Home / ਦੇਸ਼ ਵਿਦੇਸ਼ / ਸਿੱਖ ਭਾਈਚਾਰੇ ਨੇ ਗੋਰਿਆਂ ਦੇ ਦੇਸ਼ ਸਿੱਖ ਕੌਮ ਦਾ ਨਾਮ ਕੀਤਾ ਉੱਚਾ

ਸਿੱਖ ਭਾਈਚਾਰੇ ਨੇ ਗੋਰਿਆਂ ਦੇ ਦੇਸ਼ ਸਿੱਖ ਕੌਮ ਦਾ ਨਾਮ ਕੀਤਾ ਉੱਚਾ

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬੀ ਭਾਈਚਾਰੇ ਨਾਲ ਜੁੜੀ ਆ ਰਹੀ ਹੈ। ਸਿੱਖ ਭਾਈਚਾਰੇ ਵੱਲੋਂ ਕੀਤੇ ਕਾਰਜਾਂ ਦਾ ਵਿਦੇਸ਼ਾਂ ਵਿਚ ਖੂਬ ਮੁੱਲ ਪਾਇਆ ਜਾਂਦਾ ਹੈਹੁਣ ਸੁਪਰੀਮ ਸਿੱਖ ਸੋਸਾਇਟੀ ਆਫ ਨਿਊਜ਼ੀਲੈਂਡ ਨੇ ਵੀਰਵਾਰ ਨੂੰ ਕੋਰਡਿਸ ਵਿਖੇ ਨਿਊਜ਼ੀਲੈਂਡ ਟਾਪ ਫੂਡ ਹੀਰੋਜ਼ ਅਵਾਰਡ 2020 ਜਿੱਤਿਆ ਹੈ। ਸੁਪਰੀਮ ਸਿੱਖ ਸੁਸਾਇਟੀ ਇਹ ਇਨਾਮ ਜਿੱਤਣ ਵਾਲੀ ਪਹਿਲੀ ਭਾਰਤੀ ਸੰਸਥਾ ਹੈ ਅਤੇ 2020 ਲਈ ਕੁੱਲ 340 ਨਾਮਜ਼ਦਗੀਆਂ ਨਾਲ ਲੀਗ ਵਿਚ ਸੀ।

ਸਿੱਖ ਭਾਈਚਾਰੇ ਨੇ ਪਿਛਲੇ ਸਮੇਂ ਵਿਚ ਹਜ਼ਾਰਾਂ ਲੋੜਵੰਦ ਪਰਿਵਾਰਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਵਸਤੂਆਂ ਪ੍ਰਦਾਨ ਕੀਤੀਆਂ ਹਨ। ਇਸ ਸੇਵਾ ਲਈ ਸਥਾਨਕ ਸਿੱਖ, ਅੰਤਰਰਾਸ਼ਟਰੀ ਵਿਦਿਆਰਥੀ ਅਤੇ ਹੋਰ ਭਾਈਚਾਰਿਆਂ ਨੇ ਸਹਾਇਤਾ ਕੀਤੀ। ਸਿੱਖ ਭਾਈਚਾਰੇ ਦੀ ਇਸ ਅਵਾਰਡ ਲਈ ਚੋਣ ਦੇਸ਼ ਭਰ ‘ਦੇ ਲੋਕਾਂ ਵੱਲੋਂ ਵੋਟਿੰਗ ਜਰੀਏ ਕੀਤੀ ਗਈ ਹੈ। ਸੁਪਰੀਮ ਸਿੱਖ ਸੁਸਾਇਟੀ ਜਿਸ ਵਿੱਚ ਟਾਕਾਨੀ ਅਤੇ ਓਟਾਹੂ ਦੇ ਗੁਰਦੁਆਰਾ ਸ਼ਾਮਲ ਹਨ, ਨੂੰ ਇਸ ਸਾਲ ਦੇ ਸ਼ੁਰੂ ਵਿੱਚ ਐਮਬੀਈਈ ਨੇ ‘ਜ਼ਰੂਰੀ ਸੇਵਾਵਾਂ’ ਦਾ ਦਰਜਾ ਦਿੱਤਾ ਸੀ ਅਤੇ ਉਹ ਤਾਜ਼ੇ ਫਲ, ਸਬਜ਼ੀਆਂ, ਦੁੱਧ, ਬਰੈੱਡ, ਚਾਵਲ ਵਰਗੀਆਂ ਜ਼ਰੂਰੀ ਭੋਜਨ ਵਸਤੂਆਂ ਦੀ ਅਦਾਇਗੀ ਅਤੇ ਵੰਡ ਕਰਨ ਲਈ ਯੋਗ ਸਨ। ਲਾਕਡਾਊਨ ਦੌਰਾਨ ਭਾਈਚਾਰੇ ਵੱਲੋਂ ਹਫ਼ਤੇ ਵਿਚ ਘੱਟੋ-ਘੱਟ ਤਿੰਨ ਵਾਰ ਜ਼ਰੂਰੀ ਵਸਤੂਆਂ ਅਤੇ ਭੋਜਨ ਵੰਡਿਆ ਜਾਂਦਾ ਸੀ। ਇੰਨ੍ਹਾਂ ਵੱਲੋਂ ਬੱਚਿਆਂ ਲਈ ਕੰਬਲ, ਸਟੇਸ਼ਨਰੀ ਤੇ ਬਜ਼ੁਰਗਾਂ ਲਈ ਦਵਾਈਆਂ ਅਤੇ ਸੰਤੁਲਤ ਭੋਜਨ ਤੇ ਵਿੱਤੀ ਸਹਾਇਤਾ ਵੀ ਦਿੱਤੀ ਗਈ।

ਸੁਪਰੀਮ ਸਿੱਖ ਸੋਸਾਇਟੀ ਨਿਊਜ਼ੀਲੈਂਡ ਵਿੱਚ ਕੋਵਿਡ-19 ਲਾਕਡਾਊਨ ਦੌਰਾਨ ਲੋਕਾਂ ਨੂੰ ਘੱਟੋ ਘੱਟ 66,000 ਮੁਫ਼ਤ ਬੈਗ ਅਤੇ ਜ਼ਰੂਰੀ ਚੀਜ਼ਾਂ ਦੇਣ ਲਈ ਨਿਊਜ਼ੀਲੈਂਡ ਦੇ ਹਰ ਪ੍ਰਮੁੱਖ ਨਿਊਜ਼ ਚੈਨਲਾਂ ਦੀਆਂ ਸੁਰਖੀਆਂ ਵਿੱਚ ਰਹੀ ਹੈਇਸ ਖ਼ਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਅਤੇ ਹੋਰ ਪੰਜਾਬੀਆਂ ਨਾਲ ਵੀ ਸ਼ੇਅਰ ਕਰੋ। ਇਸ ਖ਼ਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਅਤੇ ਹੋਰ ਪੰਜਾਬੀਆਂ ਨਾਲ ਵੀ ਸ਼ੇਅਰ ਕਰੋ।

About Jagjit Singh

Check Also

ਪੰਜਾਬ ਸਰਕਾਰ ਨੇ ਜਾਰੀ ਕਰ ਦਿਤੀਆਂ ਨਵੀਆਂ ਹਦਾਇਤਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ …

Leave a Reply

Your email address will not be published.