Home / ਤਾਜ਼ਾ ਖਬਰਾਂ / ਸੂਬੇ ਦੀ ਸਰਕਾਰ ਨੇ ਸਕੂਲ ਨੂੰ ਲਈ ਕੇ ਕੀਤਾ ਹੁਣ ਇਹ ਵੱਡਾ ਐਲਾਨ

ਸੂਬੇ ਦੀ ਸਰਕਾਰ ਨੇ ਸਕੂਲ ਨੂੰ ਲਈ ਕੇ ਕੀਤਾ ਹੁਣ ਇਹ ਵੱਡਾ ਐਲਾਨ

ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਸਕੂਲਾਂ ਬਾਰੇ। ਕਰੋਨਾ ਕਾਰਨ ਕਾਫੀ ਲੰਬੇ ਸਮੇਂ ਤੋਂ ਦੇਸ਼ ਭਰ ਦੇ ਨਾਲ ਨਾਲ ਪੰਜਾਬ ਚ ਵੀ ਸਕੂਲ ਬੰਦ ਪਏ ਹਨ। ਪਰ ਹੁਣ ਪੰਜਾਬ ‘ਚ ਕੋਵਡ ਕਾਰਣ ਬੰਦ ਹੋਏ ਸਕੂਲਾਂ ਨੂੰ ਪੰਜਾਬ ਸਰਕਾਰ ਵਲੋਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਸ਼ਰਤਾਂ ਸਮੇਤ ਅੰਸ਼ਕ ਤੌਰ ‘ਤੇ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਪੰਜਾਬ ਸਰਕਾਰ ਨੇ 15 ਅਕਤੂਬਰ 2020 ਤੋਂ ਸਕੂਲਾਂ ਨੂੰ ਅੰਸ਼ਕ ਤੌਰ ‘ਤੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ ਦੇ ਨਾਲ ਹੀ ਕੁਝ ਸ਼ਰਤਾਂ ਲਗਾਈਆਂ ਗਈਆਂ ਹਨ। ਇਨ੍ਹਾਂ ਸ਼ਰਤਾਂ ਮੁਤਾਬਕ ਸਿਰਫ 9ਵੀਂ ਤੋਂ 12ਵੀਂ ਦੇ ਵਿਦਿਆਰਥੀ ਹੀ ਸਕੂਲ ਜਾ ਸਕਣਗੇ ਤੇ ਹਰ ਵਿਦਿਆਰਥੀ ਦੇ ਮਾਪਿਆਂ ਤੋਂ ਪ੍ਰਵਾਨਗੀ ਲੈਣੀ ਪਵੇਗੀ। ਇਸ ਬਾਰੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਜਿਸ ਮੁਤਾਬਕ ਸਿਰਫ 9ਵੀਂ ਤੋਂ 12ਵੀਂ ਦੇ ਵਿਦਿਆਰਥੀ ਹੀ ਸਕੂਲ ਆ ਸਕਣਗੇ ਤੇ ਇਸ ਵਾਸਤੇ ਹਰ ਵਿਦਿਆਰਥੀ ਦੇ ਮਾਪਿਆਂ ਤੋਂ ਪ੍ਰਵਾਨਗੀ ਲੈਣੀ ਪਵੇਗੀ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਕੂਲ ਦੇ ਵਿੱਚ ਸੈਨੇਟਾਈਜ਼ਰ, ਫੇਸ ਮਾਸਕ, ਸੋਸ਼ਲ ਡਿਸਟੈਂਸ ਦਾ ਵੀ ਧਿਆਨ ਰੱਖਿਆ ਜਾਵੇ।

ਕਲਾਸ ਵਿੱਚ ਵੀ ਇੱਕ ਡੈਸਕ ਤੇ ਇਕ ਵਿਦਿਆਰਥੀਆਂ ਨੂੰ ਬੈਠਣ ਦੀ ਇਜਾਜਤ ਦਿੱਤੀ ਜਾਵੇ। ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ 15 ਅਕਤੂਬਰ ਤੋਂ ਸਕੂਲ ਖੁੱਲਣ ਦਾ ਐਲਾਨ ਹੋਣ ਤੇ ਜਿਥੇ ਬੱਚੇ ਖੁਸ਼ ਹਨ ਉਥੇ ਹੀ ਮਾਪੇ ਵੀ ਖੁਸ਼ ਹੋ ਰਹੇ ਹਨ ।ਕਿਉ ਕਿ ਕਾਫੀ ਲੰਮੇ ਸਮੇਂ ਤੋਂ ਬੱਚੇ ਘਰਾਂ ਵਿੱਚ ਰਹਿ ਕੇ ਹੀ ਆਨਲਾਈਨ ਪੜ੍ਹਾਈ ਕਰ ਰਹੇ ਸਨ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.