ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ “ਦੱਸ ਦਈਏ ਪੰਜਾਬ ਤੋਂ ਦੂਰ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਸਿੱਖ ਆਪਣੇ ਨਿਸਵਾਰਥ ਉਪਰਾਲਿਆਂ ਨਾਲ ਲਗਾਤਾਰ ਕੌਮ ਦਾ ਮਾਣ ਵਧਾ ਰਹੇ ਹਨ। ਇੱਕ ਤਾਜ਼ੀ ਖਬਰ ਵਿਚ ਉੱਤਰੀ-ਪੂਰਬੀ ਕੈਲਗਰੀ (ਕੈਨੇਡਾ) ‘ਚ ਇਕ ਬਰਫੀਲੇ ਤਲਾਅ ‘ਚ ਗਿਰੀਆਂ ਦੋ ਕੁੜੀਆਂ ਦੀ ਜਿੰਦਗੀ ਸਿੱਖ ਬਜ਼ੁਰਗਾਂ ਨੇ ਆਪਣੀ ਦਸਤਾਰ ਨਾਲ ਬਚਾ ਲਈ ਹੈ ।
ਇਹ ਗੱਲ ਸ਼ੁੱਕਰਵਾਰ ਦੇ ਦਿਨ ਦੀ ਦੱਸੀ ਜਾ ਰਹੀ ਹੈ। ਜਦੋਂ ਦੋ ਕੁੜੀਆਂ ਮੀਂਹ ਦੇ ਪਾਣੀ ਨਾਲ ਬਣੇ ਬਰਫੀਲੇ ਤਲਾਅ ‘ਚ ਤਿਲਕ ਗਈਆਂ ਤੇ ਜਿੰਦਗੀ ਬਚਾ ਉਣ ਲਈ ਆਵਾਜ ਲਗਾਈ ।ਦੱਸ ਦਈਏ ਕਿ ਇਨ੍ਹਾਂ ਕੁੜੀਆਂ ਨੂੰ ਦੇਖਣ ਸਾਲ ਹੀ ਉੱਥੇ ਸੈਰ ਕਰ ਰਹੇ ਸਿੱਖ ਬਾਬੇ ਹਰਕਤ ‘ਚ ਆਏ ਤੇ ਪਹਿਲਾਂ ਤਾਂ ਉਨ੍ਹਾਂ ਨੇ ਪਾਰਕ ‘ਚ ਪਏ ਕੰਸਟਰੱਕਸ਼ਨ ਦੇ ਸਾਮਾਨ ਨਾਲ ਕੁੜੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਗੱਲ ਨਾ ਬਣਦੀ ਦਿਸੀ ਤਾਂ ਉਨ੍ਹਾਂ ਨੇ ਤੁਰੰਤ ਆਪਣੀ ਦਸਤਾਰ ਲਾਹ ਕੇ ਉਸ ਨੂੰ ਰੱਸੇ ਵਜੋਂ ਵਰਤਦਿਆਂ ਤਲਾਅ ‘ਚ ਸੁੱਟੀ ਤੇ ਕੁੜੀਆਂ ਨੂੰ ਬਾਹਰ ਖਿੱਚਣ ਲੱਗੇ। ਉੱਥੇ ਮੌਜੂਦ ਹੋਰ ਪੰਜਾਬੀਆਂ ਨੇ ਮੌਕੇ ‘ਤੇ ਪਏ ਪਾਣੀ ਵਾਲੇ ਪਾਈਪ ਦੀ ਮਦਦ ਨਾਲ ਅਤੇ ਦਸਤਾਰ ਨਾਲ ਕੁੜੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ
ਜਿਸ ਦੀ ਸਾਰੀ ਵੀਡੀਓ ਤਲਾਅ ਦੇ ਸਾਹਮਣੇ ਦੇ ਘਰ ‘ਚੋਂ ਇਕ ਪੰਜਾਬੀ ਨੇ ਆਪਣੇ ਫੋਨ ਦੇ ਕੈਮਰੇ ‘ਚ ਕੈਦ ਕਰ ਲਈ। ਇਸ ਵਿਚਾਲੇ ਐਮਰ ਜੰਸੀ ਸਹਾਇਤਾ ਲਈ ਵੀ ਫੋਨ ਕੀਤਾ ਜਾ ਚੁੱਕਾ ਸੀ,। ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੇ ਗਏ ਇਸ ਬੇਮਿਸਾਲ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਸਪੈਸ਼ਲ ਟੀਮ ਸਰਵਿਸ ਅਤੇ ਸਥਾਨਕ ਪੁਲਸ ਵੱਲੋਂ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ।
