Home / ਪਾਲੀਵੁੱਡ / ਸੁਰਜੀਤ ਬਿੰਦਰਖੀਆ ਦੀ ਪਤਨੀ ਨੂੰ ਉਨ੍ਹਾਂ ਦਾ ਇਹ ਗੀਤ ਹੈ ਬੇਹੱਦ ਪਸੰਦ

ਸੁਰਜੀਤ ਬਿੰਦਰਖੀਆ ਦੀ ਪਤਨੀ ਨੂੰ ਉਨ੍ਹਾਂ ਦਾ ਇਹ ਗੀਤ ਹੈ ਬੇਹੱਦ ਪਸੰਦ

ਸੁਰਜੀਤ ਬਿੰਦਰਖੀਆ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਦੁਨੀਆ ਭਰ ‘ਚ ਖ਼ਾਸ ਪਛਾਣ ਬਣਾਈ । ਉਨ੍ਹਾਂ ਨੇ ਆਪਣੀ ਵਿਲੱਖਣ ਗਾਇਕੀ ਨਾਲ ਇੱਕ ਲੰਬਾ ਅਰਸਾ ਪੰਜਾਬੀ ਇੰਡਸਟਰੀ ‘ਤੇ ਰਾਜ ਕੀਤਾ ਅਤੇ ਕਈ ਰਿਕਾਰਡ ਵੀ ਬਣਾਏ । ਉਨ੍ਹਾਂ ਦਾ ਜਨਮ 1962 ‘ਚ ਰੋਪੜ ਦੇ ਪਿੰਡ ਬਿੰਦਰਖ ‘ਚ ਹੋਇਆ ਸੀ ।ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਹ ਚਮਕਦਾ ਸਿਤਾਰਾ 2003 ‘ਚ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਸੀ ।ਪਰ ਉਸ ਦੇ ਗੀਤ ਅੱਜ ਵੀ ਸਾਡੇ ਸਭ ਦੇ ਕੰਨਾਂ ‘ਚ ਰਸ ਘੋਲਦੇ ਹਨ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਪਤਨੀ ਪ੍ਰੀਤ ਬੈਂਸ ਦੇ ਬਾਰੇ ਦੱਸਣ ਜਾ ਰਹੇ ਹਾਂ ।ਸੁਰਜੀਤ ਬਿੰਦਰਖੀਆ ਦੇ ਪਿਤਾ ਜੀ ਇੱਕ ਭਲਵਾਨ ਸਨ ਅਤੇ ਉਹ ਚਾਹੁੰਦੇ ਸਨ ਕਿ ਸੁਰਜੀਤ ਬਿੰਦਰਖੀਆ ਵੀ ਭਲਵਾਨੀ ਕਰਨ,ਪਰ ਉਨ੍ਹਾਂ ਦਾ ਝੁਕਾਅ ਗਾਇਕੀ ਵੱਲ ਸੀ ।

ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਵੀ ਲੰਬੀ ਹੇਕ ਦਾ ਰਿਕਾਰਡ ਦਰਜ ਕੀਤਾ ਗਿਆ ।1982 ਦੀਆਂ ਏਸ਼ੀਅਨ ਗੇਮਸ ‘ਚ ਵੀ ਉਨ੍ਹਾਂ ਨੇ ਪਰਫਾਰਮ ਕੀਤਾ ਸੀ ।1990 ‘ਚ ਪ੍ਰੀਤ ਬੈਂਸ ਦੇ ਨਾਲ ਸੁਰਜੀਤ ਬਿੰਦਰਖੀਆ ਦਾ ਵਿਆਹ ਹੋਇਆ ਸੀ ।ਸੁਰਜੀਤ ਬਿੰਦਰਖੀਆ ਨਾਲ ਉਨ੍ਹਾਂ ਦੀ ਲਵ ਮੈਰਿਜ ਸੀ ।ਜਿਸ ਲਈ ਪ੍ਰੀਤ ਦੇ ਪਰਿਵਾਰ ਵਾਲੇ ਰਾਜ਼ੀ ਨਹੀਂ ਸੀ ਪਰ ਦੋਨਾਂ ਦੀ ਮਰਜ਼ੀ ਅੱਗੇ ਪਰਿਵਾਰ ਵਾਲਿਆਂ ਨੂੰ ਝੁਕਣਾ ਹੀ ਪਿਆ ਅਤੇ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ ।

ਪ੍ਰੀਤ ਨੂੰ ਉਨ੍ਹਾਂ ਦਾ ਗੀਤ ‘ਕਦੇ ਦੁੱਧ ਮੰਗਦੀ,ਕਦੇ ਪੁੱਤ ਮੰਗਦੀ’ ਬੇਹੱਦ ਪਸੰਦ ਹੈ ।ਉਨ੍ਹਾਂ ਦੇ ਦੋ ਬੱਚੇ ਹਨ ਗੀਤਾਜ਼ ਬਿੰਦਰਖੀਆ ਜੋ ਕਿ ਪਿਤਾ ਵਾਂਗ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ਅਤੇ ਮੀਨਾਜ਼ ਬਿੰਦਰਖੀਆ 24 ਸਾਲ ਦੀ ਹੈ ਅਤੇ ਕੈਨੇਡਾ ‘ਚ ਪੜ੍ਹਾਈ ਕਰ ਰਹੀ ਹੈ ਅਤੇ ਉਸ ਨੂੰ ਵੀ ਗਾਉਣ ਦਾ ਬੇਹੱਦ ਸ਼ੌਂਕ ਹੈ ।ਪ੍ਰੀਤ ਬੈਂਸ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਗਾਇਕੀ ਦੇ ਖੇਤਰ ‘ਚ ਆਉਣ, ਪਰ ਗੀਤਾਜ਼ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕੇ ਹਨ ।

About admin

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.