ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਤੋਂ ਬਚਾਅ ਲਈ ਕੈਨੇਡਾ ਸਰਕਾਰ ਵਲੋਂ ਵਿਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਦੇਸ਼ ਵਿਚ ਦਾਖਲ ਕਰਨ ਲਈ ਬੀਤੇ ਕੱਲ੍ਹ÷ ਇਕ ਨਵੀਂ ਸ਼ਰਤ ਦਾ ਐਲਾਨ ਕੀਤਾ ਹੈ ।
ਜਿਸ ਤਹਿਤ 21 ਨਵੰਬਰ 2020 ਤੋਂ ਕੈਨੇਡਾ ਵਿਚ ਪਹੁੰਚਣ ਵਾਲੇ ਯਾਤਰੀਆਂ ਨੂੰ ਜਹਾਜ਼ ਵਿਚ ਚੜ੍ਹ÷ ਨ ਤੋਂ ਪਹਿਲਾਂ ਆਪਣੀ ਜਾਣਕਾਰੀ ਨੂੰ ਇਲੈਕਟ੍ਰੋਨਿਕ ਤੌਰ ‘ਤੇ (ਫੋਨ ਜਾਂ ਕੰਪਿਊਟਰ ਦੀ ਮਦਦ ਨਾਲ਼) ਐਰਾਈਵ-ਕੈਨ ਐਪ ਰਾਹੀਂ ਦੇਣ ਦੀ ਜ਼ਰੂਰਤ ਹੋਏਗੀ । ਐਪ ਵਿਚ ਦਿੱਤੀ ਜਾਣਕਾਰੀ ਯਾਤਰੀ ਤੋਂ ਪਹਿਲਾਂ ਕੈਨੇਡਾ ‘ਚ ਸਰਕਾਰ ਦੇ ਕੰਪਿਊਟਰਾਂ ਵਿੱਚ ਪੁੱਜ ਜਾਇਆ ਕਰੇਗੀ ਅਤੇ ਹਵਾਈ ਅੱਡੇ ਅੰਦਰ ਇਮੀਗ੍ਰੇਸ਼ਨ ਅਧਿਕਾਰੀ ਉਸ ਨੂੰ ਦੇਖ-ਪਰਖ ਸਕਣਗੇ । ਯਾਤਰੀ ਦੀ ਸੰਪਰਕ ਜਾਣਕਾਰੀ ਵਿਚ ਕੁਆਰੰਟੀਨ ਯੋਜਨਾ ਅਤੇ ਕੋਵਡ ਸਵੈ-ਮੁਲਾਂਕਣ (ਸਵਾਲਾਂ ਦੇ ਜਵਾਬ) ਸ਼ਾਮਿਲ ਹੋਣਗੇ । ਕੈਨੇਡਾ ਵਿਚ ਦਾਖਲ ਹੋਣ ਵੇਲੇ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਆਪਣੀ ਐਪ ਵਿਚ ਭਰੀ ਜਾਣਕਾਰੀ ਦੀ ਰਸੀਦ ਦਿਖਾਉਣੀ ਪਵੇਗੀ । ਉਹ ਲੋਕ ਜੋ ਕਿਸੇ ਅਪੰਗਤਾ ਜਾਂ ਹੋਰ ਕਾਰਨ ਕਰਕੇ ਐਪ ਰਾਹੀਂ ਜਾਣਕਾਰੀ ਨਹੀਂ ਦੇ ਸਕਣਗੇ ਉਨ੍ਹਾਂ ਲਈ ਕੈਨੇਡਾ ਵਿਚ ਦਾਖਲ ਹੋ ਕੇ 1-833-641-0343 ਟੈਲੀਫੋਨ ਨੰਬਰ ‘ਤੇ ਕਾਲ ਕਰਨਾ ਜ਼ਰੂਰੀ ਹੋਵੇਗਾ।
ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਦੀਵਾਲੀ ਦਾ ਤਿਉਹਾਰ 14 ਨਵੰਬਰ ਨੂੰ ਹੈ ਤੇ ਉਸ ਦਿਨ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਾਸੀਆਂ ਨੂੰ ਪਟਾਕੇ ਚਲਾਉਣ ਦੀ ਖੁੱਲ ਮਿਲੀ ਹੋਈ ਹੈ ।ਕਰੋਨਾ ਕਾਰਨ ਇਸ ਵਾਰ ਸਥਿਤੀ ਕੁਝ ਵੱਖਰੀ ਹੈ ਤੇ ਸਿਹਤ ਸੁਰੱਖਿਆ ਨਾਲ ਸਬੰਧਿਤ ਕਈ ਤਰ÷ ੍ਹਾਂ ਦੀ ਪਾਬੰ ਦੀਆਂ ਲੱਗੀਆਂ ਹੋਈਆਂ ਹਨ ਪਰ ਮਿਊਂਸਪਲ ਸਰਕਾਰ ਨੇ ਪਟਾਕੇ ਚਲਾਉਣ ਦੀ ਖੁਲ ਬਰਕਰਾਰ ਰੱਖੀ ਹੈ । ਬਰੈਂਪਟਨ ‘ਚ ਵਾਰਡ 9-10 ਦੇ ਸਿਟੀ ਕੌਂਸਲਰ ਹਰਕੀਰਤ ਸਿੰਘ ਨੇ ਕਿਹਾ ਕਿ ਦੀਵਾਲੀ ਮੌਕੇ ਨਿੱਜੀ ਪ੍ਰਾਪਰਟੀ ਵਿਚ ਨੇੜੇ ਤੱਕ (3 ਕੁ ਮੀਟਰ ਤੱਕ) ਚੱਲਣ ਵਾਲੇ ਪਟਾ ਕੇ ਚਲਾਉਣ ਦੀ ਆਗਿਆ ਹੈ । ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
