ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਹਰ ਵਾਸੀਆਂ ਨੂੰ ਨਵੇਂ ਹੱਕ ਦਿੱਤੇ ਗਏ। ਇਹ ਹੱਕ ਕਾਨੂੰਨੀ ਤੌਰ ਉਪਰ ਸੰਵਿਧਾਨ ਵਿੱਚ ਇੱਕ ਮਾਲਾ ਵਿੱਚ ਪਰੋ ਕੇ ਪੇਸ਼ ਕੀਤੇ ਗਏ ,ਦੇਸ਼ ਦੇ ਉਸ ਮਹਾਨ ਸਪੂਤ ਦੇ ਜ਼ਰੀਏ। ਜਿਸ ਨੂੰ ਵਿਸ਼ਵ ਦੇ ਵਿਚ ਸਰਵ ਉੱਚ ਸ਼ਖ਼ਸੀਅਤਾਂ ਵਿੱਚੋਂ ਇਕ ਗਿਣਿਆ ਜਾਂਦਾ ਹੈ। ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਸੀ , ਡਾਕਟਰ ਬੀ ਆਰ ਅੰਬੇਦਕਰ। ਹੁਣ ਇਸ ਦਿਨ ਸਾਰੇ ਦੇਸ਼ ਵਿੱਚ ਛੁੱਟੀ ਦਾ ਐਲਾਨ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਜਿਥੇ ਇਕ ਸਾਲ ਦੀਆ ਗਜਟਿਡ ਛੁੱਟੀਆਂ ਐਲਾਨੀਆਂ ਜਾਂਦੀਆਂ ਹਨ।ਉਥੇ ਹੀ ਹੁਣ 14 ਅਪ੍ਰੈਲ ਨੂੰ ਰਾਸ਼ਟਰੀ ਛੁੱਟੀ ਵਜੋਂ ਘੋਸ਼ਿਤ ਕੀਤਾ ਗਿਆ ਹੈ । 14 ਅਪ੍ਰੈਲ 2021 ਨੂੰ ਡਾਕਟਰ ਅੰਬੇਦਕਰ ਦੀ 130 ਵੀਂ ਜੈਅੰਤੀ ਮਨਾਈ ਜਾ ਰਹੀ ਹੈ। ਹੁਣ ਕੇਂਦਰ ਸਰਕਾਰ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਦੇ ਜਨਮ ਦਿਨ ਦੇ ਮੌਕੇ ਉਪਰ 14 ਅਪ੍ਰੈਲ ਨੂੰ ਸਾਰੇ ਦਫਤਰਾਂ ਲਈ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰੀ ਦਫਤਰਾਂ ਤੋਂ ਇਲਾਵਾ ਦੇਸ਼ ਭਰ ਦੀਆਂ ਇੰਡਸਟਰੀਆਂ ਵੀ ਇਸ ਦਿਨ ਬੰਦ ਰਹਿਣਗੀਆਂ। ਉਨ੍ਹਾਂ ਵੱਲੋਂ ਸਭ ਲੋਕਾਂ ਨੂੰ ਬਰਾਬਰ ਦਾ ਹੱਕ ਦੇਣ ਲਈ ਬਹੁਤ ਸਾਰੇ ਸਮਾਜ ਸੁਧਾਰਕ ਕੰਮ ਕੀਤੇ ਗਏਦੱਸ ਦਈਏ ਕਿ ਬਾਬਾ ਜੀ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਅਤੇ, ਉਨ੍ਹਾਂ ਦਾ ਦੇ ਹਾਂ ਤ 6 ਦਿਸੰਬਰ 1956 ਨੂੰ ਹੋਇਆ ਸੀ। ਦੇਸ਼ ਦਾ ਸਭ ਤੋਂ ਉੱਚਾ ਸਨਮਾਨ ਭਾਰਤ ਰਤਨ 1990 ਵਿਚ ਉਨ੍ਹਾਂ ਨੂੰ ਅਰਪਣ ਕੀਤਾ ਗਿਆ।
ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਸੁਤੰਤਰ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਬਣਨ ਦਾ ਮਾਣ ਵੀ ਉਨ੍ਹਾਂ ਨੂੰ ਦਿੱਤਾ ਗਿਆ। ਉਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਦੇ ਇੱਕ ਪ੍ਰਮੁੱਖ ਆਰਕੀਟੈਕਟ ਮੰਨਿਆ ਜਾਂਦਾ ਹੈ। ਉਹ ਇੱਕ ਪ੍ਰਸਿੱਧ ਸਮਾਜ ਸੁਧਾਰਕ ਸਨ ਤੇ ਉੱਥੇ ਹੀ ਦਲਿਤ ਭਾਈਚਾਰੇ ਦੇ ਮੈਂਬਰਾਂ ਦੁਆਰਾ ਦਰਪੇਸ਼ ਅਸਮਾਨਤਾ , ਬੇਇਨ ਸਾਫ਼ੀ, ਅਤੇ ਵਿਤਕਰੇ ਵਿ ਰੁੱ ਧ ਸਪਸ਼ਟ ਬੋਲਣ ਵਾਲੀ ਸਖਸ਼ੀਅਤ ਸਨ।
