Home / ਤਾਜ਼ਾ ਖਬਰਾਂ / ਹੁਣ ਪੰਜਾਬ ਵਿਚ ਬਿਜਲੀ ਨੂੰ ਲੈ ਕੇ ਨਵੇਂ ਹੁਕਮ ਜਾਰੀ

ਹੁਣ ਪੰਜਾਬ ਵਿਚ ਬਿਜਲੀ ਨੂੰ ਲੈ ਕੇ ਨਵੇਂ ਹੁਕਮ ਜਾਰੀ

ਪੰਜਾਬ ’ਚ ਬਿਜਲੀ ਸੰਕਟ ਦੇ ਚੱਲਦਿਆਂ ਜਿੱਥੇ ਪਹਿਲਾਂ ਇੰਡਸਟਰੀ ਲਈ ਹਫ਼ਤੇ ’ਚ 2 ਦਿਨ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ, ਉੱਥੇ ਹੀ ਹੁਣ 3 ਦਿਨ ਹੋਰ ਇੰਡਸਟਰੀ ਬੰਦ ਰੱਖਣ ਦੇ ਹੁਕਮ ਜਾਰੀ ਹੋ ਗਏ ਹਨ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਅਧਿਕਾਰਤ ਤੌਰ ’ਤੇ ਜਾਰੀ ਕੀਤੀ ਸੂਚਨਾ ਮੁਤਾਬਕ ਦੱਖਣੀ ਤੇ ਬਾਰਡਰ ਜ਼ੋਨ ’ਚ 4 ਤੋਂ 7 ਜੁਲਾਈ ਤੱਕ ਸਨਅਤਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਇਹ ਹੁਕਮ 4 ਜੁਲਾਈ ਨੂੰ ਸਵੇਰੇ 8 ਵਜੇ ਤੋਂ 7 ਜੁਲਾਈ ਨੂੰ ਸਵੇਰੇ 8 ਵਜੇ ਤੱਕ ਇੰਡਸਟਰੀ ਬੰਦ ਰੱਖਣ ਲਈ ਜਾਰੀ ਰਹਿਣਗੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪਾਵਰਕਾਮ ਨੇ ਹੁਕਮਾਂ ਦੀ ਅਦੂਲੀ ਕਰਨ ਵਾਲਿਆਂ ਲਈ ਜੁਰਮਾਨੇ ਲਾਉਣ ਦਾ ਵੀ ਹੁਕਮ ਚਾੜ੍ਹ ਦਿੱਤਾ ਹੈ। ਇਸ ਮੁਤਾਬਕ ਪਹਿਲੀ ਵਾਰ ਕੁਤਾਹੀ ਕਰਨ ਵਾਲੇ ਨੂੰ 100 ਕੇ. ਵੀ. ਏ. ਦਾ ਜੁਰਮਾਨਾ ਮਨਜ਼ੂਰੀ ਤੋਂ ਵੱਧ ਲੋਡ ਵਰਤਣ ’ਤੇ ਕੀਤਾ ਜਾਵੇਗਾ।ਇਸ ਮਗਰੋਂ ਦੂਜੀ ਵਾਰ ‘ਤੇ ਹਰ ਗਲਤੀ ਕਰਨ ’ਤੇ 200 ਕੇ. ਵੀ. ਏ. ਦਾ ਜੁਰਮਾਨਾ ਪ੍ਰਵਾਨਿਤ ਲੋਡ ਨਾਲੋਂ ਵੱਧ ਲੋਡ ਵਰਤਣ ’ਤੇ ਕੀਤਾ ਜਾਵੇਗਾ।

ਹੁਕਮਾਂ ਮੁਤਾਬਕ ਐੱਲ. ਐੱਸ. ਇੰਡਸਟਰੀ ਖ਼ਪਤਕਾਰਾਂ ਨੂੰ ਮਤਲਬ ਜਨਰਲ ਤੇ ਰੋਲਿੰਗ ਮਿੱਲ ਖ਼ਪਤਕਾਰਾਂ ਨੂੰ ਐੱਸ. ਸੀ. ਡੀ. ਦਾ 10 ਫ਼ੀਸਦੀ ਜਾਂ 50 ਕੇ. ਵੀ. ਏ. ਤੱਕ ਜੋ ਵੀ ਘੱਟ ਹੋਵੇ, ਸਮਰੱਥਾ ਵਰਤਣ ਦੀ ਮਨਜ਼ੂਰੀ ਹੈ।ਇੰਡਕਸ਼ਨ ਫਰਨੇਸ ਲਈ ਐੱਸ. ਸੀ. ਡੀ. ਦਾ 2.5 ਫ਼ੀਸਦੀ ਜਾਂ 50 ਕੇ. ਵੀ. ਏ. ਜੋ ਵੀ ਘੱਟ ਹੋਵੇ ਅਤੇ ਆਰਕ ਫਰਨੇਸ ਇੰਡਸਟਰੀ ਵਾਸਤੇ ਐੱਸ. ਸੀ. ਡੀ. ਦਾ 5 ਫ਼ੀਸਦੀ ਛੁੱਟੀ ਵਾਲੇ ਦਿਨਾਂ ’ਚ ਵਰਤਣ ਦੀ ਮਨਜ਼ੂਰੀ ਹੋਵੇਗੀ।

ਦੱਸ ਦੇਈਏ ਕੀ ਪੰਜਾਬ ਦੇ ਲੋਕ ਬਬੀਜਲੀ ਤੋਂ ਪ੍ਰੇਸ਼ਾਨ ਹੋ ਕੇ ਸਦਕਾ ਤੇ ਆਏ ਹੋਏ ਹਨ ਤੇ ਕੈਪਟਨ ਸਰਕਾਰ ਦੇ ਖਿਲਾਫ ਨਾਹਰੇਬਾਜੀ ਕਰਦੇ ਹੋਏ ਦਿਖਾਈ ਦੇ ਰਹੇ ਹਨ |ਲੋਕ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕੀ ਪੰਜਾਬ ਬਿਜਲੀ ਬਣਾਉਂਦਾ ਹੈ ਤਾ ਬਿਜਲੀ ਜਾ ਕਿਥੇ ਰਹੀ ਹੈ |ਹੋਰ ਪੰਜਾਬ ਦੇ ਨਾਲ ਜੁੜਿਆ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.