Home / ਤਾਜ਼ਾ ਖਬਰਾਂ / 22 ਦਿਨ ਦੀ ਬੱਚੀ ਨੂੰ ਗੋਦੀ ਚੱਕ ਕੇ ਜਦੋ ਇਹ ਭੈਣ ਪਹੁੰਚੀ ਡਿਊਟੀ ਤੇ

22 ਦਿਨ ਦੀ ਬੱਚੀ ਨੂੰ ਗੋਦੀ ਚੱਕ ਕੇ ਜਦੋ ਇਹ ਭੈਣ ਪਹੁੰਚੀ ਡਿਊਟੀ ਤੇ

ਧੀਆਂ ਨੂੰ ਪਿਆਰ ਕਰਨ ਵਾਲੇ ਸ਼ੇਅਰ ਕਰਨ ਜੀ ।ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਖੇ ਇੱਕ ਮਹਿਲਾ ਅਧਿਕਾਰੀ ਆਪਣੀ 22 ਦਿਨ ਦੀ ਧੀ ਨੂੰ ਗੋਦ ‘ਚ ਲੈ ਕੇ ਡਿਊਟੀ ‘ਤੇ ਵਾਪਸ ਆਈ ਹੈ। ਜਿਸ ਤੋਂ ਬਾਅਦ ਕੰਮ ਦੇ ਪ੍ਰਤੀ ਉਨ੍ਹਾਂ ਦੀ ਲਗਾਵ ਦੇਖ ਕੇ ਹਰ ਕੋਈ ਉਨ੍ਹਾਂ ਨੂੰ ਸਲਾਮ ਕਰ ਰਿਹਾ ਹੈ। ਇਸ ਮਹਿਲਾ ਤੋਂ ਹੋਰ ਅਧਿਕਾਰੀਆਂ ਨੂੰ ਵੀ ਸਬਕ ਲੈਣ ਦੀ ਲੋੜ ਹੈ ਕਿ ਇੱਕ ਮਹਿਲਾ ਨਵਜੰਮੀ ਧੀ ਹੋਣ ਦੇ ਬਾਵਜੂਦ ਵੀ ਆਪਣੀ ਡਿਊਟੀ ਪ੍ਰਤੀ ਪੂਰੀ ਇਮਾਨਦਾਰ ਹੈ।

ਦਰਅਸਲ ‘ਚ ਮਹਿਲਾ ਆਈ.ਏ.ਐੱਸ. ਸੌਮਿਆ ਪਾਂਡੇ ਗਾਜ਼ੀਆਬਾਦ ਦੇ ਮੋਦੀਨਗਰ ‘ਚ ਐੱਸ.ਡੀ.ਐੱਮ. ਦੇ ਅਹੁਦੇ ‘ਤੇ ਤਾਇਨਾਤ ਹੈ। ਉਨ੍ਹਾਂ ਨੇ ਇਕ ਧੀ ਨੂੰ ਜਨਮ ਦਿੱਤਾ ਹੈ।ਮਹਿਲਾ ਅਧਿਕਾਰੀ ਬੱਚੀ ਨੂੰ ਜਨਮ ਦੇਣ ਦੇ 22 ਦਿਨਾਂ ਬਾਅਦ ਹੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਦਫ਼ਤਰ ਪਹੁੰਚ ਗਈ ਹੈ। ਉਨ੍ਹਾਂ ਨੇ ਸਿਰਫ਼ ਇਕ ਮਹੀਨੇ ਦੀ ਮੈਟਰਨਿਟੀ ਲੀਵ (ਜਣੇਪਾ ਛੁੱਟੀ) ਲਈ ਅਤੇ ਇਸ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ।ਦੱਸ ਦਈਏ ਕਿ ਇਸ ਦੌਰਾਨ ਸੌਮਿਆ ਪਾਂਡੇ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਹੋ ਰਹੀ ਹੈ, ਜਿਸ ‘ਚ ਉਹ ਆਪਣੀ ਧੀ ਨੂੰ ਗੋਦ ‘ਚ ਚੁੱਕ ਕੇ ਕੰਮ ਕਰਦੀ ਦਿਖਾਈ ਦੇ ਰਹੀ ਹੈ। ਮਹਿਲਾ ਅਧਿਕਾਰੀ ਸੌਮਿਆ ਦਾ ਕਹਿਣਾ ਹੈ ਕਿ ਕਰੋਨਾ ਨੂੰ ਧਿਆਨ ‘ਚ ਰੱਖਦੇ ਹੋਏ ਉਹ ਆਪਣੇ ਨਾਲ-ਨਾਲ ਧੀ ਦਾ ਵੀ ਵਿਸ਼ੇਸ਼ ਧਿਆਨ ਰੱਖਦੀ ਹੈ ਅਤੇ ਸਾਰੀਆਂ ਫਾਈਲਾਂ ਨੂੰ ਵੀ ਵਾਰ-ਵਾਰ ਸੈਨੀਟਾਈਜ਼ ਕਰਦੀ ਹੈ।

ਦੱਸ ਦਈਏ ਕਿ ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਗਾਜ਼ੀਆਬਾਦ ਜ਼ਿਲ੍ਹਾ ਅਧਿਕਾਰੀਆਂ ਦਾ ਉਨ੍ਹਾਂ ਨੂੰ ਵੱਡਾ ਸਹਿਯੋਗ ਮਿਲਿਆ ਹੈ ਅਤੇ ਸਾਰੇ ਕਰਮੀਆਂ ਨੇ ਵੀ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਜੈ ਗਾਜ਼ੀਆਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਉਨਾਂ ਦਾ ਇਕ ਪਰਿਵਾਰ ਦੀ ਤਰ੍ਹਾਂ ਸਾਥ ਦਿੱਤਾ ਹੈ। ਇਸ ਲਈ ਹੁਣ ਉਨ੍ਹਾਂ ਦਾ ਕਰਤੱਵ ਬਣਦਾ ਹੈ ਕਿ ਉਹ ਮਾਂ ਦੇ ਧਰਮ ਨੂੰ ਨਿਭਾਉਂਦੇ ਹੋਏ ਆਪਣੀ ਜ਼ਿੰਮੇਵਾਰੀ ਵੀ ਨਿਭਾਏ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.