Home / ਤਾਜ਼ਾ ਖਬਰਾਂ / ਸਰਕਾਰੀ ਖਰੀਦ ਤੋਂ ਬਿਨਾ ਵਿਕਰੀ ਸਮਰਥਨ ਮੁੱਲ ਤੋਂ ਘੱਟ

ਸਰਕਾਰੀ ਖਰੀਦ ਤੋਂ ਬਿਨਾ ਵਿਕਰੀ ਸਮਰਥਨ ਮੁੱਲ ਤੋਂ ਘੱਟ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮਾਝੇ ਅਤੇ ਦੁਆਬੇ ਇਲਾਕੇ ਵਿੱਚ ਅਗੇਤੇ ਝੋਨੇ ਦੀ ਵਾਢੀ ਲਗਭਗ ਸ਼ੁਰੂ ਹੋ ਗਈ ਹੈ। ਇਸ ਵਾਰ ਸਰਕਾਰ ਨੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 1868 ਰੁਪਏ ਪ੍ਰਤੀ ਕੁਇੰਟਲ ਐਲਾਨ ਕੀਤਾ ਸੀ। ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣੀ ਸੀ, ਜੋ ਕਿ ਬਦਲਕੇ 26 ਸਤੰਬਰ ਕਰ ਦਿੱਤੀ ਗਈ ਹੈ। ਝੋਨਾ ਮੰਡੀਆਂ ਵਿਚ ਜਾਣਾ ਸ਼ੁਰੂ ਹੋ ਗਿਆ ਹੈ। ਖੇਤੀ ਬਿੱਲਾਂ ਅਨੁਸਾਰ ਨਵੇਂ ਮੰਡੀਕਰਨ ਨੂੰ ਲੈ ਕੇ ਕਿਸਾਨਾਂ ਨੂੰ ਡਰ ਹੈ ਕਿ ਇਸ ਵਾਰ ਝੋਨੇ ਦੀ ਖਰੀਦ ਕਿਸ ਤਰੀਕੇ ਨਾਲ ਹੋਵੇਗੀ?

ਇਸ ਬਾਰੇ ਜੱਗ ਬਾਣੀ ਨਾਲ ਗੱਲ ਕਰਦਿਆਂ ਨਵਾਂਸ਼ਹਿਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਰਾਹੋਂ ਦੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 7 ਏਕੜ ਵਿਚ ਝੋਨੇ ਦੀ ਬਿਜਾਈ ਕੀਤੀ ਸੀ, ਇਸ ਵਿਚੋਂ 5 ਏਕੜ ਝੋਨੇ ਦੀ ਕਟਾਈ ਕਰ ਲਈ ਹੈ। ਝੋਨਾ ਮੰਡੀ ਵਿਚ ਲੈ ਕੇ ਗਏ, ਜਿੱਥੇ ਆੜਤੀਏ ਨੇ ਦੋ ਦਿਨ ਸਕਾਉਣ ਤੋਂ ਬਾਅਦ ਪੱਖਾ ਲਗਾ ਕੇ ਝੋਨਾ ਸਾਫ਼ ਕੀਤਾ ਅਤੇ ਬੋਰੀਆਂ ਭਰ ਦਿੱਤੀਆਂ। ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਝੋਨਾ ਖਰੀਦ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕੀ ਰੋਜ਼ਾਨਾ ਲੱਗਭੱਗ ਹਜ਼ਾਰ ਕੁਇੰਟਲ ਦੇ ਕਰੀਬ ਝੋਨਾ ਮੰਡੀਆਂ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ। ਕਪੂਰਥਲੇ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਮੰਗੂਪੁਰ ਦੇ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ 32 ਏਕੜ ਵਿਚ ਝੋਨੇ ਦੀ ਫਸਲ ਲਗਾਈ ਹੈ ਜਿਸ ਵਿੱਚੋਂ 3 ਏਕੜ ਝੋਨੇ ਦੀ ਕਟਾਈ ਹੋ ਚੁੱਕੀ ਹੈ ਜਿਹੜਾ ਕਿ ਅਗੇਤਾ ਝੋਨਾ ਸੀ। ਆੜ੍ਹਤੀਆਂ ਨੇ ਇਸਦੀ ਪ੍ਰਾਈਵੇਟ ਖਰੀਦ ਕਰ ਲਈ ਹੈ। ਝੋਨੇ ਦਾ ਮੁੱਲ 1750 ਰੁਪਏ ਪ੍ਰਤੀ ਕੁਇੰਟਲ ਲੱਗਿਆ। ਪ੍ਰਾਈਵੇਟ ਖਰੀਦ ਹੋਣ ਕਰਕੇ ਝੋਨੇ ਦਾ ਮੁੱਲ ਸਮਰਥਨ ਮੁੱਲ ਦੇ ਮੁਕਾਬਲੇ ਘੱਟ ਰਿਹਾ। ਜੇਕਰ ਸਰਕਾਰੀ ਖ੍ਰੀਦ ਹੁੰਦੀ ਤਾਂ ਅਜਿਹਾ ਨਹੀਂ ਸੀ ਹੋਣਾ। ਕਿਸਾਨ ਅਗੇਤੇ ਝੋਨੇ ਨੂੰ ਸਰਕਾਰੀ ਖਰੀਦ ਹੋਣ ਤੱਕ ਭੰਡਾਰ ਕਰਕੇ ਵੀ ਨਹੀਂ ਰੱਖ ਸਕਦਾ।

ਕਿਉਂਕਿ ਇਸ ਲਈ ਬਾਰਦਾਨੇ ਦੀ ਜ਼ਰੂਰਤ ਹੁੰਦੀ ਹੈ ਨਹੀਂ ਤਾਂ ਨਮੀ ਵਾਲੇ ਝੋਨੇ ਨੂੰ ਉੱਲੀ ਲੱਗ ਜਾਵੇਗੀ।‘‘ਇਸ ਬਾਰੇ ਪੰਜਾਬ ਮੰਡੀ ਬੋਰਡ ਦੇ ਜੀ.ਐੱਮ.ਗੁਰਵਿੰਦਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਸਿੱਧੇ ਬੀਜੇ ਝੋਨੇ ਦੀ ਆਮਦ ਲਗਭਗ ਸ਼ੁਰੂ ਹੋ ਗਈ ਹੈ। ਜਿਹੜਾ ਝੋਨਾ ਸਰਕਾਰੀ ਖਰੀਦ ਹੋਣ ਤੋਂ ਪਹਿਲਾਂ ਮੰਡੀਆਂ ਵਿੱਚ ਆਇਆ ਉਸਨੂੰ ਬੋਰੀਆਂ ਭਰ ਕੇ ਅਨਸੋਲਡ ਲਿਖਕੇ ਰੱਖ ਦਿੱਤਾ ਗਿਆ। ਜਦੋਂ ਹੀ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਹੈ ਤਾਂ ਇਸ ਝੋਨੇ ਦੀ ਖ੍ਰੀਦ ਵੀ ਹੋ ਜਾਵੇਗੀ।’’ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.