ਕਰੋਨਾ ਦੇ ਵੱਧ ਰਹੇ ਪ੍ਰਭਾ ਵ ਨੂੰ ਦੇਖਦਿਆਂ ਮਹਾਰਾਸ਼ਟਰ ਐਜੂਕੇਸ਼ਨ ਬੋਰਡ ਨੇ ਬੋਰਡ ਦੀਆਂ ਪ੍ਰੀਖਿਆਵਾਂ ਮੁਲ ਤਵੀ ਕਰ ਦਿੱਤੀਆਂ ਹਨ। ਇਸ ਸਬੰਧੀ ਸੂਬੇ ਦੇ ਸਿੱਖਿਆ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੰਦਿਆਂ ਕਿਹਾ, “ਮੌਜੂਦਾ ਕਰੋਨਾ ਦੀ ਸਥਿਤੀ ਦੇ ਮੱਦੇਨਜ਼ਰ ਅਸੀਂ 10ਵੀਂ ਅਤੇ 12ਵੀਂ ਜਮਾਤ ਦੀਆਂ ਰਾਜ ਬੋਰਡ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪ੍ਰੀਖਿਆ ਕਰਵਾਉਣ ਲਈ ਠੀਕ ਨਹੀਂ ਹਨ।ਦੱਸ ਦਈਏ ਕਿ ਸਿੱਖਿਆ ਮੰਤਰੀ ਨੇ ਟਵਿੱਟਰ ‘ਤੇ ਕਿਹਾ,’ ਪੇਸ਼ੇਵਰ ਕੋਰਸਾਂ ਲਈ ਦਾਖਲਾ ਪ੍ਰੀਖਿਆਵਾਂ ਦੀਆਂ ਤਰੀਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਮਈ ਦੇ ਅਖੀਰ ਵਿਚ ਹੋਣਗੀਆਂ, ਜਦੋਂਕਿ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਜੂਨ ਵਿਚ ਹੋਣਗੀਆਂ। ਅਸੀਂ ਸਿਹਤ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਇਨ੍ਹਾਂ ਪ੍ਰੀਖਿਆਵਾਂ ਦੀਆਂ ਤਾਜ਼ਾ ਤਰੀਕਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਹੈ ਕਿ ਉਹ ਸੀਬੀਐਸਈ, ਆਈਸੀਐਸਈ, ਆਈਬੀ ਅਤੇ ਕੈਂਬਰਿਜ ਬੋਰਡਾਂ ਨੂੰ ਉਨ੍ਹਾਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਉੱਤੇ ਮੁੜ ਵਿਚਾਰ ਕਰਨ ਲਈ ਵੀ ਬੇਨਤੀ ਕੀਤੀ ਜਾਵੇਗੀ । ਦੱਸ ਦਈਏ ਕਿ ਸੀਬੀਐਸਈ ਬੋਰਡ 10ਵੀਂ, 12ਵੀਂ ਦੀਆਂ ਪ੍ਰੀਖਿਆਵਾਂ 04 ਮਈ 2021 ਤੋਂ ਸ਼ੁਰੂ ਹੋਣੀਆਂ ਹਨ।
ਵਰਸ਼ਾ ਗਾਇਕਵਾੜ ਨੇ ਕਿਹਾ ਹੈ ਕਿ ਰਾਜ ਸਰਕਾਰ ਹੋਰ ਬੋਰਡਾਂ ਨੂੰ ਵੀ ਇਮਤਿਹਾਨ ਮੁਲਤਵੀ ਕਰਨ ਦੀ ਅਪੀਲ ਕਰੇਗੀ। ਇਸ ਤੋਂ ਪਹਿਲਾਂ ਛੱਤੀਸਗੜ੍ਹ ਸਰਕਾਰ ਨੇ 10 ਵੀਂ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ।ਜਾਹਿਰ ਜਿਹੀ ਗੱਲ ਹੈ ਕਿ ਪਿੱਛਲੇ ਸਾਲ ਤੋਂ ਲੈ ਕੇ ਕਰਨਾ ਦਾ ਪ੍ਰਭਾਵ ਹਾਲੇ ਤਕ ਜਾਰੀ ਹੈ |ਪਿੱਛਲੇ ਸਾਲ ਵੀ ਪੜ੍ਹਾਈ ਨੂੰ ਲੈ ਕੇ ਜਾ ਹੋਰ ਕਾਰੋਬਾਰ ਨੂੰ ਲੈ ਕੇ ਕਰੋਨਾ ਨੇ ਸਭ ਨੂੰ ਪ੍ਰਭਾਵਿਤ ਕੀਤਾ ਸੀ |ਤੇ ਇਸ ਸਾਲ ਵੀ ਓਸੇ ਹੀ ਤਰਾਂ ਹੋ ਰਿਹਾ ਹੈ |ਭਾਵੇ ਸਰਕਾਰ ਵਲੋਂ ਮੁਕੰਮਲ ਤੋਰ ਤੇ ਲਾਕ ਡਾਊਨ ਨਹੀਂ ਲਗਾਇਆ ਗਿਆ ਪਰ ਹਾਲਤ ਤਾ ਲਾਕ ਡਾਊਨ ਵਾਲੇ ਹੀ ਹਨ |
