Breaking News
Home / ਪਾਲੀਵੁੱਡ / ਫ਼ਿਲਮਾਂ ‘ਚ ਤਾਂ ਕਸੈਲੇ ਕਿਰਦਾਰ ਨਿਭਾਉਂਦੀ ਹੈ ਗੁਰਪ੍ਰੀਤ ਭੰਗੂ ਪਰ ਅਸਲ ਦੇ ਵਿਚ

ਫ਼ਿਲਮਾਂ ‘ਚ ਤਾਂ ਕਸੈਲੇ ਕਿਰਦਾਰ ਨਿਭਾਉਂਦੀ ਹੈ ਗੁਰਪ੍ਰੀਤ ਭੰਗੂ ਪਰ ਅਸਲ ਦੇ ਵਿਚ

ਗੁਰਪ੍ਰੀਤ ਭੰਗੂ ਜਿਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਪਟਿਆਲਾ ਦੇ ਫਿਜ਼ੀਕਲ ਕਾਲਜ ‘ਚ ਆਪਣਾ ਆਡੀਸ਼ਨ ਦੇਣ ਲਈ ਗਏ ਸਨ ਤਾਂ ਉੱਥੋਂ ਦੀਆਂ ਕੁੜੀਆਂ ਜੋ ਕਿ ਬਹੁਤ ਹੀ ਖੂਬਸੂਰਤ ਸਨ ਅਤੇ ਬਹੁਤ ਹੀ ਟਿਪਟੌਪ ਹੋ ਕੇ ਆਈਆਂ ਸਨ ਤਾਂ ਉਨ੍ਹਾਂ ਨੂੰ ਵੇਖ ਕੇ ਮੈਂ ਹੈਰਾਨ ਹੋ ਗਈ ਸੀ ਕਿ ਇੱਥੇ ਮੇਰੀ ਸਿਲੈਕਸ਼ਨ ਕਿਸ ਤਰ੍ਹਾਂ ਹੋਵੇਗੀ, ਕਿਉਂਕਿ ਮੈਂ ਸਲਵਾਰ ਸੂਟ ਪਾਇਆ ਸੀ ਪਰ ਜਦੋਂ ਮੈਂ ਟੈਸਟ ਦਿੱਤਾ ਤਾਂ 27 ਸਕਿੰਟ ਦਾ ਟੈਸਟ 23 ਸਕਿੰਟ ‘ਚ ਪੂਰਾ ਕਰ ਲਿਆ ।

ਗੁਰਪ੍ਰੀਤ ਭੰਗੂ ਦੇ ਪਤੀ ਦਾ ਨਾਂਅ ਸਵਰਨ ਸਿੰਘ ਭੰਗੂ ਹੈ ।ਸੰਨ 1983 ‘ਚ ਦੋਵਾਂ ਦਾ ਵਿਆਹ ਹੋਇਆ ਸੀ ।ਉਨ੍ਹਾਂ ਦੇ ਪਤੀ ਵੀ ਬਹੁਤ ਸਧਾਰਣ ਕਿਸਮ ਦੇ ਇਨਸਾਨ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ ਉਹ ਕਿਸੇ ਵੀ ਤਰ੍ਹਾਂ ਦੇ ਦਾਨ ਦਹੇਜ ਤੋਂ ਦੂਰ ਸਨ ਅਤੇ ਬਹੁਤ ਹੀ ਸਧਾਰਣ ਤਰੀਕੇ ਨਾਲ ਉਨ੍ਹਾਂ ਦਾ ਵਿਆਹ ਹੋਇਆ ਸੀ ।ਗੁਰਪ੍ਰੀਤ ਕੌਰ ਦਾ ਪੇਕਾ ਪਿੰਡ ਭੰਗੂ ਭੁੱਚੋ ਮੰਡੀ ਦੇ ਕੋਲ ਹੈ । ਕੋਈ ਸਮਾਂ ਹੁੰਦਾ ਸੀ ਜਦੋਂ ਉਨ੍ਹਾਂ ਦੇ ਪਤੀ ਦਾ ਪੱਤਰਕਾਰੀ ਦੇ ਖੇਤਰ ‘ਚ ਵੀ ਵੱਡਾ ਨਾਂਅ ਸੀ ।ਅਖਬਾਰਾਂ ‘ਚ ਆਰਟੀਕਲ ਛਪਦੇ ਸਨ ।ਅੱਜ ਸਵਰਨ ਸਿੰਘ ਨੂੰ ਗੁਰਪ੍ਰੀਤ ਭੰਗੂ ਦੇ ਨਾਂਅ ਕਰਕੇ ਜਾਣਿਆ ਜਾਂਦਾ ਹੈ ਜੋ ਕਿ ਉਨ੍ਹਾਂ ਲਈ ਬਹੁਤ ਹੀ ਮਾਣ ਦੀ ਗੱਲ ਹੈ ।

Gurpreet Bhangu’s Daughter & her husband

ਗੁਰਪ੍ਰੀਤ ਭੰਗੂ ਆਪਣੇ ਘਰ ਦੇ ਸਾਰੇ ਕੰਮ ਖੁਦ ਕਰਦੇ ਹਨ । ਗੁਰਪ੍ਰੀਤ ਭੰਗੂ ਦੇ ਅੰਦਰ ਦਰਦ ਭਰਿਆ ਹੋਇਆ ਹੈ, ਉਹ ਅਕਸਰ ਆਪਣੇ ਬੱਚਿਆਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ।ਉਨ੍ਹਾਂ ਦੀ ਇੱਕ ਧੀ ਵੀ ਹੈ ਅਤੇ ਦੋ ਪੋਤੇ ਵੀ ਹਨ ।ਇੱਕ ਪੁੱਤਰ ਵੀ ਹੈ ਜੋ ਕਿ ਪਤਨੀ ਅਤੇ ਬੱਚਿਆਂ ਨਾਲ ਆਸਟ੍ਰੇਲੀਆ ‘ਚ ਸੈਟਲ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਿਲ ‘ਚ ਦਰਦ ਭਰਿਆ ਹੋਇਆ ਹੈ ।ਕਿਉਂਕਿ ਉਨ੍ਹਾਂ ਦਾ ਪੁੱਤਰ ਆਸਟ੍ਰੇਲੀਆ ‘ਚ ਰਹਿੰਦਾ ਹੈ ।ਗੁਰਪ੍ਰੀਤ ਭੰਗੂ ‘ਤੇ ਉਨ੍ਹਾਂ ਦੇ ਪਤੀ ਸਮਾਜ ਸੇਵਾ ਨੂੰ ਸਮਰਪਿਤ ਹਨ। ਦੋਵਾਂ ਨੇ ਇੱਕ ਸਕੂਲ ਵੀ ਬਣਾਇਆ ਹੋਇਆ ਹੈ ਜਿਸ ‘ਚ ਕੁੜੀਆਂ ਦੇ ਰਹਿਣ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਹਨ । ਪਾਲੀਵੁੱਡ ਦੀ ਇਸ ਅਦਾਕਾਰਾ ਨੇ ਪਤੀ ਸਮੇਤ ਆਪਣੇ ਸਰੀਰ ਵੀ ਡੋਨੇਟ ਕੀਤੇ ਹੋਏ ਹਨ ।

About admin

Check Also

ਬੌਬੀ ਦਿਓਲ ਦੀਆਂ ਪਤਨੀ ਤਾਨੀਆ ਨਾਲ ਖੂਬਸੂਰਤ ਤਸਵੀਰਾਂ

ਬਾਲੀਵੁੱਡ ਵਿੱਚ ਪੰਜਾਬ ਦੇ ਦਿਓਲ ਪਰਿਵਾਰ ਦਾ ਵਿਸ਼ੇਸ਼ ਸਥਾਨ ਹੈ। ਧਰਮਿੰਦਰ ਦਾ ਕਿਸੇ ਸਮੇਂ ਨਾਮ …

Leave a Reply

Your email address will not be published. Required fields are marked *