Home / ਤਾਜ਼ਾ ਖਬਰਾਂ / ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਤੋਂ ਆਈ ਇਹ ਖੁਸ਼ੀ ਦੀ ਖ਼ਬਰ

ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਤੋਂ ਆਈ ਇਹ ਖੁਸ਼ੀ ਦੀ ਖ਼ਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਾਂ ਦੇ ਧਾਰਮਿਕ ਅਸਥਾਨ ਹੇਮਕੁੰਟ ਸਾਹਿਬ ਦੇ ਬਾਰੇ ਵਿਚ ਆ ਰਹੀ ਹੈ। ਇਸ ਖਬਰ ਦੇ ਆਉਣ ਨਾਲ ਹੇਮਕੁੰਟ ਸਾਹਿਬ ਦੇ ਦਰਸ਼ਨ ਨੂੰ ਜਾਣ ਵਾਲੀ ਸੰਗਤ ਚ ਖੁਸ਼ੀ ਦੀ ਲਹਿ ਰ ਦੌੜ ਗਈ ਹੈ।ਅਤੇ ਸਭ ਇਸ ਲਈ ਧੰਨਵਾਦ ਕਰ ਰਹੇ ਹਨ।ਰਿਲਾਇੰਸ ਜੀਓ ਨੇ ਸਿੱਖਾਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਉਥੇ ਆਪਣੀ 4 ਜੀ ਸਰਵਿਸ ਸ਼ੁਰੂ ਕੀਤੀ ਹੈ।

ਹੁਣ ਪੰਜਾਬ ਅਤੇ ਹਰਿਆਣਾ ਤੋਂ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਆਪਣੇ ਅਜ਼ੀਜ਼ਾਂ ਨਾਲ ਸੰਪਰਕ ਵਿੱਚ ਰਹਿਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਰਿਲਾਇੰਸ ਜੀਓ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਇਕ ਅਤਿ ਦੁਰਲੱਭ ਖੇਤਰ ‘ਚ 13650 ਫੁੱਟ ਦੀ ਉਚਾਈ ‘ਤੇ ਸਥਿਤ ਪ੍ਰਸਿੱਧ ਸਿੱਖ ਭਾਈਚਾਰੇ ਦੇ ਸ੍ਰੀ ਹੇਮਕੁੰਟ ਸਾਹਿਬ ਵਿਖੇ 4 ਜੀ ਨੈੱਟਵਰਕ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਓਪਰੇਟਰ ਹੈ। ਗੋਵਿੰਦਘਾਟ ਅਤੇ ਘਨਘਰੀਆ ਪਿੰਡ ਖੇਤਰ ਵਿੱਚ ਜੀਓ ਦੇ 4 ਜੀ ਨੈੱਟਵਰਕ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੇ ਦੋ ਮਹੱਤਵਪੂਰਨ ਪੜਾਅ ਹਨ, ਜਿਥੇ ਸ਼ਰਧਾਲੂ ਰੁਕਦੇ ਹਨ। ਯਾਤਰਾ ਦੇ ਖੇਤਰ ਵਿੱਚ ਵਾਇਸ ਦੇ ਨਾਲ ਵੀਡੀਓ ਕਾਲਿੰਗ ਵੀ ਅਸਾਨੀ ਨਾਲ ਕੀਤੀ ਜਾ ਸਕੇਗੀ। 4 ਜੀ ਨੈੱਟਵਰਕ ਦੀ ਤੇਜ਼ ਰਫਤਾਰ ਕਾਰਨ, ਪਹਿਲਾਂ ਆਈਆਂ ਮੁਸ਼ ਕਲਾਂ ਨੂੰ ਦੂਰ ਹੋ ਜਾਣਗੀਆਂ।ਪੰਜਾਬ ਅਤੇ ਹਰਿਆਣਾ ਦੇ ਨਾਲ ਨਾਲ ਦੇਸ਼ ਭਰ ਦੇ ਸਾਰੇ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨਗੇ, ਉਹ ਹੁਣ ਜੀਓ ਦੇ ਨੈਟਵਰਕ ਰਾਹੀਂ ਆਪਣੇ ਪਰਿਵਾਰਾਂ ਨੂੰ ਡਿਜੀਟਲ ਵਾਇਸ ਕਾਲਿੰਗ ਦੇ ਨਾਲ ਨਾਲ ਵੀਡੀਓ ਕਾਲਿੰਗ ਕਰ ਸਕਣਗੇ।

ਜੀਓ ਦੇ 4 ਜੀ ਨੈੱਟਵਰਕ ‘ਤੇ ਹਾਈ ਸਪੀਡ ਇੰਟਰਨੈਟ ਸਰਫਿੰਗ ਵੀ ਆਸਾਨੀ ਨਾਲ ਹੋਵੇਗੀ।ਸੰਗਤਾਂ ਨੂੰ ਦੱਸ ਦੇਈਏ ਕਿ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਸਿੱਖਾਂ ਦਾ ਪਵਿੱਤਰ ਅਸਥਾਨ ਹੈ ਜਿਸ ਦਾ ਸੰਬੰਧ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਹੈ। ਜੋ ਵੀ ਇਸ ਅਸਥਾਨ ਦੇ ਦਰਸ਼ਨ ਕਰਨ ਜਾਂਦਾ ਹੈ ਉਸ ਦੀਆਂ ਸਭ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। ਵਾਹਿਗੁਰੂ ਜੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.