ਸਿੱਖ ਧਰਮ ਹੀ ਅਜਿਹਾ ਧਰਮ ਹੈ ਜੋ ਜਾਤ ਪਾਤ ਤੋਂ ਉੱਪਰ ਉੱਠ ਕੇ ਹਰ ਵਰਗ ਦੀ ਮੱਦਦ ਕਰਨ ਲਈ ਹਰ ਜਗ੍ਹਾ ਪਹੁੰਚ ਜਾਦਾ ਹੈ। ਅਜਿਹੀ ਖਬਰ ਅਸੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।ਅਜਿਹੀ ਹੀ ਇਕ ਸੰਸਥਾ ਹੈ ਜਿਸ ਨੇ ਹਰ ਖੇਤਰ ਵਿੱਚ ਅੱਗੇ ਆ ਕੇ ਲੋਕਾਂ ਦੀ ਸਹਾਇਤਾ ਕੀਤੀ ਹੈ। ਹੁਣ ਸਿੱਖਾਂ ਵੱਲੋਂ ਹੋ ਗਿਆ ਐਲਾਨ, ਖੁਦ ਜਹਾਜ ਉਡਾ ਕੇ ਇੰਡੀਆ ਲੈ ਕੇ ਆ ਰਹੇ ਇਹ ਕੀਮਤੀ ਚੀਜ, ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।
ਕਰੋਨਾ ਦੇ ਕਾਰਨ ਭਾਰਤ ਵਿੱਚ ਬਹੁਤ ਜ਼ਿਆਦਾ ਵਿਅਕਤੀਆਂ ਦੀ ਜਿੰਦਗੀ ਜਾ ਰਹੀ ਹੈ। ਕਿਉਂਕਿ ਭਾਰਤ ਚ ਆਕਸੀਜਨ ਅਤੇ ਵੈਂਟੀਲੇਟਰਾਂ ਦੀ ਘਾਟ ਕਾਰਨ ਲੋਕਾਂ ਨੂੰ ਔਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਨੂੰ ਦੇਖਦੇ ਹੋਏ ਵਿਦੇਸ਼ਾਂ ਵਿਚ ਵਸਣ ਵਾਲੇ ਸਿੱਖ ਭਾਈਚਾਰੇ ਤੇ ਅੰਗਰੇਜ਼ਾ ਵੱਲੋਂ ਮਦਦ ਕੀਤੀ ਜਾ ਰਹੀ ਹੈ।ਦੱਸ ਦਈਏ ਕਿ ਖਾਲਸਾ ਏਡ ਇਕ ਅਜਿਹੀ ਸੰਸਥਾ ਹੈ , ਜਿਸ ਨੇ ਦੁਨੀਆਂ ਦੇ ਹਰ ਕੋਨੇ ਵਿੱਚ ਲੋਕਾਂ ਦੀ ਮਦਦ ਕੀਤੀ ਹੈ। ਹੁਣ ਭਾਰਤ ਵਿੱਚ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ , 200 ਆਕਸੀਜਨ ਕੰਸਟਰਕਟਰ ਭਾਰਤ ਨੂੰ ਭੇਜੇ ਜਾ ਰਹੇ ਹਨ। ਇਸ ਦੀ ਜਾਣਕਾਰੀ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲਾਈਨਸ ਕਲੱਬ ਦੇ ਕੁਝ ਮੈਂਬਰਾਂ ਵੱਲੋਂ ਵੀ ਉਨ੍ਹਾਂ ਦੀ ਭਰਪੂਰ ਸਹਾਇਤਾ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਜਿਨ੍ਹਾਂ ਦੀ ਮਦਦ ਨਾਲ ਸ਼ਨੀਵਾਰ ਨੂੰ ਇਹ ਸਾਰੀ ਸਹਾਇਤਾ ਲੈ ਕੇ ਇਕ ਪੰਜਾਬੀ ਸਰਦਾਰ ਜਸਪਾਲ ਸਿੰਘ ਜੀ ਪਾਇਲਟ ਆਪ ਉਡਾਣ ਭਰ ਕੇ ਭਾਰਤ ਆ ਰਹੇ ਹਨ।ਕਾਰਗੋ ਕੰਪਨੀ ਦੀ ਟੀਮ ਵੱਲੋਂ ਇਸ ਸਾਰੇ ਕੰਮ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ। ਰਵੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਾਰੀ ਟੀਮ ਵੱਲੋਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ।।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
