ਮੋਦੀ ਸਰਕਾਰ ਤੇ ਅਮਿਤ ਸ਼ਾਹ ਬਾਰੇ ਸਿਮਰਨਜੀਤ ਮਾਨ ਨੇ ਕਹੀ ਵੱਡੀ ਗੱਲ”ਸੈਟਰ ਦੀ ਮੋਦੀ ਸਰਕਾਰ ਅਤੇ ਅਮਿਤ ਸ਼ਾਹ ਕਿਸਾਨ ਆਗੂਆ ਨਾਲ ਚਾਨਕੀਆ ਨੀਤੀ ਖੇਡ ਰਹੀ ਹੈ : ਮਾਨ ”ਕੱਲ੍ਹ ਜੋ ਸੈਟਰ ਅਤੇ ਅਮਿਤ ਸ਼ਾਹ ਵੱਲੋ ਕਿਸਾਨਾਂ ਨਾਲ ਮੀਟਿੰਗ ਰੱਖੀ ਗਈ ਸੀ ਉਸ ਵਿੱਚ ਅਮਿਤ ਸ਼ਾਹ ਨੇ ਉਹੀ ਕੀਤਾ ਜੋ ਹਰਚਰਨ ਸਿੰਘ ਲੌਗੋਵਾਲ ਨੇ ਕੀਤਾ ਸੀ।
ਜੋ ਉਗਰਾਹ ਯੂਨੀਅਨ ਦੇ ਮੁੱਖ ਆਗੂ ਕਿਸਾਨ ਯੂਨੀਅਨ ਦੇ ਸਨ ਉਹਨਾ ਆਗੂਆ ਨੂੰ ਇਸ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਸੱਦਾ ਹੀ ਨਹੀ ਦਿੱਤਾ ਗਿਆਜੋ ਕਿ ਅਮਿਤ ਸ਼ਾਹ ਨੇ ਚਾਨਕੀਆ ਨੀਤੀ ਦਾ ਪੱਤਾ ਖੇਡਦੇ ਹੋਏ ਜੋ ਕਹਿੰਦੇ ਸਨ ਕਿ ਆਪਣੇ ਦੁਸ਼ਮਣਾਂ ਨੂੰ ਡਿਵਾਇਡ ਕਰ ਦੇਵੋ। ਕਿਸਾਨ ਯੂਨੀਅਨ ਦੇ ਆਗੂਆ ਵੱਲੋ ਦਿੱਲੀ ਵਿਖੇ ਚੱਲ ਰਹੇ ਰੋਸ ਧਰਨੇ ਨੂੰ ਕਿਸਾਨਾਂ ਵਿੱਚ ਫੁ ਟ ਪਵਾਉਣ ਦਾ ਕੰਮ ਅਮਿਤ ਸ਼ਾਹ ਕਰ ਰਿਹਾ ਹੈ। ਸਾਡੀ ਪਾਰਟੀ ਇਸ ਮੋਰਚੇ ਪ੍ਰਤੀ ਸੁਹਿਰਦ ਹੈ ਕਿ ਕਿਸਾਨ ਯੂਨੀਅਨ ਫਤਹਿ ਪ੍ਰਾਪਤ ਕਰਕੇ ਆਉਣ ਅਤੇ ਇਹਨਾ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ।
ਉੱਧਰ ਦੂਜੇ ਭਗਵੰਤ ਮਾਨ ਨੇ ਵੀ ਅਮਿਤ ਸ਼ਾਹ ਬਾਰੇ ਕਹੀ ਵੱਡੀ ਗੱਲ ਹੈ ਭਗਵੰਤ ਮਾਨ ਨੇ ਕਿਹਾ ਦੀ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਬਿਨਾਂ ਕਿਸੇ ਨਤੀਜੇ ਤੋਂ ਪੁੱਜੇ ਖਤਮ ਕਰਾਉਣ ਲਈ ਕਿਸਾਨਾਂ ਵਿਚ ਫੁਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।। ਭਗਵੰਤ ਮਾਨ ਨੇ ਕਿਹਾ, “ਮੰਗਲਵਾਰ ਦੀ ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੁਲਾਈ ਗਈ ਕਿਸਾਨ ਯੂਨੀਅਨਾਂ ਦੀ ਮੀਟਿੰਗ ਵਿਚ 40 ਵਿੱਚੋਂ ਸਿਰਫ 13 ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਵਿਚ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਪੰਜਾਬ ਦੀ ਕਿਸਾਨ ਜਥੇਬੰਦੀ ਬੀਕੇਯੂ (ਏਕਤਾ ਉਗਰਾਹਾ) ਨੂੰ ਮੀਟਿੰਗ ਵਿੱਚ ਨਾ ਬੁਲਾਇਆ ਗਿਆ।”
ਮਾਨ ਨੇ ਕਿਹਾ, “ਜਿਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਵਿੱਚ ਬੁਲਾਇਆ ਗਿਆ ਸੀ, ਉਨ੍ਹਾਂ ਜਥੇਬੰਦੀਆਂ ਦੇ ਕਿਸਾਨ ਆਗੂਆਂ ਨੂੰ ਵੀ ਅਲੱਗ-ਅਲੱਗ ਥਾਂ ਉਤੇ ਭੇਜਿਆ ਗਿਆ। ਇਸ ਤੋਂ ਬਾਅਦ ਮੀਟਿੰਗ ਦੇ ਕਈ ਸਥਾਨ ਬਦਲੇ ਗਏ। ਮਾਨ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਕਿਸ ਥਾਂ ਉਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਲਈ ਲਿਜਾਇਆ ਜਾ ਰਿਹਾ ਹੈ।”
