ਮੂਸੇਵਲਾ ਦੇ ਮਾਮਲੇ ਦੇ ਵਿਚ ਆਏ ਦਿਨ ਹੀ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ | ਬਹੁਤ ਸਾਰੇ ਬਦਮਾਸ਼ ਜਿਨ੍ਹਾਂ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਤੇ ਹਾਲੇ ਵੀ ਇਸ ਕੇਸ ਤੇ ਪੁਲਿਸ ਕੰਮ ਕਰ ਰਹੀ ਹੈ | ਕਿਉਕਿ ਸਿੱਧੂ ਦੇ ਪਿਤਾ ਨੇ ਸਾਫ ਹੀ ਇਹ ਗੱਲ ਕਹਿ ਹੈ ਕਿ ਸ਼ੂਟਰ ਤਾ ਬਸ ਕਿਰਾਏ ਤੇ ਲੈਂਦੇ ਗਏ ਸੀ ਪਰ ਅਸਲ ਪਲਾਨਿੰਗ ਕਰਨ ਵਾਲੇ ਜਦੋ ਤਕ ਗ੍ਰਿਫਤਾਰ ਨਹੀਂ ਹੁੰਦੇ ਮੈਂ ਇਹ ਲੜਾਈ ਲੜਾਂਗਾ ਚਾਹੇ ਇਸਦਾ ਅੰਜਾਮ ਕੁੱਛ ਵੀ ਹੋਵੇ |
ਸਿੱਧੂ ਮੂਸੇਵਾਲਾ ਮਾਮਲੇ ਦੇ ਮਾਸ੍ਟਰਮਾਇੰਡ ਗੋਲਡੀ ਬਰਾੜ ਵੀ ਬਾਰ ਬਾਰ ਹੀ ਕਹਿੰਦਾ ਨਜਰ ਆ ਰਿਹਾ ਹੈ ਕਿ ਇਹ ਸਭ ਓਹਨਾ ਨੇ ਹੀ ਕੀਤਾ ਹੈ | ਤੇ ਉਸਨੇ ਸ਼ਰੇਆਮ ਸੋਸ਼ਲ ਮੀਡਿਆ ਤੇ ਇਸਦੀ ਜਿੰਮੇਵਾਰੀ ਲਈ ਹੈ | ਪਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਹਿਲੇ ਦਿਨ ਤੋਂ ਹੀ ਇਹ ਕਹਿੰਦੇ ਨਜਰ ਆ ਰਹੇ ਹਨ ਕਿ ਮੇਰੇ ਪੁੱਤ ਨੂੰ ਖਤਮ ਕਰਨ ਦੇ ਪਿੱਛੇ ਕਿਸੇ ਸਫੈਦਪੋਸ਼ ਦਾ ਹੱਥ ਹੈ | ਹੁਣ ਹਾਲ ਹੀ ਦੇ ਵਿਚ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਲਦ ਕਿ ਵੱਡੇ ਸਿਆਸੀ ਲੀਡਰ ਦੀ ਗ੍ਰਿਫਤਾਰੀ ਹੋਵੇਗੀ | ਇਸਦੇ ਬਾਰੇ ਜਿਆਦਾ ਖੁਲ ਕੇ ਖੁਲਾਸਾ ਓਹਨਾ ਨਹੀਂ ਕੀਤਾ ਪਰ ਕਿਸੇ ਵੱਡੇ ਸਿਆਸੀ ਲੀਡਰ ਦਾ ਹੱਥ ਸਿੱਧੂ ਮਾਮਲੇ ਦੇ ਵਿਚ ਦਸਿਆ ਜਾਂਦਾ ਹੈ |
ਸਿੱਧੂ ਦੇ ਪਿਤਾ ਵੀ ਬਾਰ ਬਾਰ ਹੀ ਕਹਿੰਦੇ ਨਜਰ ਆਏ ਸਨ ਓਹਨਾ ਨੇ ਇਹ ਵੀ ਕਿਹਾ ਸੀ ਸਮਾਂ ਆਉਣ ਦਿਓ ਮੈਂ ਆਪ ਹੀ ਸਭ ਕੁੱਛ ਦਸਦਾ ਜਾਵੇਗਾ | ਦਸ ਦੇਈਏ ਕਿ ਸਿੱਧੂ ਨੂੰ 29 ਮਈ ਨੂੰ ਖਤਮ ਕਰ ਦਿੱਤੋ ਗਿਆ ਸੀ | ਪਰ ਓਸਦੀਂ ਤੋਂ ਲੈ ਕੇ ਹੁਣ ਤਕ ਸਿੱਧੂ ਮਾਮਲੇ ਦੇ ਵਿਚ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਇਆ ਹਨ ਤੇ ਪੁਲਿਸ ਵੀ ਹਰਕਤ ਦੇ ਵਿਚ ਆ ਗਈ ਸੀ | ਹੁਣ ਦੇਖਣਾ ਹੈ ਹੈ ਕਿ ਇਹ ਸਿਆਸੀ ਲੀਡਰ ਕੌਣ ਹੋ ਸਕਦਾ ਹੈ ਜੋ ਸਿੱਧੂ ਮਾਮਲੇ ਦੇ ਵਿਚ ਸ਼ਾਮਿਲ ਸੀ |ਦੇਖੋ ਮਾਮਲੇ ਨਾਲ ਜੁੜੀ ਇਕ ਵੀਡੀਓ ਰਿਪੋਰਟ
