ਇਸ ਵੇਲੇ ਦੀ ਵੱਡੀ ਖਬਰ ਆ ਰਹੀ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦੇ ਲੋਨ ਚੱਲ ਰਹੇ। ਕੀ ਤੁਸੀਂ ਲੌਕਡਾਉਨ ਵਿੱਚ ਲੋਨ ਮੋਰਾਟੋਰੀਅਮ (Loan moratorium) ਸਹੂਲਤ ਦਾ ਲਾਭ ਨਹੀਂ ਲਿਆ ਅਤੇ ਆਪਣੀਆਂ ਸਾਰੀਆਂ ਕਿਸ਼ਤਾਂ ਦਾ ਭੁਗਤਾਨ ਕੀਤਾ? ਤਾਂ ਸਰਕਾਰ ਦੀਵਾਲੀ ਤੋਂ ਪਹਿਲਾਂ ਤੁਹਾਡੇ ਖਾਤੇ ਵਿਚ ਪੈਸੇ ਟ੍ਰਾਂਸਫਰ ਕਰੇਗੀ। ਦੱਸ ਦਈਏ ਕਿ ਲੋਕਡਾਨ ਵਿੱਚ ਸਮੇਂ ਸਿਰ ਆਪਣੇ ਲੋਨ ਦੀਆਂ ਕਿਸ਼ਤਾਂ ਭਰਨ ਵਾਲੇ ਗਾਹਕਾਂ ਨੂੰ ਸਰਕਾਰ ਇਹ ਸਹੂਲਤ ਦੇ ਰਹੀ ਹੈ।
.5r
ਕੇਂਦਰ ਸਰਕਾਰ ਨੇ ਕਰਜ਼ਾ ਮੁਆਫੀ (Loan moratorium) ਦੌਰਾਨ ਵਿਆਜ ‘ਤੇ ਵਿਆਜ਼ ਬਾਰੇ ਆਪਣੇ ਫੈਸਲਿਆਂ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਇਹ ਗੱਲ ਕਹੀ।ਜਾਣਕਾਰੀ ਅਨੁਸਾਰ ਕੇਂਦਰ ਦੀ ਮੋਦੀ ਸਰਕਾਰ ਨੇ ਇਸ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਜਿਨ੍ਹਾਂ ਨੇ ਸਮੇਂ ਸਿਰ ਈਐਮਆਈ ਭਰਿਆ ਹੈ, ਉਨ੍ਹਾਂ ਨੂੰ ਵਿਆਜ ’ਤੇ ਵਿਆਜ ਅਨੁਸਾਰ ਪੈਸਾ ਵਾਪਸ ਮਿਲੇਗਾ। ਜੋ ਸਮੇਂ ‘ਤੇ EMI ਜਮ੍ਹਾਂ ਨਹੀਂ ਕਰਵਾ ਸਕੇ, ਸਰਕਾਰ ਉਨ੍ਹਾਂ ਦਾ ਵਿਆਜ ਉਤੇ ਵਿਆਜ਼ ਦਾ ਪੈਸਾ ਭਰੇਗੀ। ਦੱਸ ਦਈਏ ਕਿ ਸਰਕਾਰ ਨੇ ਕਿਹਾ ਹੈ ਕਿ ਉਹ ਸਾਰੇ ਗ੍ਰਾਹਕ ਜਿਨ੍ਹਾਂ ਨੇ ਲੋਨ ਮੋਰਾਟੋਰੀਅਮ ਸਹੂਲਤ ਦਾ ਲਾਭ ਨਹੀਂ ਲਿਆ ਅਤੇ ਸਮੇਂ ਸਿਰ ਈਐਮਆਈ ਦਾ ਭੁਗਤਾਨ ਕੀਤਾ, ਅਜਿਹੇ ਲੋਕਾਂ ਨੂੰ ਕੈਸ਼ਬੈਕ ਮਿਲੇਗਾ। ਇਸ ਯੋਜਨਾ ਦੇ ਤਹਿਤ, ਅਜਿਹੇ ਰਿਣਦਾਤਾਵਾਂ ਨੂੰ ਸਧਾਰਣ ਅਤੇ ਮਿਸ਼ਰਿਤ ਵਿਆਜ ਵਿੱਚ 6 ਮਹੀਨਿਆਂ ਦੇ ਅੰਤਰ ਦਾ ਲਾਭ ਮਿਲੇਗਾ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਟਵੀਟ ਵਿੱਚ ਕਿਹਾ ਕਿ ਜਿਨ੍ਹਾਂ ਨੇ ਸਮੇਂ ‘ਤੇ ਈਐਮਆਈ ਭਰ ਦਿੱਤੀ ਹੈ, ਉਨ੍ਹਾਂ ਨੂੰ ਵਿਆਜ ‘ਤੇ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ ਜੋ EMI ਨਹੀਂ ਭਰ ਸਕੇ, ਸਰਕਾਰ ਉਨ੍ਹਾਂ ਦਾ ਵਿਆਜ ਉਤੇ ਵਿਆਜ਼ ਆਪ ਭਰੇਗੀ। ਇਸ ਅਹਿਮ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡੇ ਪੇਜ ਪੰਜਾਬ ਲਾਈਵ ਟੀਵੀ ਨੂੰ ਲਾਇਕ ਜਰੂਰ ਕੌਰ ਅਸੀਂ ਤੁਹਾਡੇ ਲਈ ਨਵੀਆਂ ਨਵੀਆਂ ਖਬਰਾਂ ਲੈ ਕ ਆਉਂਦੇ ਹਾਂ |
