ਤਿਨ ਦਿਨ ਪਹਿਲਾ ਹਰਫ਼ ਚੀਮਾ ਦੀ ਪਤਨੀ ਦਾ ਜਨਮ ਦਿਨ ਸੀ ।ਆਪਣੀ ਪਤਨੀ ਦੇ ਜਨਮ ਦਿਨ ‘ਤੇ ਉਨ੍ਹਾਂ ਨੇ ਬਹੁਤ ਹੀ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਹੈਪੀ ਬਰਥਡੇ ਮੇਰੀ ਜ਼ਿੰਦਗੀ ਦੇ ਇਸ ਸਫ਼ਰ ‘ਚ ਮੇਰੀ ਸਾਥ ਦੇਣ ਲਈ”। ਉਨ੍ਹਾਂ ਦੀ ਪਤਨੀ ਜੈਸਮੀਨ ਕਾਹਲੋਂ ਹਨ ਜਿਨ੍ਹਾਂ ਨਾਲ ਉਨ੍ਹਾਂ ਨੇ ਬੀਤੇ ਸਾਲ ਫਰਵਰੀ 2019 ‘ਚ ਵਿਆਹ ਕਰਵਾਇਆ ਸੀ ।ਦੋਵਾਂ ਦੇ ਵਿਆਹ ਕਈ ਵੱਡੇ ਗਾਇਕ ਪਹੁੰਚੇ ਸਨ ।ਜੈਸਮੀਨ ਕਾਹਲੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ,ਜਦੋਂ ਕਿ ਹਰਫ਼ ਚੀਮਾ ਖ਼ੁਦ ਸੰਗਰੂਰ ਦੇ ਰਹਿਣ ਵਾਲੇ ਹਨ ਦੋਵਾਂ ਦੀ ਮੰਗਣੀ ਅਪ੍ਰੈਲ 2018 ‘ਚ ਹੋਈ ਸੀ । ਹਰਫ਼ ਚੀਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।
‘ਹੰਝੂ’ ਗੀਤ ਨਾਲ ਚਰਚਾ ‘ਚ ਆਏ ਹਰਫ਼ ਚੀਮਾ ਨੇ ਉਸ ਤੋਂ ਬਾਅਦ ਕਈ ਹਿੱਟ ਗੀਤ ਦਿੱਤੇ ਅਤੇ ਅੱਜ ਉਨ੍ਹਾਂ ਦਾ ਨਾਂਅ ਇੰਡਸਟਰੀ ਦੇ ਪ੍ਰਸਿੱਧ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ । ਹਰਫ਼ ਚੀਮਾ ਨੇ ਜੁਦਾ,ਕੈਨੇਡਾ ਵਾਲੀਏ,ਟਿੱਬਿਆਂ ਵਾਲੇ ਜੱਟ ਸਣੇ ਕਈ ਹਿੱਟ ਗੀਤ ਸਰੋਤਿਆਂ ਨੂੰ ਦਿੱਤੇ ਹਨ ।ਹਰਫ਼ ਚੀਮਾ ਇਕ ਵਾਰ ਚਰਚਾ ਵਿਚ ਆਉਣ ਤੋਂ ਮਗਰੋਂ ਬਹੁਤ ਸਮਾਂ ਗਾਇਬ ਹੀ ਰਹੇ |ਇਸਦਾ ਕੋਈ ਖਾਸ ਕਾਰਣ ਤਾ ਅੱਸੀ ਨਹੀਂ ਦੱਸ ਸਕਦੇ |
ਪਰ ਉਸਤੋਂ ਬਾਅਦ ਆ ਕੇ ਓਹਨਾ ਦੇ ਬਹੁਤ ਸਾਰੇ ਗੀਤ ਰਲੀਜ ਕੀਤੇ ਗਏ ਜਿਨ੍ਹਾਂ ਕਰਕੇ ਓਹਨਾ ਨੇ ਫਿਰ ਤੋਂ ਆਪਣੀ ਪਹਿਚਾਣ ਨੂੰ ਕਾਇਮ ਕੀਤਾ |ਉਸ ਸਮੇ ਓਹਨਾ ਨੇ ਇਕ ਗੀਤ ਕੀਤਾ ਸੀ ਸਯਦ ਉਹ ਓਹਨਾ ਦੀ ਅਸਲ ਜਿੰਦਗੀ ਤੇ ਵੀ ਅਧਾਰਿਤ ਸੀ ਜਿਸ ਦੀ ਵੀਡੀਓ ਦੇ ਵਿਚ ਓਹਨਾ ਨੇ ਬਹੁਤ ਕੁਸ਼ ਬਿਆਨ ਕੀਤਾ ਸੀ | ਸੁਪਨੇ ਗੀਤ ਨੇ ਫਿਰ ਤੋਂ ਹਰਫ਼ ਚੀਮਾ ਦੀ ਵਾਪਸੀ ਕਰਵਾਈ ਸੀ |ਅੱਜ ਦੇ ਸਮੇ ਦੇ ਵਿਚ ਹਰਫ਼ ਚੀਮਾ ਵਧੀਆ ਕਲਾਕਾਰਾਂ ਦੀ ਗਿਣਤੀ ਦੇ ਵਿਚ ਆਉਂਦੇ ਹਨ |
