ਵੱਡੀ ਖਬਰ ਆ ਰਹੀ ਹੈ ਰਵੀ ਸਿੰਘ ਖਾਲਸਾ ਏਡ ਦੀ ਸੰਸਥਾ ਬਾਰੇ ਜਾਣਕਾਰੀ ਅਨੁਸਾਰ ਰਵੀ ਸਿੰਘ ਖਾਲਸਾ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਕ੍ਰਿਪਾ ਕਰਕੇ ਖਾਲਸਾ ਏਡ ਨੂੰ ਦੁਨੀਆ ਵਿਚ ਕਿਤੇ ਵੀ ਨਕਦ ਦਾਨ (Cash donations) ਨਾ ਕਰੋ। ਕਿਰਪਾ ਕਰਕੇ ਹਮੇਸ਼ਾ ਬੈਂਕ, ਕ੍ਰੈਡਿਟ ਕਾਰਡ ਜਾਂ ਚੈੱਕ ਦੁਆਰਾ ਦਾਨ ਕਰੋ।ਕ੍ਰਿਪਾ ਕਰਕੇ ਨੋਟ ਕੀਤਾ ਜਾਵੇ ਕਿ ਉੱਪਰ ਲਿਖੀ ਹੋਈ ਬੇਨਤੀ ਕੋਵਡ ਵਾਸਤੇ ਮਾਲੀ ਮਦਦ (monetary donation) ਦੀ ਅਪੀਲ ਨਹੀਂ ਹੈ।
ਦੱਸ ਦਈਏ ਕਿ ਇਸ ਤੋਂ ਬਾਅਦ ਰਵੀ ਸਿੰਘ ਖਾਲਸਾ ਨੇ ਇੱਕ ਟਵੀਟ ਸਾਝਾਂ ਕਰਦਿਆਂ ਲਿਖਿਆ ਹੈ ਕਿ ਇਸ ਤਰ੍ਹਾਂ ਦੇ ਵਿਅਕਤੀਆਂ ਤੋਂ ਚੌਕਸ ਰਹੋ। ਸਾਨੂੰ ਕਿਸੇ ਨੇ ਦੱਸਿਆ ਹੈ ਕਿ ਖਾਲਸਾ ਏਡ ਲਈ ਫੰਡ ਇਕੱਤਰ ਕਰਨ ਲਈ ਇਸ ਫੋਟੋ ਨੂੰ ਵਟਸਐਪ ‘ਤੇ ਸ਼ੇਅਰ ਕੀਤਿ ਜਾ ਰਿਹਾ ਹੈ !! ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਖਾਲਸਾ ਏਡ ਦਾ ਬੈਂਕ ਖਾਤਾ ਨਹੀ ਹੈ !! ਇਹ ਇੱਕ ਫਰਾਡ ਹੈ। ਕਿਰਪਾ ਕਰਕੇ ਇਸ ਪੋਸਟ ਨੂੰ ਸ਼ੇਅਰ ਕਰੋ ਤਾਂ ਹੋਰਨਾਂ ਵੀਰਾਂ ਭੈਣਾਂ ਨੂੰ ਚੌਕਸ ਕੀਤਾ ਜਾ ਸਕੇ। ਹੁਣ ਅਸੀਂ ਇਸ ਫਰਾਡ ਬਾਰੇ ਪੁਲਸ ਨਾਲ ਸੰਪਰਕ ਵਿੱਚ ਹਾਂ।।। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਇਹ ਸਹੀ ਖਾਲਸਾ ਏਡ ਬੈਂਕ ਵੇਰਵੇ ਹਨ।
https://www. khalsa aid. org/donate.ਦੱਸ ਦਈਏ ਕਿ ਰਵੀ ਸਿੰਘ ਖਾਲਸਾ ਦੀ ਸੰਸਥਾ ਦੁਨੀਆ ਭਰ ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ ਤੇ ਦੁਨੀਆ ਚ ਕੋਨੇ-ਕੋਨੇ ਤੱਕ ਸੇਵਾ ਕਰਨ ਲਈ ਆਪਣੀ ਟੀਮ ਭੇਜਦੇ ਰਹਿੰਦੇ ਹਨ। ਦੁਨੀਆ ਚ ਕਿਸੇ ਵੀ ਮੁਲਕ ਚ ਜਦੋਂ ਵੀ ਕੋਈ ਕਿਸੇ ਵੀ ਵਰਗ ਨੂੰ ਦਿੱਕਤ ਆਉਦੀ ਹੈ ਤਾਂ ਰਵੀ ਸਿੰਘ ਖਾਲਸਾ ਦੀ ਸੰਸਥਾ ਸਭ ਤੋਂ ਪਹਿਲਾਂ ਪਹੁੰਚਦੀ ਹੈ ਤੇ ਮੱਦਦ ਕਰਦੀ ਹੈ।ਦਸ ਦੇਈਏ ਕਿ ਰਵੀ ਸਿੰਘ ਦਾ ਭਾਰਤ ਹੀ ਨਹੀਂ ਵਿਦੇਸ਼ ਦੇ ਵਿਚ ਵੀ ਬਹੁਤ ਨਾਮ ਹੈ ਕਿਉਕਿ ਉਹ ਕਿਸੇ ਦੀਨ ਮਜ੍ਹਬ ਨੂੰ ਦੇਖ ਕੇ ਨਹੀਂ ਸਗੋਂ ਆਪਣੀ ਸੇਵਾ ਭਾਵਨਾ ਦੇ ਨਾਲ ਹੀ ਸੇਵਾ ਕਰਦੇ ਹਨ |
