ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਸੋਨਮ ਬਾਜਵਾ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਆਪਣੀ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਹੈ। ਹੁਣ ਸੋਨਮ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।ਜਦੋਂ ਵਿਲੱਖਣ ਸਟਾਈਲ ਸਟੇਟਮੈਂਟਾਂ ਦੀ ਗੱਲ ਆਉਂਦੀ ਹੈ ਤਾਂ ਸੋਨਮ ਬਾਜਵਾ ਨਿਸ਼ਚਿਤ ਤੌਰ ‘ਤੇ ਇੱਕ ਟ੍ਰੈਂਡਸੈਟਰ ਹੈ। ਇਸ ਪੰਜਾਬੀ ਅਦਾਕਾਰਾ ਨੂੰ ਫੈਸ਼ਨ ਵਿੱਚ ਉਸ ਦੀ ਸ਼ਾਨਦਾਰ ਪਸੰਦ ਲਈ ਇੱਕ ਫੈਸ਼ਨ ਦੀਵਾ ਮੰਨਿਆ ਜਾਂਦਾ ਹੈ।
ਸੋਨਮ ਕਦੇ ਵੀ ਆਪਣੇ ਆਕਰਸ਼ਕਤਾ ਨਾਲ ਆਪਣੇ ਫੈਨਜ਼ ਨੂੰ ਪ੍ਰਭਾਵਿਤ ਕਰਨ ਵਿੱਚ ਅਸਫਲ ਨਹੀਂ ਹੁੰਦੀ।ਹੁਣ ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀਆਂ ਨਵੀਂਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਉਹ ਇੱਕ ਸਿੰਪਲ ਤੇ ਪੰਜਾਬੀ ਸੂਟ ਵਿੱਚ ਨਜ਼ਰ ਆ ਰਹੀ ਹੈ। ਸਿੰਪਲ ਸੂਟ ਦੇ ਵਿੱਚ ਵੀ ਸੋਨਮ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੋਨਮ ਬਾਜਵਾ ਨੇ ਨੀਲੇ ਰੰਗ ਦਾ ਕੜਾਈ ਵਾਲਾ ਸੂਟ ਪਾਇਆ ਹੋਇਆ ਹੈ। ਉਸ ਨੇ ਬਹੁਤ ਹੀ ਹਲਕਾ ਮੇਅਕਪ ਕੀਤਾ ਹੈ ਤੇ ਵਾਲਾਂ ਖੁੱਲ੍ਹਾ ਛੱਡ ਕੇ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। ਇਨ੍ਹਾਂ ਤਸਵੀਰਾਂ ਵਿੱਚ ਸੋਨਮ ਬਾਜਵਾ ਬੇਹੱਦ ਸੁਹਪਣ ਤੇ ਸਾਦਗੀ ਭਰੇ ਅੰਦਾਜ਼ ਵਿੱਚ ਤਸਵੀਰ ਖਿਚਵਾਉਣ ਲਈ ਵੱਖ-ਵੱਖ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਦੇ ਵਿੱਚ ਸੋਨਮ ਦਾ ਕਾਨਫੀਡੈਂਸ ਤੇ ਖੂਬਸੂਰਤੀ ਪੂਰੀ ਤਰ੍ਹਾਂ ਵਿਖਾਈ ਦੇ ਰਹੀ ਹੈ।ਸੋਨਮ ਬਾਜਵਾ ਦੇ ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ‘ਤੇ ਫੈਨਜ਼ ਵੱਖ-ਵੱਖ ਕੁਮੈਂਟ ਕਰਕੇ ਆਪੋ ਆਪਣੀ ਪ੍ਰਤੀਕੀਰਿਆ ਵੀ ਦੇ ਰਹੇ ਹਨ।ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ , ਸੋਨਮ ਬਾਜਵਾ ਨੇ ਹਾਲ ਹੀ ਵਿੱਚ ਗੁਰਨਾਮ ਭੁੱਲਰ ਦੇ ਨਾਲ ਆਪਣੀ ਫ਼ਿਲਮ ‘ਮੈਂ ਵਿਆਹ ਨਹੀਂ ਕਰੋਨਾ ਤੇਰੇ ਨਾਲ’ ਨਾਲ ਆਪਣੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਦੋਹਾਂ ਨੂੰ ਫਿਲਮ ਲਈ ਕਾਫੀ ਰਿਵਿਊਜ਼ ਮਿਲ ਰਹੇ ਹਨ।
