Home / ਤਾਜ਼ਾ ਖਬਰਾਂ / ਸਰਕਾਰ ਦਾ ਸਕੂਲ ਬਾਰੇ ਆਇਆ ਵੱਡਾ ਬਿਆਨ ਹੁਣ ਇਸ ਤਾਰੀਕ ਤਕ ਨਹੀਂ ਖੁੱਲਣਗੇ ਸਕੂਲ

ਸਰਕਾਰ ਦਾ ਸਕੂਲ ਬਾਰੇ ਆਇਆ ਵੱਡਾ ਬਿਆਨ ਹੁਣ ਇਸ ਤਾਰੀਕ ਤਕ ਨਹੀਂ ਖੁੱਲਣਗੇ ਸਕੂਲ

ਪ੍ਰਾਪਤ ਜਾਣਕਾਰੀ ਅਨੁਸਾਰ ਵੱਡੀ ਖਬਰ ਆ ਰਹੀ ਹੈ ਦਿੱਲੀ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਵਿਦਿਆਰਥੀਆਂ ਲਈ ਸਾਰੇ ਸਕੂਲ 31 ਅਕਤੂਬਰ, 2020 ਤੱਕ ਬੰਦ ਰਹਿਣਗੇ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਇਹ ਜਾਣਕਾਰੀ ਦਿੱਤੀ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜੋ ਕਿ ਦਿੱਲੀ ਦੇ ਸਿੱਖਿਆ ਮੰਤਰੀ ਵੀ ਹਨ, ਨੇ ਨਿਰਦੇਸ਼ ਦਿੱਤਾ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ ਦੇ ਸਾਰੇ ਸਕੂਲ 31 ਅਕਤੂਬਰ ਤੱਕ ਬੰਦ ਰਹਿਣਗੇ।

ਸਿਸੋਦੀਆ ਨੇ ਐਤਵਾਰ ਨੂੰ ਕਿਹਾ, ‘ਦਿੱਲੀ ਦੇ ਸਾਰੇ ਸਕੂਲ ਕੋਰੋਨਾ ਕਾਰਨ 31 ਅਕਤੂਬਰ ਤੱਕ ਬੰਦ ਰਹਿਣਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮਾਪੇ ਹੋਣ ਦੇ ਨਾਤੇ ਉਹ ਸਥਿਤੀ ਦੀ ਗੌਰ ਨੂੰ ਸਮਝਦੇ ਹਨ। ਇਸ ਸਮੇਂ ਬੱਚਿਆਂ ਦੀ ਸਿਹਤ ਸੰਬੰਧੀ ਕੋਈ ਰਿਸਕ ਲੈਣਾ ਉਚਿਤ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਸਿੱਖਿਆ ਡਾਇਰੈਕਟੋਰੇਟ ਨੇ ਕਿਹਾ ਸੀ, 5 ਅਕਤੂਬਰ 2020 ਤੱਕ ਸਾਰੇ ਸਕੂਲ ਦਿੱਲੀ ਦੇ ਵਿਦਿਆਰਥੀਆਂ ਲਈ ਬੰਦ ਰਹਿਣਗੇ। ਇਸ ਸਮੇਂ ਦੌਰਾਨ ਸਾਰੀਆਂ ਆਨਲਾਈਨ ਕਲਾਸਾਂ ਅਤੇ ਹੋਰ ਗਤੀਵਿਧੀਆਂ ਨੂੰ ਪਹਿਲਾਂ ਵਾਂਗ ਜਾਰੀ ਰੱਖਿਆ ਜਾ ਸਕਦਾ ਹੈ। ਉੱਧਰ ਦੂਜੇ ਪਾਸੇ ਦੱਸ ਦਈਏ ਕੇਂਦਰ ਸਰਕਾਰ ਨੇ ਦਿੱਤੀ ਖੁੱਲੀ ਛੋਟ,ਕਿਸ ਰਾਜ ਵਿੱਚ ਜਾਣੋ ਕਦੋਂ ਖੁੱਲ੍ਹਣਗੇ ਸਕੂਲ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ 15 ਅਕਤੂਬਰ ਤੋਂ ਬਾਅਦ ਬੱਚੇ ਮਾਪਿਆਂ ਦੀ ਲਿਖਤੀ ਸਹਿਮਤੀ ਨਾਲ ਸਕੂਲ ਜਾ ਸਕਦੇ ਹਨ। ਇੱਥੇ ਡਿਗਰੀ ਕਾਲਜਾਂ, ਯੂਨੀਵਰਸਿਟੀਆਂ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਖੋਲ੍ਹਿਆ ਜਾਵੇਗਾ। ਆਨਲਾਈਨ ਸਿੱਖਿਆ ਨੂੰ ਪਹਿਲ ਦਿੱਤੀ ਜਾਵੇਗੀ। ਸਕੂਲ ਪ੍ਰਬੰਧਨ ਜ਼ਿਲ੍ਹਾ ਪ੍ਰਸ਼ਾ ਸਨ ਨਾਲ ਸਲਾਹ ਮਸ਼ਵਰਾ ਕਰਕੇ ਸਕੂਲ ਖੋਲ੍ਹ ਸਕੇਗਾ। ਇਸ ਦੇ ਨਾਲ ਹੀ ਬਿਹਾਰ ਵਿਚ ਲਗਭਗ ਛੇ ਮਹੀਨਿਆਂ ਬਾਅਦ 9ਵੀਂ ਤੋਂ 12 ਵੀਂ ਦੇ ਸਕੂਲ 28 ਸਤੰਬਰ ਤੋਂ ਖੁੱਲ੍ਹ ਗਏ ਹਨ।

ਇੱਥੇ ਇਹ ਨਿਯਮ ਵੀ ਲਾਗੂ ਹੈ ਕਿ ਵਿਦਿਆਰਥੀ ਮਾਪਿਆਂ ਤੋਂ ਵੱਖ ਵੱਖ ਵਿਸ਼ਿਆਂ ਵਿੱਚ ਅਧਿਆਪਕਾਂ ਤੋਂ ਮਾਰਗਦਰਸ਼ਨ ਲੈਣ ਦੀ ਇਜ਼ਾਜ਼ਤ ਲੈਣ ਤੋਂ ਬਾਅਦ ਹੀ ਸਕੂਲ ਆਉਣ ਦੇ ਯੋਗ ਹੋਣਗੇ। ਬੱਚਿਆਂ ਨੂੰ ਹਫ਼ਤੇ ਵਿਚ ਸਿਰਫ ਦੋ ਦਿਨ ਸਕੂਲ ਆਉਣਾ ਪਵੇਗਾ। ਇਸ ਸਮੇਂ ਦੌਰਾਨ ਸਿਰਫ 50% ਅਧਿਆਪਨ ਅਤੇ ਨਾਨ ਟੀਚਿੰਗ ਸਟਾਫ ਸਕੂਲ ਆਵੇਗਾ। ਇਹ ਸਰਕਾਰੀ ਆਦੇਸ਼ ਨਿੱਜੀ ਅਤੇ ਸਰਕਾਰੀ ਦੋਵਾਂ ਸਕੂਲਾਂ ਵਿੱਚ ਲਾਗੂ ਹੋਣਗੇ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.