ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੇ ਮਨੋਰੰਜਨ ਜਗਤ ਨਾਲ ਜੁੜੀ ਆ ਰਹੀ ਹੈ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬੀ ਕਮੇਡੀ ਫ਼ਿਲਮਾਂ ਵਿੱਚ ਚੰਗਾ ਨਾਮ ਖੱਟਣ ਵਾਲਾ ਨੌਜਵਾਨ ਕਲਾਕਾਰ ਹੁਣ ਸਾਡੇ ਵਿੱਚ ਨਹੀਂ ਰਿਹਾ।ਇਸ ਤਰਾਂ ਨੌਜਵਾਨ ਕਲਾਕਾਰਾਂ ਦਾ ਤੁਰ ਜਾਣਾ ਸਾਡੇ ਲਈ ਜਿੱਥੇ ਫਿਕਰਮੰਦ ਹੈ ਉੱਥੇ ਹੀ ਸਵਾਲ ਵੀ ਹੈ ਕਿ ਇਹ ਕੀ ਹੋ ਰਿਹਾ ?
ਪੰਜਾਬੀ ਮਨੋਰੰਜਨ ਜਗਤ ਦੇ ਨਾਮੀ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਪੋਸਟ ਸ਼ੇਅਰ ਕਰਦਿਆਂ ਭਰੇ ਮਨ ਨਾਲ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਉਹਨਾਂ ਲਿਖਿਆ ਹੈ, ਗੁਰਪ੍ਰੀਤ ਲਾਡੀ ਜਿਸ ਨੂੰ ਫੈਮਲੀ ਫਿਲਮਾਂ ਵਿੱਚ ਬਹੁਤ ਦੇਖਿਆ । ਬਹੁਤ ਅਫ਼ ਸੋਸ ਨਾਲ ਕਹਿਣਾ ਪੈ ਰਿਹਾ ਲਾਡੀ ਇਸ ਦਾਨੀਆਂ ਚ ਨਹੀ ਰਿਹਾ। 5 ਨਵੰਬਰ ਨੂੰ ਗਾਣੇ ਦਾ ਰੈਪ ਕੀਤਾ ਦਮਨ ਤੇ ਸੁੱਚੇ ਯਾਰ ਨਾਲ ਚੰਗਾ ਭਲਾ ਸੁੱਤਾ ਰਾਤ ਨੂੰ ਕਿਤੇ ਅ ਟੈਕ ਆ ਗਿਆ ਸਵੇਰੇ 6 ਨਵੰਬਰ ਨੂੰ 9 am ਤੇ ਦੇਖਿਆ ….ਦਮਨ ਨੇ ਬਹੁਤ ਅਵਾਜ਼ਾਂ ਮਾਰੀਆਂ ਪਰ ਲਾਡੀ ਨਹੀ ਬੋਲਿਆ । ਬਚਪਨ ਵਿੱਚ ਪਿਤਾ ਦਾ ਸਾਇਆ ਸਿਰ ਤੋ ਉਠ ਗਿਆ ਸੀ । 15 ਨਵੰਬਰ ਨੂੰ ਭੋਗ ਉਹਦੇ ਜੱਦੀ ਪਿੰਡ ਲਿੱਦੜਾਂ ( ਸੰਗਰੂਰ ) ਵਿਖੇ ਪਾਇਆ ਜਾਵੇਗਾ। ਸਾਡੇ ਵੱਲੋਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਵਾਹਿਗੁਰੂ ਉਹਨਾਂ ਦੀ ਆ ਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਪੂਰੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਦੱਸ ਦਈਏ ਕਿ ਗੁਰਪ੍ਰੀਤ ਸਿੰਘ ਨੂੰ ਫੈਮਿਲੀ 420 ਸਮੇਟ ਕਈ ਕਾਮੇਡੀ ਫਿਲਮਾਂ ‘ਚ ਦੇਖਿਆ ਗਿਆ, ਉਹਨਾਂ ਦੀ ਅਦਾਕਾਰੀ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ। ਦੱਸ ਦਈਏ ਕਿ ਲਾਡੀ ਫੈਮਿਲੀ ਵਾਲੀਆਂ ਫਿਲਮਾਂ ਦਾ ਮਨਪਸੰਦੀ ਕਲਾਕਾਰ ਸੀ। ਅਲਵਿਦਾ ਵੀਰ।ਗੁਰਪ੍ਰੀਤ ਲਾਡੀ ਫੈਮਲੀ ਕਰਕੇ ਹੀ ਮਸ਼ਹੂਰ ਹੋਇਆ ਸੀ ਤੇ ਲੋਕ ਉਸਨੂੰ ਫੈਮਲੀ ਫਿਲਮ ਦੇ ਕਰਕੇ ਹੀ ਜਾਣਦੇ ਸੀ |ਆਪਣੇ ਦ-ਮ ਤੇ ਮੇਹਨਤ ਸਦਕਾ ਅਗੇ ਆਉਣ ਵਾਲਾ ਕਲਾਕਾਰ ਹੁਣ ਤੋਂ ਤੁਹਾਨੂੰ ਕਿਸੇ ਵੀ ਫਿਲਮ ਵਿਚ ਨਹੀਂ ਦਿਖੇਗਾ|
