ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਅੰਦਰ ਸਰੋਵਰ ਦੇ ਪੁਲ ਦੀ ਉੱਤਰੀ ਬਾਹੀ ਵੱਲ ਸਥਾਪਤ ਧੁੱਪ ਘੜੀ ਵਾਲੀ ਪੱਥਰ ਦੀ ਸਿਲ ‘ਤੇ ਉੱਕਰੀ ਇਬਾਰਤ ਤੇ ਅੰਕ ਸ਼ਰਧਾਲੂਆਂ ਦੇ ਵਾਰ-ਵਾਰ ਹੱਥ ਲੱਗਣ ਕਾਰਨ ਮਿਟਦੇ ਜਾ ਰਹੇ ਹਨ ਜਿਸ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੇ ਉਕਤ ਇਤਿਹਾਸਕ ਘੜੀ ਦੇ ਰੱਖ-ਰਖਾਅ ਅਤੇ ਮਿਟ ਰਹੀ ਇਬਾਰਤ ਨੂੰ ਮੁੜ ਤੋਂ ਸਹੀ ਹਾ ਲਤ ‘ਚ ਲਿਆਉਣ ਦੀ ਮੰਗ ਕੀਤੀ ਹੈ |
ਇਹ ਧੁੱਪ ਘੜੀ ਸਮਾਂ ਦੱਸਣ ਦੇ ਨਾਲ-ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਪ੍ਰਭਾਵਿਤ ਵੀ ਕਰ ਰਹੀ ਹੈ | ਦੱਸਣਯੋਗ ਹੈ ਕਿ ਤਾਂਬੇ ਦੀ ਬਣੀ ਉਕਤ ਧੁੱਪ ਘੜੀ ਸ: ਲਹਿਣਾ ਸਿੰਘ ਮਜੀਠੀਆ ਨੇ ਸੰਨ 1842 ‘ਚ ਤਿਆਰ ਕੀਤੀ ਸੀ | ਬਿਨਾਂ ਸੂਈਆਂ ਵਾਲੀ ਇਹ ਘੜੀ ਹੋਰਨਾਂ ਘੜੀਆਂ ਵਾਂਗ ਹੀ ਸਮਾਂ ਦੱਸਦੀ ਹੈ | ਬਾਅਦ ‘ਚ ਸੰਨ 1894 ‘ਚ ਗਿਆਨੀ ਗੁਰਬਖ਼ਸ਼ ਸਿੰਘ ਨੇ ਉਕਤ ਬੁਰਜੀ ਦੇ ਆਸ-ਪਾਸ ਸੰਗਮਰਮਰ ਲਗਵਾ ਦਿੱਤਾ | ਧੁੱਪ ਘੜੀ ਦੀ ਤਾਂਬੇ ਦੀ ਤਿਕੋਣੀ ਪਲੇਟ ਬੁਰਜੀ ‘ਤੇ ਇਸ ਪ੍ਰਕਾਰ ਜੜੀ ਗਈ ਹੈ ਕਿ ਪਲੇਟ ਦੀ ਛਾਂ ਜਦੋਂ ਸੰਗਮਰਮਰ ‘ਤੇ ਉੱਕਰੇ ਅੰਕਾਂ ‘ਤੇ ਪੈਂਦੀ ਹੈ ਤਾਂ ਧੁੱਪ ਅਨੁਸਾਰ ਇਹ ਹੱਥ ‘ਤੇ ਬੰਨ੍ਹੀ ਘੜੀ ਵਾਂਗ ਬਿਲਕੁਲ ਸਹੀ ਸਮਾਂ ਦੱਸਣ ਲੱਗਦੀ ਹੈ |
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਉਨ੍ਹਾਂ ਨੂੰ ‘ਕੈਸਰੁਲ ਇਕਤਦਾਰ’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਸੀ |ਸੰਗਤ ਨੂੰ ਬੇਨਤੀ ਹੈ ਜੀ ਜਦੋਂ ਵੀ ਦਰਬਾਰ ਸਾਹਿਬ ਜਾਈ ਦਾ ਇਸ ਇਤਿਹਾਸਕ ਘੜੀ ਦੇ ਦਰਸ਼ਨ ਆਪਣੇ ਬੱਚਿਆਂ ਨੂੰ ਕਰਵਾਇਆਂ ਕਰੋ ਜੀ। ਪਰ ਬੱਚਿਆਂ ਨੂੰ ਹੱਥ ਬਗੈਰਾ ਲੱਗਣ ਤੋਂ ਜਰੂਰ ਰੋਕਿਆ ਕਰੋ। ਕਿਉਂਕਿ ਇਸ ਤਰ੍ਹਾਂ ਦੀਆਂ ਪਵਿੱਤਰ ਤੇ ਇਤਿਹਾਸਕ ਚੀਜ਼ਾਂ ਨੂੰ ਵਾਰ ਵਾਰ ਹੱਥ ਨਹੀ ਲਾਈ ਦਾ ਜੀ।ਇਸ ਜਾਣਕਾਰੀ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾ ਜੋ ਸਭ ਸੰਗਤਾਂ ਤਕ ਪਹੁੰਚ ਜਾਵੇ |
