਸ਼-ਰ-ਧਾਂ-ਜ-ਲੀ ਦੇਣ ਲਈ ਅਨੇਕਾਂ ਹੀ ਲੋਕ ਪਹੁੰਚੇ। ਲੋਕ ਸਭਾ ਮੈਂਬਰ ਭਗਵੰਤ ਮਾਨ ਦਾ ਕਹਿਣਾ ਸੀ ਕਿ ਸ਼ਹੀਦ ਨੂੰ ਸਿਰਫ 7 ਬੰ-ਦੂ-ਕਾਂ ਦੀ ਸਲਾਮੀ ਦੇਣਾ ਹੀ ਕਾਫ਼ੀ ਨਹੀਂ ਹੈ।
ਸਗੋਂ ਪਰਿਵਾਰ ਨੂੰ ਬਣਦਾ ਸਤਕਾਰ ਮਿਲਣਾ ਚਾਹੀਦਾ ਹੈ। ਸ਼ਹੀਦ ਦੇ ਨਾਮ ਤੇ ਯਾਦਗਾਰ ਬਣਨੀ ਚਾਹੀਦੀ ਹੈ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਦਾ ਨਾਮ ਸ਼ਹੀਦ ਗੁਰਤੇਜ ਸਿੰਘ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਗਿਆ। ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸ-ਹਾ-ਇ-ਤਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਗਿਆ। ਇੱਕ ਵਿਧਾਇਕ ਦਾ ਕਹਿਣਾ ਸੀ ਕਿ ਗੁਰਤੇਜ ਸਿੰਘ ਨੇ ਜੋ ਆਪਣੇ ਮੁਲਕ ਲਈ ਸਿਰਫ 22 ਸਾਲ ਦੀ ਉਮਰ ਵਿੱਚ ਕੀਤਾ ਹੈ। ਉਹ ਅਜਿਹਾ 100 ਸਾਲ ਦੀ ਉਮਰ ਭੋ-ਗ ਕੇ ਵੀ ਨਹੀਂ ਕਰ ਸਕਦੇ।
