Breaking News
Home / ਤਾਜ਼ਾ ਖਬਰਾਂ / ਹੁਣੇ ਹੁਣੇ ਪੰਜਾਬ ਚ 130 ਫੁੱਟ ਜਮੀਨ ਦੇ ਥੱਲਿਓਂ ਸਬਮਰਸੀਬਲ ਦੇ ਬੋਰ ‘ਚੋਂ ਮਿਲੀ ਅਨੋਖੀ ਚੀਜ਼- ਦੇਖ ਉੱਡੇ ਸਭ ਦੇ ਹੋਸ਼

ਹੁਣੇ ਹੁਣੇ ਪੰਜਾਬ ਚ 130 ਫੁੱਟ ਜਮੀਨ ਦੇ ਥੱਲਿਓਂ ਸਬਮਰਸੀਬਲ ਦੇ ਬੋਰ ‘ਚੋਂ ਮਿਲੀ ਅਨੋਖੀ ਚੀਜ਼- ਦੇਖ ਉੱਡੇ ਸਭ ਦੇ ਹੋਸ਼

ਮਾਨਾਂਵਾਲਾ:ਪਿੰਡ ਬੰਡਾਲਾ ‘ਚ ਕਿਸਾਨ ਮੁਖਤਾਰ ਸਿੰਘ ਵਲੋਂ ਆਪਣੇ ਘਰ ਸਬਮਰਸੀਬਲ ਮੋਟਰ ਦਾ ਬੋਰ ਕਰਵਾਇਆ ਜਾ ਰਿਹਾ ਸੀ, ਜਿਨ੍ਹਾਂ ਨੂੰ ਬੋਰ ਕਰਦੇ ਸਮੇਂ 130 ਫੁੱਟ ਤੋਂ ਲੱਕੜ ਦੇ 2 ਟੁਕੜੇ ਮਿਲੇ ਅਤੇ ਜਦੋਂ ਬੋਰ 300 ਫੁੱਟ ਤੋਂ ਵੱਧ ਡੂੰ ਘਾ ਕੀਤਾ ਜਾ ਰਿਹਾ ਸੀ ਤਾਂ ਇਕ ਅਜਿਹੀ ਚੀਜ਼ ਮਿਲੀ ਜਿਸ ਨੂੰ ਦੇਖ ਸਭ ਦੇ ਹੋਸ਼ ਉੱਡ ਗਏ। ਇਸ ਸਬੰਧੀ ਗੁਰਵੇਲ ਸਿੰਘ ਦੱਸਿਆ ਨੇ ਕਿ ਬੋਰ ਕਰਵਾਉਂਦੇ ਸਮੇਂ ਹੇਠੋਂ ਬਹੁਤ ਪੁਰਾਣੇ ਲੱਕੜੀ ਅਤੇ 3 ਹੱਡੀਆਂ ਦੇ ਟੁਕੜੇ ਮਿਲੇ ਹਨ ਅਤੇ ਇਸ ਦੇ ਆਸ-ਪਾਸ ਹੋਰ ਵੀ ਬਹੁਤ ਕੁਝ ਹੋ ਸਕਦਾ ਹੈ, ਜਿਸ ਦੀ ਖੋਜ ਕਰਵਾਈ ਜਾਣੀ ਚਾਹੀਦੀ ਹੈ। ਪਿੰਡ ‘ਚ ਸਭ ਤੋਂ ਉੱਚੀ ਜਗ੍ਹਾ ‘ਤੇ ਮੰਦਰ ਸਥਿਤ ਹੈ। ਪਿੰਡ ਦੇ ਬਜ਼ੁਰਗ ਲੋਕ ਦੱਸਦੇ ਹਨ ਕਿ ਇਥੇ ਪਹਿਲਾਂ ‘ਦੀਪ’ ਦੇ ਨਾਂ ‘ਤੇ ਸ਼ਹਿਰ ਵੱਸਦਾ ਸੀ, ਜੋ ਉਸ ਸਮੇਂ ਰਾਜਿਆਂ ਦੀ ਲ ੜਾ ਈ ਦੌਰਾਨ ਉ ਜ ੜ ਗਿਆ ਸੀ।ਜ਼ਿਕਰਯੋਗ ਹੈ ਕਿ ਕਾਫੀ ਸਮਾਂ ਪਹਿਲਾਂ ਵੀ ਇਸੇ ਪਿੰਡ ‘ਚ ਨੀਂਹ ਪੁੱਟਦੇ ਸਮੇਂ ਬਹੁਤ ਵੱਡੇ ਅਕਾਰ ਦੀਆਂ ਇੱਟਾਂ ਮਿਲੀਆਂ ਸਨ, ਜਿਸ ਦੀ ਖਬਰ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਕਾਹਨ ਸਿੰਘ ਪਨੂੰ ਨੂੰ

ਮਿਲੀ ਤਾਂ ਉਨ੍ਹਾਂ ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਨਾਲ ਦੌਰਾ ਕੀਤਾ ਸੀ ਅਤੇ ਖੋਜ ਕਰਨ ਲਈ ਪੁਟਾਈ ਦਾ ਪ੍ਰੋਗਰਾਮ ਬਣਾਇਆ ਸੀ ਪਰ ਸਿਰੇ ਨਹੀਂ ਚੜ੍ਹ ਸਕਿਆ।ਇਸ ਸਬੰਧੀ ਖੋਜਕਰਤਾ ਦੇਵ ਦਰਦ ਦਾ ਕਹਿਣਾ ਹੈ ਕਿ ਇਸ ਇਲਾਕੇ ‘ਚ ਰਾਵੀ ਦਰਿਆ ਵਹਿੰਦਾ ਹੁੰਦਾ ਸੀ ਅਤੇ 326 ਸਾਲ ਪਹਿਲਾਂ ਸਿਕੰਦਰ ਲਾਹੌਰ ਤੋਂ ਆ ਰਿਹਾ ਸੀ, ਜਿਸ ਦੀ ਇਸ ਇਲਾਕੇ ‘ਚ ਲੜਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਇਥੇ ਦੁਰਗ ਕਿਲਾ ਹੁੰਦਾ ਸੀ, ਜਿਸ ਅਧੀਨ ਕੱਠ ਲੋਕਾਂ ਦੇ ਨਿੱਕੇ-ਨਿੱਕੇ ਰਾਜ ਹੁੰਦੇ ਸਨ ਤੇ ਉਨ੍ਹਾਂ ਨੂੰ ਸਿਕੰਦਰ ਨੇ ਲਗਭਗ 3 ਮਹੀਨੇ ਘੇਰਾ ਪਾਈ ਰੱਖਿਆ ਸੀ।

ਦੁਰਗ ਕਿਲੇ ਦਾ ਸਾਰਾ ਮਲਬਾ ਥੇਹ ਹੇਠਾਂ ਦੱਬਿਆ ਹੋਇਆ ਹੈ, ਜਿਸ ਦੀ ਥੋੜ੍ਹੀ ਜਿਹੀ ਖੋਦਾਈ ਕੀਤੀ ਤਾਂ ਉਸ ਸਮੇਂ 14 ਇੰਚ ਲੰਬੀਆਂ, 9 ਇੰਚ ਚੌੜੀਆਂ ਤੇ 3 ਇੰਚ ਮੋਟੀਆਂ ਇੱਟੀਆਂ ਮਿਲੀਆਂ ਸਨ, ਜੋ ਕੁਸ਼ਾਨ ਸਮੇਂ ਦੀਆਂ ਸਨ। ਉਨ੍ਹਾਂ ਦੱਸਿਆ ਕਿ ਮੇਰੇ ਕੋਲ ਕੁਝ ਬਰਤਨ ਵੀ ਹਨ, ਜੋ ਮੈਨੂੰ ਮਿਲੇ ਸਨ। ਪ੍ਰਸਿੱਧ ਨਾਵਲਕਾਰ ਮਨਮੋਹਨ ਬਾਵਾ ਨੇ ਵੀ ‘ਯੁੱਧ ਨਾਦ’ ‘ਚ ਇਸ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੈਂ ਡਿਪਟੀ ਕਮਿਸ਼ਨਰ ਪਨੂੰ ਨੂੰ 3 ਵਾਰ ਇਥੇ ਲੈ ਕੇ ਆਇਆ ਸੀ ਅਤੇ 25 ਲੱਖ ਰੁਪਏ ਥੇਹ ‘ਤੇ ਵਸਣ ਵਾਲੇ ਲੋਕਾਂ ਨੂੰ ਦੇਣ ਲਈ ਮਨਜ਼ੂਰ ਵੀ ਹੋ ਚੁੱਕੇ ਸਨ

ਤਾਂ ਕਿ ਉਹ ਲੋਕ ਆਪਣੇ ਘਰ ਕਿਤੇ ਹੋਰ ਬਣਾ ਲੈਣ ਪਰ ਡਿਪਟੀ ਕਮਿਸ਼ਨਰ ਦੀ ਬਦਲੀ ਹੋਣ ਕਾਰਣ ਇਹ ਕੰਮ ਵਿਚਾਲੇ ਹੀ ਰਹਿ ਗਿਆ। ਇਸ ਸਬੰਧੀ ਪ੍ਰਸਿੱਧ ਨਾਵਲਕਾਰ ਮਨਮੋਹਨ ਬਾਵਾ ਦਾ ਕਹਿਣਾ ਹੈ ਕਿ ਇਹ ਪਿੰਡ ਬਹੁਤ ਪੁਰਾਣਾ ਹੈ, ਜਿਸ ਦੀ ਪੁਰਾਤੱਤਵ ਵਿਭਾਗ ਦੁਆਰਾ ਖੋਜ ਕੀਤੀ ਜਾਵੇ ਤਾਂ ਬਹੁਤ ਕੀਮਤੀ ਪੁਰਾਣੀਆਂ ਚੀਜ਼ਾਂ ਮਿਲ ਸਕਦੀਆਂ ਹਨ।

ਹੋਰ ਖ਼ਬਰਾਂ :—

About admin

Check Also

ਮਸ਼ਹੂਰ ਮਾਡਲ ਸੋਨਮ ਬਾਜਵਾ ਦੀਆ ਅਣਦੇਖੀਆਂ ਤਸਵੀਰਾਂ

ਸੋਨਮ ਬਾਜਵਾ ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ ਜੋ ਮੁੱਖ ਤੌਰ ‘ਤੇ ਪੰਜਾਬੀ ਭਾਸ਼ਾ ਦੀਆਂ …

Leave a Reply

Your email address will not be published. Required fields are marked *