ਇਸ ਮ-ਹਾ-ਮਾ-ਰੀ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਕੁਝ ਨਿਯਮ ਬਣਾਏ ਗਏ ਹਨ। ਜਿਨ੍ਹਾਂ ਵਿੱਚੋਂ ਇੱਕ ਸਾਦੇ ਵਿਆਹ ਪ੍ਰੋਗਰਾਮ ਵੀ ਹਨ। ਪਰ ਫਿਰ ਵੀ ਕਈ ਲੋਕ ਇਨ੍ਹਾਂ ਨਿਯਮਾਂ ਦੀ ਉ-ਲੰ-ਘ-ਣਾ ਕਰਦੇ ਹਨ ਅਤੇ ਵਿਆਹ ਸ਼ਾਦੀ ਦੇ ਸਮੇਂ ਮ-ਹਾ-ਮਾ-ਰੀ ਨੂੰ ਭੁੱਲ ਕੇ ਬਹੁਤ ਜ਼ਿਆਦਾ ਇਕੱਠ ਕਰ ਲੈਂਦੇ ਹਨ ਅਤੇ ਹਰ ਇਕ ਲਈ ਖ਼-ਤ-ਰਾ ਪੈਦਾ ਕਰ ਦਿੰਦੇ ਹਨ। ਇਸ ਦੇ ਉਲਟ ਕੁਝ ਲੋਕ ਬਹੁਤ ਹੀ ਸਾਦੇ ਤਰੀਕੇ ਨਾਲ ਵਿਆਹ ਕਰਨਾ ਪਸੰਦ ਕਰਦੇ ਹਨ।
ਜੋ ਸਮਾਜ ਨੂੰ ਇੱਕ ਨਵੀਂ ਸੇਧ ਦਿੰਦੇ ਹਨ। ਨਵਾਂ ਸ਼ਹਿਰ ਤੋਂ ਇਸੇ ਤਰ੍ਹਾਂ ਦੀ ਇੱਕ ਚੰਗੀ ਸੇਧ ਦੇ ਰਿਹਾ ਹੈ ਇਹ ਨਵਾਂ ਵਿਆਹਿਆ ਜੋੜਾ। ਨਵਾਂ ਸ਼ਹਿਰ ਦੇ ਇਕ ਪਿੰਡ ਮਹਿਤਪੁਰ ਉਲੱਦਣੀ ਦੇ ਰਹਿਣ ਵਾਲੇ ਨੌਜਵਾਨ ਕੁਲਵੀਰ ਸਿੰਘ ਦਾ ਵਿਆਹ ਬੰਗਾ ਸ਼ਹਿਰ ਦੀ ਰਹਿਣ ਵਾਲੀ ਸਤਵਿੰਦਰ ਕੌਰ ਨਾਲ ਹੋਇਆ। ਦੋਨਾਂ ਪਰਿਵਾਰਾਂ ਵੱਲੋਂ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਖਰਚੇ ਨੂੰ ਵੀ ਬਚਾਇਆ।
ਕੁਲਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਦੇ ਤਰੀਕੇ ਨਾਲ ਵਿਆਹ ਕਰਵਾ ਕੇ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਹੈ। ਕੁਲਵੀਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਤੇ ਵਿਆਹ ਕਰਵਾਉਂਣ ਦਾ ਉਨ੍ਹਾਂ ਦਾ ਸ਼ੌਂਕ ਸੀ।ਨਵਵਿਆਹੀ ਲੜਕੀ ਸਤਵਿੰਦਰ ਕੌਰ ਦਾ ਵੀ ਇਹੋ ਕਹਿਣਾ ਹੈ ਕਿ ਸਾਨੂੰ ਘੱਟ ਖ਼ਰਚਾ ਕਰਨਾ ਚਾਹੀਦਾ ਅਤੇ ਸਾਦੇ ਤਰੀਕੇ ਨਾਲ ਕਰਨਾ ਚਾਹੀਦਾ ਹੈ।
ਲੜਕੇ ਦੇ ਪਿਤਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਜ਼ਿਆਦਾ ਇੱਕਠ ਨਾ ਕਰਦੇ ਹੋਏ ਸਾਦਾ ਵਿਆਹ ਕੀਤਾ ਗਿਆ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਖਰਚੇ ਤੋਂ ਖੁਦ ਵੀ ਬਚਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਬਚਾਉਣਾ ਚਾਹੀਦਾ ਹੈ। ਲੜਕੇ ਦੇ ਚਾਚੇ ਵੱਲੋਂ ਕਿਹਾ ਗਿਆ ਹੈ ਕੀ ਉਹ ਪੰਜ ਬੰਦੇ ਲੜਕੀ ਨੂੰ ਵਿਆਹ ਕੇ ਲੈ ਗਏ ਹਨ ਅਤੇ ਕੋਈ ਵੀ ਬਰਾਤ ਦਾ ਖਰਚਾ ਨਹੀਂ ਕੀਤਾ ਗਿਆ। ਪਰਿਵਾਰ ਵੱਲੋਂ ਸਭ ਨੂੰ ਇਹ ਅਪੀਲ ਕੀਤੀ ਗਈ ਕਿ ਸਾਨੂੰ ਫਾਲਤੂ ਖਰਚਾ ਨਹੀਂ ਕਰਨਾ ਚਾਹੀਦਾ ਹੈ ਅਤੇ ਸਾਦੇ ਤਰੀਕੇ ਨਾਲ ਵਿਆਹ ਕਰਨਾ ਚਾਹੀਦਾ।
