ਆਪਣੇ ਅਣਖੀ ਗੀਤ ਤੇ ਅਣਖੀ ਬੋਲਾ ਦੇ ਨਾਲ ਚਰਚਾ ਵਿਚ ਆਇਆ ਸੀ ਪੰਜਾਬ ਦਾ ਇਕ ਨੌਜਵਾਨ |ਇਸ ਨੌਜਵਾਨ ਦਾ ਨਾਮ ਅਜਕਲ ਦੁਨੀਆ ਦੇ ਕੋਨੇ ਕੋਨੇ ਤਕ ਪਹੁੰਚ ਚੁੱਕਾ ਹੈ |ਆਪਣੀ ਕਲਮ ਦੇ ਨਾਲ ਦੇਸ਼ ਵਿਦੇਸ਼ ਦੇ ਵਿਚ ਧੂੰਮ ਪਾਉਣ ਵਾਲਾ ਏਹੇ ਨੌਜਵਾਨ ਅਕਸਰ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ |ਮਾਂ ਜੋ ਕਿਸੇ ਵੀ ਬੱਚੇ ਦਾ ਪਹਿਲਾ ਗੁਰੂ ਹੁੰਦੀ ਹੈ ।
ਮਾਂ ਇੱਕ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਬਲਕਿ ਆਪਣੇ ਜਿਗਰ ਦਾ ਟੁ-ਕੜਾ ਬਾਹਰ ਕੱਢ ਕੇ ਰੱਖ ਦਿੰਦੀ ਹੈ । ਬੱਚੇ ਭਾਵੇਂ ਕਿੰਨੇ ਵੀ ਵੱਡੇ ਹੋ ਜਾਣ ਪਰ ਮਾਂ ਲਈ ਉਹ ਹਮੇਸ਼ਾ ਬੱਚੇ ਹੀ ਰਹਿੰਦੇ ਹਨ । ਜਿਨ੍ਹਾਂ ਦੇ ਸਿਰ ਤੋਂ ਮਾਵਾਂ ਦਾ ਸਾਇਆ ਉੱਠ ਜਾਂਦਾ ਹੈ । ਉਨ੍ਹਾਂ ਬੱਚਿਆਂ ਦਾ ਦ-ਰਦ ਉਹੀ ਜਾਣ ਸਕਦਾ ਹੈ ਜੋ ਮਮਤਾ ਦੀ ਛਾਂ ਤੋਂ ਮ-ਹਿਰੂਮ ਹੋ ਚੁੱਕਿਆ ਹੈ ।ਮਾਂ ਤੋਂ ਬਿਨਾਂ ਬੱਚਿਆਂ ਨੂੰ ਕੋਈ ਨਹੀਂ ਪੁੱੱਛਦਾ । ਇਸੇ ਲਈ ਤਾਂ ਮਾਂ ਨੂੰ ਠੰਢੀ ਛਾਂ ਕਿਹਾ ਜਾਂਦਾ ਹੈ ਜਿਸ ਦੀ ਬੁੱਕਲ ‘ਚ ਬੈਠ ਕੇ ਬੱਚਾ ਹਰ ਮੁ-ਸੀਬਤ ਅਤੇ ਦੁੱਖ ਤੋਂ ਆਪਣੇ ਆਪ ਨੂੰ ਮਹਿਫੂਜ਼ ਸਮਝਦਾ ਹੈ । ਸਿੱ-ਧੂ ਮੂ-ਸੇਵਾਲਾ ਵੀ ਬੇਸ਼ੱਕ ਅੱਜ ਵੱਡੇ ਸਿਤਾਰਿਆਂ ‘ਚ ਗਿਣੇ ਜਾਂਦੇ ਨੇ ।ਪਰ ਆਪਣੀ ਮਾਂ ਦੇ ਨਾਲ ਉਨ੍ਹਾਂ ਦਾ ਖ਼ਾਸ ਮੋਹ ਹੈ ।
ਉਹ ਅਕਸਰ ਆਪਣੀ ਮਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਤਸਵੀਰ ਮੁੜ ਤੋਂ ਸਾਂਝੀ ਕੀਤੀ ਹੈ । ਜਿਸ ‘ਚ ਦੋਵੇਂ ਮਾਂ ਪੁੱਤਰ ਕਾਫੀ ਖੁਸ਼ ਨਜ਼ਰ ਆ ਰਹੇ ਹਨ ।ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਲਿਖਿਆ ‘ਦੁਨੀਆ ਦੀ ਸਭ ਤੋਂ ਬਿਹਤਰੀਨ ਔਰਤ ਮਾਂ’। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਇਹ ਤਸਵੀਰ ਅਤੇ ਸੁਨੇਹਾ ਕਾਫੀ ਪਸੰਦ ਆ ਰਿਹਾ ਹੈ ।
