ਇਸ ਵੇਲੇ ਵੱਡੀ ਖਬਰ ਆ ਰਹੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨ ਟਰੇਨ ਰੋਕ ਰਹੇ ਹਨ ਇਸ ਨਾਲ ਉਹਨਾਂ ਦਾ ਹੀ ਨੁਕ ਸਾਨ ਹੋਵੇਗਾ ਜੇਕਰ ਟਰੇਨਾਂ ਨਹੀ ਚੱਲਣਗੀਆ ਤਾਂ ਫਸਲ ਕਿਵੇ ਚੁੱਕੀ ਜਾਵੇਗੀ। ਉਹਨਾਂ ਨੇ ਕਿਹਾ ਹੈ ਕਿ ਜੇਕਰ ਪੰਪ ਨਹੀ ਚੱਲਣ ਦੇਣਗੇ ਤਾਂ ਤੇਲ ਕਿੱਥੋ ਲੈਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਖੇਤੀ ਕਾਨੂੰਨ ਨੂੰ ਲੈ ਕੇ ਵਿਧਾਨ ਸਭਾ ਦਾ ਸੈਸ਼ਨ ਉਦੋ ਬੁਲਾਇਆ ਜਾਵੇਗਾ ਜਦੋਂ ਸੂਬੇ ਵਿਚ ਕੋਰੋਨਾ ਦਾ ਪ੍ਰਭਾਵ ਘੱਟ ਹੋਵੇਗਾ।
ਦੱਸ ਦਈਏ ਕਿ ਇਸ ਤੋਂ ਇਲਾਵਾ ਕੈਪਟਨ ਨੇ ਕਿਹਾ ਕਿ ਸਿੱਧੂ ਨੂੰ ਪ੍ਰਧਾਨ ਬਣਾਉਣ ਵਾਲੇ ਸਵਾਲ ਦਾ ਜਵਾਬ ਦਿੰਦੇ ਕਿਹਾ ਹੈ ਕਿ ਤਿੰਨ ਸਾਲ ਪਹਿਲਾ ਪਾਰਟੀ ਵਿਚ ਆਉਣ ਵਾਲੇ ਨੂੰ ਪ੍ਰਧਾਨ ਕਿਵੇ ਬਣਾਇਆ ਜਾਵੇ।ਕੈਬਨਿਟ ਵਿਚ ਉਸਦਾ ਬਿਜਲੀ ਵਿਭਾਗ ਖਾਲੀ ਪਿਆ ਹੈ ਜੇਕਰ ਸਿੱਧੂ ਆਉਣਾ ਚਾਹੁੰਦੇ ਹਨ ਤਾਂ ਵਿਭਾਗ ਸੰਭਲਣ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਖੇਤੀ ਬਚਾਓ ਯਾਤਰਾ ਦੇ ਆਖਿਰੀ ਦਿਨ ਦੇ ਕੁੱਝ ਪਲ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ। ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਇਨ੍ਹਾਂ ਕਿਸਾਨ ਕਾਲੇ ਕਾਨੂੰਨਾਂ ਤੋਂ ਕਿਸਾਨਾਂ ਦਾ ਬਚਾ ਕਰਨ ਲਈ ਮੈਂ ਉਹ ਹਰ ਵੱਡਾ ਕਦਮ ਚੁੱਕਾਂਗਾ ਜੋ ਸਾਡੇ ਕਿਸਾਨਾਂ ਦੀ ਭਲਾਈ ਲਈ ਹੋਵੇਗਾ।
ਅਸੀਂ ਆਪਣੇ ਕਿਸਾਨਾਂ ਦੇ ਨਾਲ ਹਾਂ ਤੇ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਦੇ ਅਧਿਕਾਰਾਂ ਦੀ ਹਰ ਹਾਲ ‘ਚ ਰੱਖਿਆ ਕੀਤੀ ਜਾਵੇ।ਸਾਡੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਦੀ ਇਹ ਆਵਾਜ ਬਹੁਤ ਲੰਬੀ ਹੈ। ਮੈਨੂੰ ਪੰਜਾਬ ਵਿਚ ਸਾਰਿਆਂ ‘ਤੇ ਮਾਣ ਹੈ ਕਿ ਉਹ ਕਿਸਾਨਾਂ ਦੇ ਸਮਰਥਨ ਵਿਚ ਨਾਲ ਹਾਂ । ਸਾਨੂੰ ਸਭ ਨੂੰ ਇਕੱਠੇ ਹੋ ਕੇ ਇਸ ਆਵਾਜ ਨੂੰ ਜਾਰੀ ਰੱਖਣ ਦੀ ਲੋੜ ਹੈ ਤਾਂ ਜੋ ਸਾਡੀ ਆਵਾਜ਼ ਨੂੰ ਦਿੱਲੀ ਵਿੱਚ ਸੁਣਿਆ ਜਾ ਸਕੇ।
