ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸੂਬੇ ਵਿਚ ਕਰੋਨਾ ਕਾਰਨ ਬਣੀ ਸਥਿਤੀ ਦੇ ਮੱਦੇਨਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ’ਤੇ 31 ਮਾਰਚ 2021 ਤੱਕ ਮੁਕੰਮਲ ਰੋਕ ਲਾ ਦਿੱਤੀ ਹੈ। ਦੱਸ ਦਈਏ ਕਿ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਕਿਸੇ ਨਾ ਟਾਲਣਯੋਗ ਵਾਲੇ ਹਾ ਲਾਤ ਵਿਚ ਪ੍ਰਬੰਧਕੀ ਵਿਭਾਗ ਨੂੰ ਬਦਲੀਆਂ ਕਰਨ ਦੀ ਲੋੜ ਪੈਂਦੀ ਹੈ ਤਾਂ ਪ੍ਰਸੋਨਲ ਵਿਭਾਗ ਰਾਹੀਂ ਉਸ ਨੂੰ ਮੁੱਖ ਮੰਤਰੀ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ।
ਦੱਸ ਦਈਏ ਕਿ ਪੱਤਰ ਅਨੁਸਾਰ ਪਹਿਲਾਂ ਬਦਲੀਆਂ ਅਤੇ ਤਾਇਨਾਤੀਆਂ ਲਈ 31 ਅਗਸਤ ਤੱਕ ਦਾ ਸਮਾਂ ਰੱਖਿਆ ਗਿਆ ਸੀ ਪਰ ਪ੍ਰਸੋਨਲ ਵਿਭਾਗ ਨੇ ਨੋਟਿਸ ਕੀਤਾ ਕਿ ਪ੍ਰਬੰਧਕੀ ਵਿਭਾਗਾਂ ਵਿਚ ਹਾਲੇ ਵੀ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਦੁਨੀਆਂ ਦੇ ਨਾਲ ਨਾਲ ਭਾਰਤ ਚ ਵੀ ਕਰੋਨਾ ਲਗਾਤਾਰ ਵੱਧ ਰਿਹਾ ਹੈ। ਗੱਲ ਕਰੀਏ ਸੂਬਾ ਅਨੁਸਾਰ ਤਾਂ ਪੰਜਾਬ ਚ ਵੀ ਇਸ ਕਾਫੀ ਪ੍ਰਭਾ ਵ ਬਣਿਆ ਹੋਇਆ ਹੈ। ਦੱਸ ਦਈਏ ਕਿ ਪੰਜਾਬ ਵਿੱਚ ਕੁਲ ਕੇਸਾ ਦੀ ਗੱਲ ਕਰੀਏ ਤਾਂ ਇਹ ਗਿਣਤੀ ਹੁਣ ਤੱਕ 74000 ਤੋਂ ਉਪਰ ਪਹੁੰਚ ਗਈ ਹੈ ਤੇ ਸਰਗਰਮ ਕੇਸਾ ਦੀ ਗਿਣਤੀ ਹੁਣ 19 ,100 ਦੇ ਕੋਲ ਹੋ ਗਈ ਹੈ।
ਹੁਣ ਵੀ ਵੱਡੀ ਗਿਣਤੀ ਵਿੱਚ ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ ਜਿਸ ਨਾਲ ਹੁਣ ਕੁਲ ਗਿਣਤੀ 53,308 ਦੇ ਕੋਲ ਹੋ ਗਈ ਜਦਕਿ 2215 ਤੋਂ ਉੱਪਰ ਲੋਕ ਆਪਣੀ ਜ਼ਿੰਦਗੀ ਗਵਾ ਚੁੱਕੇ ਹਨ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਪੰਜਾਬ ਚ ਇਸ ਸਮੇਂ ਅੰਮ੍ਰਿਤਸਰ ਪਟਿਆਲਾ ਜਲੰਧਰ ਤੇ ਲੁਧਿਆਣਾ ਕਰੋਨਾ ਦਾ ਘਰ ਬਣ ਚੁੱਕੇ ਹਨ।ਜਿਸ ਤੋਂ ਬਾਅਦ ਪੰਜਾਬ ਚ ਅਹਿਮ ਫੈਸਲੇ ਲਏ ਗਏ ਹਨ। ਜਿਨ੍ਹਾਂ ਚ ਬਦਲੀ ਤੇ ਤਾਇਨਾਤੀ ਵਾਲਾ ਫੈਂਸਲਾ ਵੀ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
