Home / ਤਾਜ਼ਾ ਖਬਰਾਂ / ਸਾਰੇ ਦੁੱਖ ਸੁਖ ਚ ਬਦਲ ਜਾਣਗੇ

ਸਾਰੇ ਦੁੱਖ ਸੁਖ ਚ ਬਦਲ ਜਾਣਗੇ

ਗੁਰਬਾਣੀ ਵਿਚ ਵੀ ਸੰਸਾਰ ਨੂੰ ਦੁਖਮਈ ਮੰਨਿਆ ਗਿਆ ਹੈ—ਨਾਨਕ ਦੁਖੀਆ ਸਭੁ ਸੰਸਾਰੁ। ਸਾਰਾ ਜਗਤ ਦੁਖੀ ਹੈ। ਹਰ ਕਿਸੇ ਨੂੰ ਕੋਈ ਨ ਕੋਈ ਦੁਖ ਵਿਆਪਤ ਹੈ, ਕੋਈ ਵਿਰਲਾ ਹੀ ਸੁਖੀ ਹੈ—ਜਗੁ ਦੁਖੀਆ ਸੁਖੀਆ ਜਨੁ ਕੋਇ। ਜਗੁ ਰੋਗੀ ਭੋਗੀ ਗੁਣ ਰੋਇ। (ਗੁ.ਗ੍ਰੰ.413)। ‘ਸਾਰੰਗ ਦੀ ਕਾਰ ’ ਵਿਚ ਅੰਕਿਤ ਹੈ ਕਿ ਮਨੁੱਖ ਦੁਖ ਵਿਚ ਜੰਮਦਾ ਹੈ, ਦੁਖ ਵਿਚ ਮਰਦਾ ਹੈ ਅਤੇ ਦੁਖ ਵਿਚ ਹੀ ਸੰਸਾਰ ਵਿਚ ਵਿਵਹਾਰ ਕਰਦਾ ਹੈ। ਸੰਸਾਰਿਕ ਜੀਵਨ ਦੀ ਸਮਾਪਤੀ ਉਤੇ ਵੀ ਦੁਖ ਹੀ ਦੁਖ ਮਿਲਦਾ ਹੈ। ਜਦੋਂ ਈਸ਼ਵਰੀ ਦਰਗਾਹ ਵਿਚ ਪਾਪਾਂ ਦੀ ਗੰਢ ਖੁਲ੍ਹਦੀ ਹੈ,

ਤਾਂ ਉਸ ਵਿਚ ਸੁਖਾਂ ਦੇ ਨਿਕਲਣ ਦੀ ਕੋਈ ਆਸ ਹੀ ਨਹੀਂ ਹੁੰਦੀ। ਸਚ ਤਾਂ ਇਹ ਹੈ ਕਿ ਇਸ ਸੰਸਾਰ ਵਿਚ ਰਹਿੰਦੇ ਹੋਇਆਂ ਜੀਵ ਦੁਖਾਂ ਵਿਚ ਸੜਦਾ ਹੈ ਅਤੇ ਦੁਖੀ ਹੋ ਕੇ ਇਥੋਂ ਚਲਦਾ ਹੈ—ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ। ਦੁਖੁ ਦੁਖੁ ਅਗੈ ਆਖੀਐ ਪੜ੍ਹਿ ਪੜ੍ਹਿ ਕਰਹਿ ਪੁਕਾਰ। ਦੁਖ ਕੀਆ ਪੰਡਾ ਖੁਲ੍ਹੀਆ ਸੁਖੁ ਨ ਨਿਕਲਿਓ ਕੋਇ। ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ। (ਗੁ.ਗ੍ਰੰ.1240)।ਗੁਰਮਤਿ ਅਨੁਸਾਰ ਮਨੁੱਖ ਦਾ ਜੀਵਨ-ਮਨੋਰਥ ਹੈ ਸਚਿਆਰ ਹੋ ਕੇ ਸੱਚੇ ਅਕਾਲ ਪੁਰਖ ਵਿੱਚ ਅਭੇਦਤਾ ਪ੍ਰਾਪਤ ਕਰਨੀ। ਸਚਿਆਰਤਾ ਦੇ ਲਕਸ਼ ਦੀ ਪ੍ਰਾਪਤੀ ਕੇਵਲ ਮਨ-ਸਾਧਨਾ ਨਾਲ ਹੀ ਕੀਤੀ ਜਾ ਸਕਦੀ ਹੈ, ਕਿਸੇ ਵੀ ਤਰ੍ਹਾਂ ਦੀ ਸਰੀਰਕ-ਸਾਧਨਾ ਨਾਲ ਕਤਈ ਨਹੀਂ! ਮਨ ਨੂੰ ਸਾਧਨ ਵਾਸਤੇ ਗੁਰਮਤਿ ਦੇ ਸਿੱਧਾਂਤਾਂ/ਨਿਯਮਾਂ ਦੀ ਸੱਚੇ ਦਿਲੋਂ ਪਾਲਣਾ ਕਰਨ ਦੀ ਜ਼ਰੂਰਤ ਹੈ। ਗੁਰਬਾਣੀ ਵਿੱਚ ਬਹੁਤ ਸਾਰੀਆਂ ਤੁਕਾਂ ਹਨ ਜੋ ਸਾਨੂੰ ਉਨ੍ਹਾਂ ਗੁਣਾਂ ਨੂੰ ਧਾਰਨ ਕਰਨ ਵੱਲ ਪ੍ਰੇਰਦੀਆਂ ਹਨ ਜਿਨ੍ਹਾਂ ਦੇ ਧਾਰਨ ਕਰਨ ਸਦਕਾ ਅਸੀਂ ਸਚਿਆਰ ਬਣਕੇ ਮਨੁੱਖਾ ਜੀਵਨ ਦੇ ਮਨੋਰਥ ਦੀ ਪ੍ਰਾਪਤੀ ਕਰ ਸਕਦੇ ਹਾਂ।

ਉਂਜ ਤਾਂ ਸਾਰੀ ਬਾਣੀ ਹੀ ਉਨ੍ਹਾਂ ਗੁਣਾਂ, ਨਿਯਮਾਂ, ਸਿੱਧਾਂਤਾਂ ਦਾ ਖੁਲਾਸਾ ਹੈ, ਪਰੰਤੂ ਇਸ ਲਿਖਤ ਵਿੱਚ ਅਸੀਂ ਗੁਰੂ ਤੇਗ ਬਹਾਦੁਰ ਜੀ ਦੇ ਉਚਾਰੇ ਕੇਵਲ ਇੱਕ ਸ਼ਬਦ ਉੱਤੇ ਹੀ ਵਿਚਾਰ ਕਰਾਂਗੇ। ਗੁਰੂ ਜੀ ਫ਼ੁਰਮਾਉਂਦੇ ਹਨ: ਸੋਰਠਿ ਮਹਲਾ ੯॥ ਜੋ ਨਰੁ ਦੁਖ ਮਹਿ ਦੁਖੁ ਨਹੀ ਮਾਨੈ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥ ੧॥ ਰਹਾਉ॥

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.