Home / ਤਾਜ਼ਾ ਖਬਰਾਂ / ਸਿੱਖ ਵੀਰਾ ਭੈਣਾਂ ਲਈ ਆਈ ਇਹ ਖ਼ਬਰ

ਸਿੱਖ ਵੀਰਾ ਭੈਣਾਂ ਲਈ ਆਈ ਇਹ ਖ਼ਬਰ

ਵੱਡੀ ਖਬਰ ਆ ਰਹੀ ਹੈ ਸਿੱਖ ਭਾਈਚਾਰੇ ਲਈ ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਅਹਿਮ ਖ਼ਬਰ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਵਿਸਾਖੀ ਮੌਕੇ ਪਾਕਿ ਭੇਜਿਆ ਜਾ ਰਿਹਾ ਹੈ ਪਰ ਪਾਕਿ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਪਾਕਿ ਦਾ ਵੱਡਾ ਫੈਸਲਾ ਆਇਆ ਹੈ। ਵਿਸਾਖੀ ਮੌਕੇ ਪਾਕਿ ਸਿੱਖ ਭਾਈਚਾਰੇ ਦੇ ਗੁਰੂਦੁਆਰਾ ਪੰਜਾ ਸਾਹਿਬ ਜਾਣ ‘ਤੇ ਰੋਕ ਲਾਈ ਗਈ ਹੈ।

ਦੱਸ ਦਈਏ ਕਿ ਇਸ ਸਬੰਧੀ ਪਾਕਿਸਤਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਚਿੱਠੀ ਜਾਰੀ ਕੀਤੀ ਹੈ। ਪਾਕਿਸਤਾਨ ‘ਚ ਕੋਵਡ ਦੀ ਤੀਸਰੀ ਸਟੇਜ ਦੇ ਤੇਜ਼ ਹੋ ਰਹੇ ਪਰਭਾਵ ਨੂੰ ਦੇਖਦਿਆਂ ਫੈਸਲਾ ਲਿਆ ਗਿਆ ਹੈ। ਪਾਕਿਸਤਾਨ ਵੱਲੋਂ ਕੁੱਲ 437 ਸਿੱਖ ਯਾਤਰੂਆਂ ਦੇ ਵੀਜ਼ੇ ਜਾਰੀ ਕੀਤੇ ਗਏ ਹਨ ਤੇ 356 ਸ਼ਰਧਾਲੂਆਂ ਨੂੰ ਵੀਜ਼ੇ ਨਹੀਂ ਦਿੱਤੇ ਗਏ ,ਜਦਕਿ ਸ਼੍ਰੋਮਣੀ ਕਮੇਟੀ ਨੇ 793 ਪਾਸਪੋਰਟ ਭੇਜੇ ਸਨ। ਹੁਣ ਵਿਸਾਖੀ ਮੌਕੇ ਸਿਰਫ ਪਾਕਿ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਅਹੁਦੇਦਾਰ ਹੀ ਪੰਜਾ ਸਾਹਿਬ ਦੇ ਦਰਸ਼ਨਕਰ ਸਕਣਗੇ। ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਚੌਕਸੀ ਨਾਲ ਪਾਲਣਾ ਕਰਨੀ ਪਵੇਗੀ।ਭਾਰਤੀ ਸਿੱਖ ਸ਼ਰਧਾਲੂ ਪੰਜਾ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣਗੇ। ਦੱਸ ਦੇਈਏ ਕਿ ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਜਾ ਰਹੇ ਜਥੇ ਦੇ ਸ਼ਰਧਾਲੂਆਂ ਲਈ ਕਰੋਨਾ ਟੈਸਟ ਜਰੂਰੀ ਹੋਵੇਗਾ।

ਸ਼੍ਰੋਮਣੀ ਕਮੇਟੀ ਦਫਤਰ ‘ਚ ਅੱਜ ਅਤੇ ਕੱਲ 2 ਦਿਨ ਕਰੋਨਾ ਟੈਸਟ ਕੀਤੇ ਜਾਣਗੇ। ਸ਼ਰਧਾਲੂ ਆਪੋ -ਆਪਣੇ ਹਲਕਿਆਂ ‘ਚੋ ਵੀ ਟੈਸਟ ਕਰਵਾ ਸਕਦੇ ਹਨ। ਜੱਥਾ12 ਅਪ੍ਰੈਲ ਨੂੰ ਰਵਾਨਾ ਹੋਵੇਗਾ।ਦੇਸ਼ ਵਿਦੇਸ਼ ਦੀਆ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਦਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਅੱਸੀ ਲੈਕੇ ਆਉਂਦੇ ਹਾਂ ਤੁਹਾਡੇ ਲਈ ਨਵੀਆਂ ਨਵੀਆਂ ਖ਼ਬਰ ਸਭ ਤੋਂ ਤੇਜ਼ ਤੇ ਸਭ ਤੋਂ ਪਹਿਲਾ |ਸਾਡੇ ਪੇਜ ਪੰਜਾਬ ਲਾਈਵ ਟੀਵੀ ਦੇ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.