ਜੇ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਅੰਦਰ ਇਸ ਸਮੇਂ ਕਈ ਤਰ੍ਹਾਂ ਦੇ ਹਾਲ ਚਲ ਰਹੇ ਹਨ ਜਿਨ੍ਹਾਂ ਦੇ ਸਬੰਧੀ ਵੱਖ ਵੱਖ ਲੋਕਾਂ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਜਾ ਰਹੇ ਹਨ। ਜਿੱਥੇ ਕੁਝ ਲੋਕ ਇਨ੍ਹਾਂ ਮਸਲਿਆਂ ਦੇ ਸੰਬੰਧ ਵਿੱਚ ਖੁੱਲ੍ਹ ਕੇ ਆਪਣੀ ਗੱਲ ਨੂੰ ਪੂਰੇ ਦੇਸ਼ ਦੇ ਅੱਗੇ ਰੱਖ ਰਹੇ ਹਨ ਉਥੇ ਹੀ ਕੁਝ ਲੋਕ ਰੋਹ ਦੇ ਜ਼ਰੀਏ ਆਪਣੇ ਹੱਕਾਂ ਦੀ ਰਾਖੀ ਲਈ ਬੀਤੇ ਕਈ ਮਹੀਨਿਆਂ ਤੋਂ ਰੋਸ ਕਰ ਰਹੇ ਹਨ।
ਦੇਸ਼ ਦੇ ਬਹੁਤ ਸਾਰੇ ਵੱਡੇ ਸਿਆਸਤ ਦਾਨਾਂ ਵੱਲੋਂ ਵੀ ਇਨ੍ਹਾਂ ਮਸਲਿਆਂ ਦੇ ਸੰਬੰਧ ਵਿੱਚ ਆਪਣੇ ਬਿਆਨ ਦਿੱਤੇ ਗਏ ਹਨ।ਇਨ੍ਹਾਂ ਸਿਆਸਤ ਦਾਨਾਂ ਵਿਚੋਂ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦੋ ਅਹਿਮ ਮੁੱਦਿਆਂ ਉੱਪਰ ਗੱਲ ਬਾਤ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ ਹਨ। ਜਿਸ ਦੌਰਾਨ ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਆਖਿਆ ਹੈ ਕਿ ਕੇਂਦਰ ਸਰਕਾਰ ਨੇ ਜਿਨ੍ਹਾਂ ਵਾਸਤੇ ਕਾਨੂੰਨ ਬਣਾਏ ਹਨ ਉਹ ਲੋਕ ਹੀ ਉਨ੍ਹਾਂ ਕਾਨੂੰਨਾਂ ਦਾ ਸਖ਼ਤੀ ਨਾਲ ਵਿਰੋਧ ਕਰ ਰਹੇ ਹਨ।
ਇਹ ਵਰਤਾਰਾ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ। ਅਗਾਂਹ ਗੱਲ ਕਰਦੇ ਹੋਏ ਬਾਦਲ ਨੇ ਆਖਿਆ ਕਿ ਜਦੋਂ ਦੇਸ਼ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਹੱਕ ਚ ਨਹੀ ਹਨ ਤਾਂ ਇਨ੍ਹਾਂ ਨੂੰ ਬਣਾਏ ਰੱਖਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।।।ਉਨ੍ਹਾਂ ਕਿਹਾ ਕਿ ਮੈਂ ਆਪਣੇ ਜੀਵਨ ਕਾਲ ਦੌਰਾਨ ਜ਼ਮੀਨ ਨਾਲ ਜੁੜਿਆ ਹੋਇਆ ਇੰਨਾ ਸ਼ਾਂਤ ਅਤੇ ਵਿਸ਼ਾਲ ਦਾਇਰੇ ਵਾਲਾ ਸੰਘਰਸ਼ ਨਹੀਂ ਵੇਖਿਆ। ਦੇਸ਼ ਦੇ ਵਿੱਚ ਵਧ ਰਹੀਆਂ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਸਬੰਧ ਵਿਚ ਗੱਲ ਕਰਦੇ ਹੋਏ ਉਨ੍ਹਾਂ ਆਖਿਆ ਕਿ ਜਿੱਥੇ ਬਾਹਰਲੇ ਦੇਸ਼ਾਂ ਵਿਚ ਤੇਲ ਪਦਾਰਥ ਸਸਤੇ ਹੋ ਰਹੇ ਹਨ ਅਤੇ ਉਥੋਂ ਦੇ ਲੋਕਾਂ ਦੀ ਆਰਥਿਕ ਹਾਲਤ ਸੁਧਰ ਰਹੀ ਹੈ ਇਸ ਦੇ ਉਲਟ ਭਾਰਤ ਸਰਕਾਰ ਵੱਲੋਂ ਦੇਸ਼ ਵਿਚ ਤੇਲ ਪਦਾਰਥਾਂ ਨੂੰ ਵਧਾ ਕੇ ਲੋਕਾਂ ਦੀ ਮਾਲੀ ਹਾਲ ਨੂੰ ਲਗਾਤਾਰ ਕਮਜੋਰ ਕੀਤਾ ਜਾ ਰਿਹਾ ਹੈ।
ਜ਼ਿਕਰ ਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰੋਨਾ ਦੇ ਚਲਦੇ ਹੋਏ ਅਤੇ ਡਾਕ ਟਰੀ ਹਦਾਇਤਾਂ ਦੇ ਮੁਤਾਬਕ ਘਰ ਵਿਚ ਹੀ ਰਹਿ ਰਹੇ ਹਨ। ਉਹ ਵੀਰਵਾਰ ਨੂੰ ਕਾਫੀ ਸਮੇਂ ਬਾਅਦ ਘਰੋਂ ਨਿਕਲੇ ਸਨ ਜਦੋਂ ਉਹ ਪਿੰਡ ਮਿੱਠੜੀ ਬੁੱਧ ਗਿਰ ਵਿਖੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸਨ।
