ਪੰਜਾਬ ਦੇ ਵਿਚ ਵਿਆਹ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ |ਪਰ ਇਹ ਰਿਸ਼ਤਾ ਵੀ ਅਜਕਲ ਹਰ ਕਿਸੇ ਦੇ ਵੱਸ ਦਾ ਨਹੀਂ ਰਹਿ ਗਿਆ |ਬਹੁਤ ਸਾਰੇ ਰਿਸ਼ਤੇ ਤਾ ਨਿਭ ਜਾਂਦੇ ਹਨ ਪਰ ਬਹੁਤ ਜਿਆਦਾ ਰਿਸ਼ਤੇ ਅੱਜਕਲ ਨਹੀਂ ਨਿਭ ਰਹੇ |ਅੱਜਕਲ ਦੇ ਲੋਕ ਮਤਲਬੀ ਹੋ ਚੁਕੇ ਹਨ ਤੇ ਵਿਸ਼ਵਾਸ ਸ਼ਬਦ ਨੂੰ ਭੁੱਲ ਹੀ ਗਏ ਹਨ |
ਇਸੇ ਹੀ ਤਰਾਂ ਦੀ ਇਕ ਸਚਾਈ ਕਹਾਣੀ ਅਸੀਂ ਤੁਹਾਨੂੰ ਦਸ ਰਹੇ ਹਾਂ ਜਿਸਦੇ ਵਿਚ ਹਰਵਿੰਦਰ ਕੌਰ ਦਾ ਵਿਆਹ ਅਮਰੀਕਾ ਰਹਿੰਦੇ ਇਕ ਨੌਜਵਾਨ ਦੇ ਨਾਲ ਹੋਇਆ |ਪਰ ਓਹਨਾ ਦਾ ਰਿਸ਼ਤਾ ਬਹੁਤ ਚਿਰ ਨਾ ਚਲ ਸਕਿਆ ਤੇ ਥੋੜੇ ਹੀ ਸਮੇ ਬਾਅਦ ਤਲਾਕ ਤਕ ਦੀ ਨੌਬਤ ਵੀ ਆ ਗਈ |ਜਦ ਹਨ ਬਾਰੇ ਦੋਨਾਂ ਨਾਲ ਗੱਲ ਕੀਤੀ ਗਈ ਤਾ ਕੁੜੀ ਦਾ ਕਹਿਣਾ ਇਹ ਸੀ ਕਿ ਮੁੰਡੇ ਵਾਲੇ ਸਾਡੇ ਕੋਲੋਂ ਗੱਡੀ ਤੇ ਦਾਜ ਦੀ ਮੰਗ ਕਰਦੇ ਹਨ |ਹਰਵਿੰਦਰ ਕੌਰ ਨੇ ਇਥੋਂ ਤਕ ਵੀ ਕਿਹਾ ਕਿ ਓਹਨਾ ਦੀ ਸੱਸ ਦੇ ਕਿਸੇ ਗੈਰ ਮਰਦ ਦੇ ਨਾਲ ਸੰਬੰਧ ਵੀ ਹਨ |ਕੁੜੀ ਨੇ ਹੋਰ ਵੀ ਦਸਦਿਆਂ ਇਹ ਕਿਹਾ ਕਿ ਮੁੰਡੇ ਦੇ ਪਹਿਲਾ ਹੀ ਦੋ ਵਿਆਹ ਹੋ ਚੁਕੇ ਸਨ ਜੋ ਮੈਨੂੰ ਪਤਾ ਹੀ ਨਹੀਂ ਸੀ |ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ |ਤੇ ਕੁੜੀ ਦੀ ਸੱਸ ਦੇ ਨਾਲ ਗੱਲਬਾਤ ਕਰਨ ਤੇ ਸੱਸ ਦਾ ਇਹ ਕਹਿਣਾ ਸੀ ਕਿ ਕੁੜੀ ਸਾਡੇ ਕਹਿਣੇ ਤੋਂ ਬਾਹਰ ਹੈ ਤੇ ਇਹ ਵੀ ਆਪਣੇ ਪਤੀ ਨੂੰ ਛੱਡ ਕੇ ਹੋਰ ਮੁੰਡਿਆਂ ਦੇ ਨਾਲ ਗੱਲਾਂ ਕਰਦੀ ਹੈ |
ਕੁੜੀ ਦੀ ਸੱਸ ਬਲਬੀਰ ਕੌਰ ਦਾ ਇਹ ਵੀ ਕਹਿਣਾ ਸੀ ਕਿ ਇਸ ਨੂੰ ਅਸੀਂ ਕਾਲੀ ਨੂੰ ਬਾਹਰ ਆਉਣ ਜਾਣ ਤੋਂ ਰੋਕਦੇ ਸੀ |ਅਸੀਂ ਇਸਨੂੰ ਕਿਹਾ ਕਿ ਅਸੀਂ ਫੋਨ ਨਹੀਂ ਜਿਆਦਾ ਵਰਤਣ ਦੇਣਾ ਤਾ ਪੇਕੇ ਜਾ ਕੇ ਇਹ ਇਕ ਫੋਨ ਹੋਰ ਲੈ ਆਈ |ਜਦੋ ਕੁੜੀ ਦੇ ਦੇਰ ਦੇ ਨਾਲ ਵੀ ਗੱਲ ਕੀਤਾ ਤਾ ਉਸਨੇ ਵੀ ਕਿਹਾ ਕਿ ਇਹ ਬੋਲਾਂ ਲੱਗਿਆ ਨਹੀਂ ਦੇਖਦੀ ਤੇ ਇਸਨੇ 5 ਨੰਬਰ ਰੱਖੇ ਹੋਏ ਹੈ |
