Home / ਤਾਜ਼ਾ ਖਬਰਾਂ / ਹੁਣ ਇਹਨਾਂ ਦੇਸ਼ਾ ਨੇ ਇੰਡੀਆ ਲਈ ਖੋਲ੍ਹੇ ਦਰਵਾਜ਼ੇ

ਹੁਣ ਇਹਨਾਂ ਦੇਸ਼ਾ ਨੇ ਇੰਡੀਆ ਲਈ ਖੋਲ੍ਹੇ ਦਰਵਾਜ਼ੇ

ਖੁਸ਼ਖਬਰੀ ਵਿਦੇਸ਼ ਜਾਣਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ,ਕਈ ਲੋਕ ਮਜਬੂਰੀਵਸ ਵਿਦੇਸ਼ਾਂ ਵਿੱਚ ਜਾ ਕੇ ਵਸਦੇ ਹਨ ਤੇ ਕਈਆਂ ਨੂੰ ਉਨ੍ਹਾਂ ਮੁਲਕਾਂ ਦੀ ਖੂਬਸੂਰਤੀ ਖਿੱਚ ਕੇ ਲੈ ਜਾਂਦੀ ਹੈ। ਰੋਜ਼ੀ ਰੋਟੀ ਦੀ ਖਾਤਰ ਅਨੇਕਾਂ ਹੀ ਭਾਰਤੀ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ। ਪਰ ਕਰੋਨਾ ਦੇ ਕਾਰਨ ਇਸ ਵਿੱਚ ਕਮੀ ਆਈ ਹੈ। ਸਭ ਪਾਸੇ ਤਾਲਾਬੰਦੀ ਹੋਣ ਕਾਰਨ ਹਵਾਈ ਆਵਾਜਾਈ ਠੱਪ ਕਰ ਦਿੱਤੀ ਗਈ ਸੀ।

ਦੱਸ ਦਈਏ ਕਿ ਜਿਸ ਕਾਰਨ ਲੋਕਾਂ ਦਾ ਦੂਸਰੇ ਮੁਲਕਾਂ ਚ ਜਾਣਾ ਔਖਾ ਹੋ ਗਿਆ ਸੀ। ਹੁਣ ਜਦੋਂ ਕਰੋਨਾ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਤਾਂ, ਸਭ ਦੇਸ਼ ਆਪਣੇ ਪੈਰਾਂ ਸਿਰ ਹੋਣ ਲਈ ਪੂਰੇ ਯਤਨ ਕਰ ਰਹੇ ਹਨ। ਹੁਣ 17 ਦੇਸ਼ਾਂ ਵੱਲੋਂ ਇਕ ਖੁਸ਼ਖਬਰੀ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਭਾਰਤੀ ਹੁਣ 17 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੂਰੀ ਨੇ ਦਸਿਆ ਕਿ ਭਾਰਤ ਸਰਕਾਰ ਵੰਦੇ ਭਾਰਤ ਮਿਸ਼ਨ ਤੋਂ ਇਲਾਵਾ ਹੁਣ ਦੂਜੇ ਦੇਸ਼ਾਂ ਨਾਲ ‘ਏਅਰ ਬੱਬਲ ‘ ਸਮਝੌਤਾ ਕਰ ਰਹੀ ਹੈ । ਜਾਣਕਾਰੀ ਅਨੁਸਾਰ ਜਿਸ ਨਾਲ ਭਾਰਤ ਦੇ ਲੋਕ ਇਨ੍ਹਾਂ 17 ਦੇਸ਼ਾਂ ਵਿਚ ਯਾਤਰਾ ਲਈ ਜਾ ਸਕਦੇ ਹਨ । ਇਨ੍ਹਾਂ ਦੇਸ਼ਾਂ ਦੇ ਲੋਕ ਵੀ ਭਾਰਤ ਆ ਸਕਦੇ ਹਨ।ਏਅਰ ਬੱਬਲ ਨਾਲ ਇੱਕ ਅਸਥਾਈ ਸਮਝੌਤਾ ਹੈ ।ਜਿਸ ਦੇ ਤਹਿਤ ਵੱਖ ਵੱਖ ਦੇਸ਼ ਆਪਣੇ ਨਿਯਮਾਂ ਦੇ ਅਨੁਸਾਰ ਸੀਮਤ ਉਡਾਣਾਂ ਨੂੰ ਮਨਜੂਰੀ ਦਿੰਦੇ ਹਨ। ਹਾਲਾਕਿ ਇਸ ਸਮਝੌਤੇ ਤਹਿਤ ਵਿਸ਼ੇਸ ਕੌਮਾਂਤਰੀ ਉਡਾਣਾਂ ਮਈ ਮਹੀਨੇ ਤੋਂ ਵੰਦੇ ਭਾਰਤ ਮਿਸ਼ਨ ਅਤੇ ਜੁਲਾਈ ਤੋਂ ਚੁਣੇ ਹੋਏ ਦੇਸ਼ਾਂ ਨਾਲ ਦੁਵੱਲੇ’ ਏਅਰ ਬੱਬਲ ‘ਸਮਝੌਤੇ ਤਹਿਤ ਚੱਲ ਰਹੀਆਂ ਹਨ।

ਇਸ ਤੋਂ ਪਹਿਲਾ ਭਾਰਤ ਦਾ ਇਸ ਤਰ੍ਹਾਂ ਦਾ ਸਮਝੌਤਾ 16 ਦੇਸ਼ਾਂ ਅਫਗਾਨਿਸਤਾਨ, ਇਰਾਕ,ਜਾਪਾਨ, ਮਾਲਦੀਵ, ਬਹਿਰੀਨ, ਓਮਾਨ,ਕੈਨੇਡਾ, ਫਰਾਂਸ, ਜਰਮਨੀ, ਨਾਈਜੀਰੀਆ, ਕਤਰ, ਯੂ. ਏ. ਈ.,ਕੀਨੀਆ, ਯੂ .ਕੇ. ਅਮਰੀਕਾ, ਭੂਟਾਨ ਨਾਲ ਸੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਯੂਕਰੇਨ ਨਾਲ ਵੀ ਇੱਕ ਵੱਖਰਾ ਦੋ ਪੱਖੀ ਏਅਰ ਬੱਬਲ ਸਮਝੌਤਾ ਕਰ ਲਿਆ ਹੈ।ਜਿਸ ਤਹਿਤ ਦੋਹਾਂ ਮੁਲਕਾਂ ਦਰਮਿਆਨ ਸੀਮਤ ਉਡਾਣਾਂ ਦੀ ਵਿਵਸਥਾ ਹੋਵੇਗੀ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਬੰਦੇ ਭਾਰਤ ਮਿਸ਼ਨ ਤੋਂ ਇਲਾਵਾ ਹੁਣ ਦੂਜੇ ਦੇਸ਼ਾਂ ਨਾਲ ਏਅਰ ਬੱਬਲ ਸਮਝੌਤਾ ਕਰ ਰਹੀ ਹੈ ਤੇ ਭਾਰਤ ਦੇ ਲੋਕ ਇਨ੍ਹਾਂ 17 ਦੇਸ਼ਾਂ ਦੀ ਯਾਤਰਾ ਕਰ ਸਕਣਗੇ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.