Home / ਤਾਜ਼ਾ ਖਬਰਾਂ / ਹੁਣ ਸਿੱਧੂ ਸਿੱਧੂ ਛਾਪਦਾ ਪਹਿਲਾ ਪੰਨਾ ਅਖਬਾਰਾਂ ਦਾ

ਹੁਣ ਸਿੱਧੂ ਸਿੱਧੂ ਛਾਪਦਾ ਪਹਿਲਾ ਪੰਨਾ ਅਖਬਾਰਾਂ ਦਾ

ਇਕ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਬੋਲਣ ਵਾਲੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਅੱਜ ਵਿਧਾਨ ਸਭਾ ‘ਚ ਮੁੱਖ ਮੰਤਰੀ ਦੇ ਹੱਕ ਵਿਚ ਹਾਂ ਦਾ ਨਾਅਰਾ ਦਿੱਤਾ ਹੈ। ਵਿਧਾਨ ਸਭਾ ‘ਚ ਬੋਲਦਿਆਂ ਨਵਜੋਤ ਸਿੱਧੂ ਨੇ ਆਖਿਆ ਕਿ ਸਦਨ ਵਿਚ ਖੇਤੀ ਕਾਨੂੰਨਾਂ ਉੱਪਰ ਮੁੱਖ ਮੰਤਰੀ ਦਾ ਫ਼ੈਸਲਾ ਕੇਂਦਰ ਦੇ ਕਾਲੇ ਕਾਨੂੰਨਾਂ ਦੇ ਮੂੰਹ ‘ਤੇ ਚਪੇੜ ਹੈ ਅਤੇ ਇਸ ਚਪੇੜ ਦੀ ਗੂੰਜ ਸਾਰੇ ਹਿੰਦੁਸਤਾਨ ਵਿਚ ਸੁਣਾਈ ਦੇਵੇਗੀ।

ਜਿਵੇਂ ਹੀ ਸਿੱਧੂ ਵਿਧਾਨ ਸਭਾ ਵਿਚ ਸੰਬੋਧਨ ਲਈ ਖੜ੍ਹੇ ਹੋਏ ਤਾਂ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਨਜ਼ਰਾਂ ਸਿੱਧੂ ‘ਤੇ ਜਾ ਟਿਕੀਆਂ ਅਤੇ ਜਿਵੇਂ ਹੀ ਸਿੱਧੂ ਨੇ ਮੁੱਖ ਮੰਤਰੀ ਦੇ ਫ਼ੈਸਲੇ ਨੂੰ ਕੇਂਦਰੀ ਕਾਨੂੰਨਾਂ ਦੇ ਮੂੰਹ ‘ਤੇ ਚਪੇੜ ਵਾਂਗ ਦੱਸਿਆ ਤਾਂ ਵਿਧਾਨ ਸਭਾ ਅੰਦਰ ਮੌਜੂਦ ਮੰਤਰੀਆਂ ਅਤੇ ਵਿਧਾਇਕਾਂ ਨੇ ਮੇਜ ਥਾਪੜ ਕੇ ਇਸ ਦੀ ਹਿਮਾਇਤ ਕੀਤੀ। ਸਿੱਧੂ ਨੇ ਆਖਿਆ ਕਿ ਵਿਧਾਨ ਸਭਾ ਸਦਨ ਦਾ ਫ਼ੈਸਲਾ ਦਰੁਸਤ ਹੈ।ਦੱਸਣਯੋਗ ਹੈ ਕਿ ਮਹਿਜ਼ ਇਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ‘ਤੇ ਅਸਿੱਧੇ ਤੌਰ ‘ਤੇ ਬੋਲਦਿਆਂ ਸਿੱਧੂ ਨੇ ਕਿਹਾ ਸੀ ਕਿ ਅੱਜ ਪੰਜਾਬ ਦੇ ਕਿਸਾਨ ਅਤੇ ਜਨਤਾ ਦੀਆਂ ਨਜ਼ਰਾਂ ਸਾਡੇ ‘ਤੇ ਟਿਕੀਆਂ ਹੋਈਆਂ ਹਨ, ਲਿਹਾਜ਼ਾ ਸਰਕਾਰਾਂ ਨੂੰ ਕਿਸਾਨਾਂ ਨੂੰ ਭਟਕਾਉਣ ਦੀ ਬਜਾਏ ਸਗੋਂ ਮੁੱਦੇ ‘ਤੇ ਆ ਕੇ ਹੱਲ ਦੇਣਾ ਚਾਹੀਦਾ ਹੈ। ਇਹੋ ਕਾਰਣ ਹੈ ਕਿ ਅੱਜ ਪੰਜਾਬ ਵਿਚ ਕਿਸਾਨਾਂ ਦਾ ਸੱਚਾ ਸੰਘਰਸ਼ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣਾ ਪੱਖ ਰੱਖਿਆ ਹੈ, ਹੁਣ ਲੋੜ ਹੈ ਕਿ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਿਨਾਂ ਸਿੱਧੂ ਨੇ ਕਿਹਾ ਕਿ ਇਹ ਝੰਡਿਆਂ ਅਤੇ ਡੰਡਿਆਂ ਦਾ ਸੰਘਰਸ਼ ਹੈ, ਇਸ ਨੂੰ ਇਹ ਕਹਿ ਦੇਣਾ ਕਿ ਇਸ ਨੂੰ ਬਾਹਰੀ ਤਾਕਤਾਂ ਚਲਾ ਰਹੀਆਂ ਹਨ ਜਾਂ ਇਸ ਨਾਲ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ, ਇਹ ਕਿਸਾਨਾਂ ਦੇ ਸੱਚੇ ਸੰਘਰਸ਼ ਦਾ ਨਰਾਦਰ ਵੀ ਹੈ ਅਤੇ ਅਪਮਾਨ ਵੀ। ਉਨ੍ਹਾਂ ਕਿਹਾ ਕਿ ਸਰਕਾਰਾਂ ਕਿਸਾਨ ਨੂੰ ਭਟਕਾ ਉਣ ਦੀ ਬਜਾਏ ਹੱਲ ਦੇਣ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.